ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News ਬਿਨਾਂ ਪਾਸਪੋਰਟ...

    ਬਿਨਾਂ ਪਾਸਪੋਰਟ ਤੇ ਵੀਜ਼ੇ ਤੋਂ ਘੁੰਮ ਰਹੀ ਰੂਸੀ ਲੜਕੀ ਗ੍ਰਿਫਤਾਰ

    Russian girl arrested without passport and visa

    ਬਿਨਾਂ ਪਾਸਪੋਰਟ ਤੇ ਵੀਜ਼ੇ ਤੋਂ ਘੁੰਮ ਰਹੀ ਰੂਸੀ ਲੜਕੀ (Russian Girl Arrested ) ਗ੍ਰਿਫਤਾਰ

    (ਸੱਚ ਕਹੂੰ ਨਿਊਜ਼) ਰਾਜਾਸਾਂਸੀ। ਕਸਬਾ ਰਾਜਾਸਾਂਸੀ ’ਚ ਬਿਨਾਂ ਪਾਸਪੋਰਟ ਅਤੇ ਵੀਜ਼ੇ ਤੋਂ ਘੁੰਮ ਰਹੀ ਰੂਸ ਦੀ ਇੱਕ ਲੜਕੀ (Russian Girl Arrested) ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਥਾਣਾ ਮੁਖੀ ਰਾਜਾਸਾਂਸੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਲੀਸ਼ੀਆ ਨਾਮੀ ਲੜਕੀ ਕਿਰਗਿਜਸਤਾਨ (ਰੂਸ) ਦੀ ਹੈ, ਜੋ ਰਾਤ ਕਰੀਬ ਅੱਠ ਵਜੇ ਕਸਬਾ ਰਾਜਾਸਾਂਸੀ ਵਿਖੇ ਘੁੰਮ ਰਹੀ ਸੀ। ਉਸ ਨੂੰ ਮਹਿਲਾ ਇੰਸਪੈਕਟਰ ਭੁਪਿੰਦਰ ਕੌਰ ਨੇ ਕਾਬੂ ਕਰਕੇ ਪੁੱਛਗਿੱਛ ਕੀਤੀ ਪਰ ਉਸ ਵੱਲੋਂ ਕੋਈ ਪਰੂਫ ਨਹੀਂ ਦਿੱਤਾ ਗਿਆ, ਜਿਸ ’ਤੇ ਪੁਲਿਸ ਵੱਲੋਂ ਇੰਡੀਅਨ ਪਾਸਪੋਰਟ ਐਕਟ ਅਤੇ ਫਾਰਨਰ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

    ਉਕਤ ਲੜਕੀ ਨੂੰ ਅਜਨਾਲਾ ਦੀ ਅਦਾਲਤ ’ਚ ਪੇਸ਼ ਕਰਨ ਲਈ ਲਿਆਂਦਾ ਗਿਆ, ਜਿੱਥੇ ਉਸ ਨੂੰ ਮਾਣਯੋਗ ਅਦਾਲਤ ਵੱਲੋਂ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ ਗਿਆ ਹੈ। ਜੇਲ੍ਹ ਭੇਜਣ ਤੋਂ ਪਹਿਲਾਂ ਉਸ ਦਾ ਕੋਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ। ਇਹ ਵਿਦੇਸ਼ੀ ਲੜਕੀ ਪੱਤਰਕਾਰਾਂ ’ਤੇ ਵੀ ਭੜਕਦੀ ਨਜ਼ਰ ਆਈ । ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਰਸ਼ੀਅਨ ਲੜਕੀ ਘੁੰਮਦੀ ਮਿਲੀ ਸੀ, ਜਿਸ ਕੋਲੋਂ ਉਸ ਦੇ ਪਾਸਪੋਰਟ ਤੇ ਵੀਜ਼ੇ ਬਾਰੇ ਪੁੱਛਿਆ ਗਿਆ ਤਾਂ ਉਸ ਕੋਲ ਨਾ ਤਾਂ ਪਾਸਪੋਰਟ ਸੀ, ਨਾ ਹੀ ਵੀਜ਼ਾ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here