
Punjab Result 12th: (ਸੁਸ਼ੀਲ ਕੁਮਾਰ) ਭਾਦਸੋਂ। ਸ. ਹਰਦਮ ਸਿੰਘ ਪਬਲਿਕ ਸਕੂਲ, ਜਿੰਦਲਪੁਰ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ। ਬਾਰ੍ਹਵੀਂ ਜਮਾਤ ਦੇ ਕਾਮਰਸ ਗਰੁੱਪ ਵਿੱਚੋਂ ਅੰਜਲੀ ਨੇ 91%ਅੰਕ ਲੈ ਕੇ ਪਹਿਲਾ ਸਥਾਨ, ਰੂਬਲਪ੍ਰੀਤ ਕੌਰ ਅਤੇ ਗੁਰਜੰਟ ਸਿੰਘ ਨੇ 79.4% ਅੰਕ ਲੈ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਸਿਮਰਪ੍ਰੀਤ ਕੌਰ ਨੇ 75.6%ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ: Rajnath Singh: ਪਾਕਿਸਤਾਨ ਨੂੰ ਲੈ ਕੇ ਰਾਜਨਾਥ ਸਿੰਘ ਨੇ ਆਖ ਦਿੱਤੀ ਇਹ ਵੱਡੀ ਗੱਲ, ਜਾਣੋ
ਪ੍ਰਭਲੀਨ ਕੌਰ ਨੇ 89.2% ਅੰਕ ਲੈ ਕੇ ਆਰਟਸ ਗਰੁੱਪ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਜਸਲੀਨ ਕੌਰ ਨੇ 87.4% ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਵੰਸ਼ਿਕਾ ਨੇ 82.2% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ, ਸਾਇੰਸ ਗਰੁੱਪ ਵਿੱਚੋਂ ਗੁਰਜੋਬਨ ਸਿੰਘ ਨੇ 84.8% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਗੁਰਵਿੰਦਰ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਪ੍ਰਿੰਸੀਪਲ ਸ੍ਰੀਮਤੀ ਜਖ਼ਮੀ, ਚੇਅਰਮੈਨ ਸ. ਸੁਰਿੰਦਰ ਸਿੰਘ ਟਿਵਾਣਾ, ਸ. ਨਾਜਰ ਸਿੰਘ ਟਿਵਾਣਾ ਅਤੇ ਸਮੂਹ ਸਟਾਫ ਦੇ ਸਿਰ ਜਾਂਦਾ ਹੈ। ਇਸ ਸ਼ਾਨਦਾਰ ਨਤੀਜੇ ਚ ਵਧੀਆ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਦਾ ਮੁੰਹ ਮਿੱਠਾ ਕਰਵਾ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਪ੍ਰਿੰਸੀਪਲ ਸੰਗੀਤਾ ਜ਼ਖ਼ਮੀ, ਚੇਅਰਮੈਨ ਸੁਰਿੰਦਰ ਸਿੰਘ ਟਿਵਾਣਾ, ਨਾਜ਼ਰ ਸਿੰਘ ਟਿਵਾਣਾ ਅਤੇ ਸਮੂਹ ਸਟਾਫ਼ ਹਾਜ਼ਰ ਸਨ।