Russia-Ukraine War: ਰੂਸ-ਯੂਕਰੇਨ ਜੰਗ ਮੱਠੀ ਪੈਣ ਦੀ ਬਜਾਇ ਖ਼ਤਰਨਾਕ ਰੂਪ ਅਖਤਿਆਰ ਕਰਦੀ ਜਾ ਰਹੀ ਹੈ। ਯੂਕਰੇਨ ਦਾ ਦਾਅਵਾ ਹੈ ਕਿ ਰੂਸ ਨੇ ਇੰਟਰਕੰਟੀਨਲ ਬੈਲਿਸਟਕ ਮਿਜ਼ਾਈਲ ਦਾਗ ਕੇ ਆਪਣੀ ਸਮਰੱਥਾ ਤੇ ਇਰਾਦਿਆਂ ਨੂੰ ਜ਼ਾਹਿਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਰਮਾਣੂ ਹਮਲਿਆਂ ਸਬੰਧੀ ਕਾਨੂੰਨ ’ਚ ਤਬਦੀਲੀ ਕੀਤੀ ਹੈ ਜਿਸ ਦੇ ਤਹਿਤ ਉਹ ਪਰਮਾਣੂ ਤਾਕਤ ਵਾਲੇ ਦੇਸ਼ ਦੀ ਮੱਦਦ ਨਾਲ ਹੋਣ ਵਾਲੇ ਹਮਲੇ ਦਾ ਜਵਾਬ ਪਰਮਾਣੂ ਹਥਿਆਰਾਂ ਨਾਲ ਦੇ ਸਕਦਾ ਹੈ।
Read Also : ਲੋੜਵੰਦ ਪਰਿਵਾਰਾਂ ਨੂੰ ‘ਪੱਕੇ ਮਕਾਨ’ ਦਾ ਸੁਖ ਦੇ ਰਹੀ ਹੈ ‘ਆਸ਼ਿਆਨਾ ਮੁਹਿੰਮ’
ਭਾਵੇਂ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਜੰਗ ਰੋਕਣ ਦੀ ਇੱਛਾ ਰੱਖਦੇ ਹਨ ਪਰ ਵਰਤਮਾਨ ’ਚ ਰਾਸ਼ਟਰਪਤੀ ਰੂਸ ਖਿਲਾਫ ਸਖ਼ਤ ਚੱਲ ਰਹੇ ਹਨ। ਜਦੋਂ ਤੱਕ ਬਾਇਡੇਨ ਕੋਲ ਰਾਸ਼ਟਰਪਤੀ ਦੀ ਕੁਰਸੀ ਹੈ ਉਦੋਂ ਤੱਕ ਰੂਸ ਤੇ ਯੂਕਰੇਨ ਦਰਮਿਆਨ ਜੰਗ ਤੇਜ਼ ਹੋਣ ਦੀਆਂ ਸੰਭਾਵਨਾਵਾਂ ਹਨ। ਉਂਜ ਵੀ ਰੂਸ ਤੇ ਯੂਕਰੇਨ ਦਰਮਿਆਨ ਜੰਗ, ਜੋ ਅੱਜ ਦੋ ਦੇਸ਼ਾਂ ਦਰਮਿਆਨ ਨਜ਼ਰ ਆਉਂਦੀ ਹੈ, ਮਾਮਲਾ ਵਿਗੜ ਜਾਣ ’ਤੇ ਇਸ ਦਾ ਦਾਇਰਾ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। Russia-Ukraine War
ਹੋਰ ਦੇਸ਼ ਕੁੱਦ ਪਏ ਤਾਂ ਇਹ ਸੰਸਾਰ ਜੰਗ ਬਣ ਜਾਵੇਗੀ। ਚਰਚਾ ਹੈ ਕਿ ਰੂਸ ਕੋਲ ਬੇਹੱਦ ਤਾਕਤਵਰ ਹਥਿਆਰ ਹਨ। ਰੂਸ ਕੋਲ ਨਵੀਂ ਹਾਈਪਰਸੋਨਿਕ ਓਰੇਸ਼ਨਿਕ ਮਿਜ਼ਾਈਲ ਹੈ ਜੋ 19 ਮਿੰਟਾਂ ’ਚ ਇੰਗਲੈਂਡ ਤੱਕ ਪਹੁੰਚ ਸਕਦੀ ਹੈ। ਟਰੰਪ ਨੂੰ ਅਹੁਦਾ ਸੰਭਾਲਣ ’ਚ ਅਜੇ ਕਰੀਬ ਡੇਢ ਮਹੀਨਾ ਲੱਗਣਾ ਹੈ। ਇਸ ਦਰਮਿਆਨ ਜੇਕਰ ਇਹੀ ਹਾਲਾਤ ਰਹੇ ਤਾਂ ਭਾਰੀ ਤਬਾਹੀ ਹੋ ਸਕਦੀ ਹੈ।