ਹਰਪਾਲ ਸਿੰਘ/ਲੌਂਗੋਵਾਲ। ਪਿਛਲੇ ਦਿਨੀਂ ਸੰਗਰੂਰ ਵਿਖੇ ਹੋਈਆਂ ਰਾਜ ਪੱਧਰੀ ਖੇਡਾਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਖਿਡਾਰੀਆਂ ਅਤੇ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਅਤੇ ਸੋਨ ਤਮਗੇ ਹਾਸਲ ਕਰਦਿਆਂ ਵਧੀਆ ਪ੍ਰਦਰਸ਼ਨ ਕੀਤਾ ਇਹਨਾ ਮੁਕਾਬਲਿਆਂ ‘ਚ ਖੋ-ਖੋ ਮੁੰਡਿਆਂ ਦੀ ਟੀਮ ਨੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਨੂੰ ਹਰਾਉਂਦਿਆਂ ਪੰਜਾਂ ਰਾਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਖੋ ਖੋ ਕੁੜੀਆਂ ਦੇ ਮੁਕਾਬਲਿਆਂ ਵਿੱਚ ਵੀ ਰੱਤੋਕੇ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਮੈਚ ਵਿੱਚ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ ਸ਼ਿਕਸਤ ਦਿੱਤੀ ਤੇ ਸੋਨੇ ਦੇ ਤਮਗੇ ‘ਤੇ ਕਬਜ਼ਾ ਕੀਤਾ।
ਰੀਲੇਅ ਦੌੜ ਵਿੱਚ ‘ਚ ਵੀ ਰੱਤੋਕੇ ਸਕੂਲ ਦੀਆਂ ਵਿਦਿਆਰਥਣਾਂ ਜੈਨਮ ਰਾਣੀ ਅਤੇ ਨਵਦੀਪ ਕੌਰ ਨੇ ਸਕੂਲ , ਪਿੰਡ ਅਤੇ ਮਾਪਿਆਂ ਦਾ ਨਾਮ ਚਮਕਾਉਂਦੇ ਹੋਏ ਸੋਨ ਤਮਗਾ ਹਾਸਲ ਕੀਤਾ ਨੀਸਾ ਨੇ ਰੱਸੀ ਟੱਪਣ ਦੇ ਡਬਲ ਅੰਡਰ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਹਾਸਲ ਕੀਤਾ।ਰੱਸੀ ਟੱਪਣ (ਮੁੰਡਿਆਂ) ਦੇ ਮੁਕਾਬਲੇ ਵਿੱਚ ਰੱਤੋਕੇ ਦੇ ਹੀ ਜੋਬਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ ਇਹਨਾਂ ਜੇਤੂ ਖਿਡਾਰੀਆਂ ਨੂੰ ਡੀ. ਪੀ. ਆਈ. ਸ਼੍ਰੀ ਇੰਦਰਜੀਤ ਸਿੰਘ ਨੇ ਇਨਾਮ ਤਕਸੀਮ ਕੀਤੇ ਤੇ ਸਕੂਲ ਪਹੁੰਚਣ ‘ਤੇ ਪਿੰਡ ਵਾਸੀਆਂ ਨੇ ਢੋਲ ਢਮੱਕੇ ਨਾਲ ਖਿਡਾਰੀਆਂ ਅਤੇ ਸਟਾਫ ਦਾ ਸਵਾਗਤ ਕੀਤਾ।
ਇਸ ਮੌਕੇ ਬੋਲਦਿਆਂ ਸਰਪੰਚ ਕੁਲਦੀਪ ਕੌਰ ਨੇ ਜਿੱਥੇ ਖਿਡਾਰੀਆਂ ਦੀ ਤਾਰੀਫ਼ ਕੀਤੀ, ਉੱਥੇ ਖੋ ਖੋ ਕੋਚ ਮਨਪ੍ਰੀਤ ਕੌਰ ਅਤੇ ਗੁਰਮੀਤ ਬੰਗਾਵਲੀ ਦਾ ਵੀ ਟੀਮ ਨੂੰ ਜ਼ਰੂਰੀ ਦਾਅ ਪੇਚ ਸਿਖਾਉਣ ਲਈ ਧੰਨਵਾਦ ਕੀਤਾ ਪਿੰਡ ਦੀ ਪੰਚਾਇਤ ਅਤੇ ਸਕੂਲ ਕਮੇਟੀ ਵੱਲੋਂ ਮਨਪ੍ਰੀਤ ਕੌਰ ਕੋਚ ਅਤੇ ਰੱਸੀ ਟੱਪਣ ਟੀਮ ਦੇ ਕੋਚ ਪ੍ਰਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਪੰਚਾਇਤ ਗੋਲਡੀ ਭਾਊ, ਸਲਵਿੰਦਰ ਸਿੰਘ, ਮੁਖਤਿਆਰ ਸਿੰਘ, ਸੁੱਖ ਸਾਹੋਕੇ, ਅਧਿਆਪਕ ਪਰਵੀਨ ਕੌਰ, ਸਤਪਾਲ ਕੌਰ, ਰੇਨੂੰ ਸਿੰਗਲਾ, ਸੁਖਪਾਲ ਸਿੰਘ, ਕਰਮਜੀਤ ਕੌਰ , ਹਰਵਿੰਦਰ ਕੌਰ, ਸੁਮਨ ਗੋਇਲ , ਰਣਜੀਤ ਕੌਰ , ਸ਼ੀਨੂ, ਸਹਿਲਪ੍ਰੀਤ ਸਿੰਘ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।