ਰੂਸੀ ਬੈਂਕਾਂ ਨੂੰ ਸਫ਼ਿਟ ਤੋਂ ਬੇਦਖ਼ਲ ਕੀਤਾ ਜਾਵੇਗਾ

Russian Banks Sachkahoon

ਰੂਸੀ ਬੈਂਕਾਂ ਨੂੰ ਸਫ਼ਿਟ ਤੋਂ ਬੇਦਖ਼ਲ ਕੀਤਾ ਜਾਵੇਗਾ

ਬ੍ਰਸੇਲਜ਼। ਯੂਰਪੀ ਸੰਘ, ਅਮਰੀਕਾ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਨੇ ਐਤਵਾਰ ਨੂੰ ਰੂਸ ਨੂੰ ਸਵਿਫ਼ਟ ਤੋਂ ਵੱਖ ਹੋਣ ਦਾ ਐਲਾਨ ਕੀਤਾ। ਇਹ ਇੱਕ ਅੰਤਰਰਾਸ਼ਟਰੀ ਭੁਗਤਾਨ ਪ੍ਰਣਾਲੀ ਹੈ। ਬੀਬੀਸੀ ਨੇ ਐਤਵਾਰ ਨੂੰ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਇੱਕ ਬੁਲਾਰੇ ਨੇ ਕਿਹਾ,‘‘ਇਹ ਇਨ੍ਹਾਂ ਸੰਸਥਾਵਾਂ ਦੇ ਅੰਤਰਾਸ਼ਟਰੀ ਵਿੱਤੀ ਪ੍ਰਵਾਹ ਵਿੱਚ ਵਿਘਨ ਪਾਉਣ ਦਾ ਇਰਾਦਾ ਹੈ।’’ ਇਹ ਰੂਸ ਦੇ ਗਲੋਬਲ ਵਪਾਰ ਨੂੰ ਵੱਡੇ ਪੱਧਰ ’ਤੇ ਸੀਮਤ ਕਰੇਗਾ। ਇਹ ਇਸ ਹਫ਼ਤੇ ਯੂਕਰੇਨ ’ਤੇ ਹਮਲੇ ਤੋਂ ਬਾਅਦ ਰੂਸ ’ਤੇ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਦਾ ਹਿੱਸਾ ਹੈ। ਇਸ ਦਾ ਰੂਸ ’ਤੇ ਮਹੱਤਵਪੂਰਨ ਪ੍ਰਭਾਵ ਪੈਣ ਦੀ ਸੰਭਾਵਨਾ ਹੈ । ਕਿਉਂਕਿ ਰੂਸ ਤੇਲ ਅਤੇ ਗੈਸ ਦੀ ਬਰਾਮਦ ਲਈ ਸਵਿਫ਼ਟ ਬੈਂਕਿੰਗ ਪ੍ਰਣਾਲੀ ’ਤੇ ਨਿਰਭਰ ਹੈ।

ਹਾਲਾਂਕਿ ਇਸ ਨਾਲ ਨਾ ਤਾਂ ਸਿਰਫ਼ ਰੂਸ ਪ੍ਰਭਾਵਿਤ ਹੋਵੇਗਾ, ਸਗੋਂ ਇਹ ਰੂਸ ਦੇ ਨਾਲ ਵਪਾਰ ਕਰਨ ਵਾਲੇ ਲੋਕਾਂ ਨੂੰ ਵੀ ਪ੍ਰਭਾਵਿਤ ਕਰੇਗਾ। ਜਿਸ ਵਿੱਚ ਕਈ ਪੱਛਮੀ ਦੇਸ਼ ਸ਼ਾਮਿਲ ਹਨ। ਸਵਿਫ਼ਟ ਦਾ ਪੂਰਾ ਨਾਮ ‘ਸੋਸਾਇਟੀ ਫ਼ਾਰ ਵਰਲਡਵਾਈਡ ਇੰਟਰਬੈਂਕ ਫਾਈਨੈਂਸ਼ੀਅਲ ਟੈਲੀਕਮਿਊਨੀਕੇਸ਼ਨ ’ ਹੈ। ਇਹ ਬੈਲਜੀਅਮ ਵਿੱਚ ਸਥਿੱਤ ਹੈ। ਇਹ ਇੱਕ ਬਹੁਤ ਹੀ ਸੁਰੱਖਿਅਤ ਮੈਸੇਜਿੰਗ ਸਿਸਟਮ ਹੈ ਜੋ ਸਰਹੱਦ ਦੇ ਪਾਰ ਦੂਜੇ ਦੇਸ਼ਾਂ ਨਾਲ ਪੈਸੇ ਦੇ ਸੌਖੇ ਲੈਣ ਦੇਣ ਦੀ ਆਗਿਆ ਦਿੰਦਾ ਹੈ। ਇਹ ਦੁਨੀਆਂ ਭਰ ਦੇ 11000 ਤੋਂ ਵੱਧ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨਾਲ ਵਿੱਤੀ ਲੈਣ ਦੇਣ ਦੀ ਸਹੂਲਤ ਦਿੰਦਾ ਹੈ, ਇਸ ਤਰ੍ਹਾਂ ਅੰਤਰਰਾਸ਼ਟਰੀ ਪੱਧਰ ’ਤੇ ਨਿਰਪੱਖ ਅਤੇ ਸੁਰੱਖਿਅਤ ਵਪਾਰ ਨੂੰ ਸਮਰੱਥ ਬਣਾਉਂਦਾ ਹੈ। ਹਾਲਾਂਕਿ ਵਿਸ਼ਵ ਅਰਥਵਿਵਸਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਬਾਵਜ਼ੂਦ, ਸਵਿਫ਼ਟ ਕੋਲ ਪਾਬੰਦੀਆਂ ਬਾਰੇ ਫੈਸਲੇ ਲੈਣ ਦਾ ਕੋਈ ਅਧਿਕਾਰ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here