ਅਗਾਮੀ ਚੋਣਾਂ ਵਿੱਚ ਪੇਂਡੂ ਚੌਂਕੀਦਾਰ ਐਸੋਸੀਏਸ਼ਨ ਅਕਾਲੀ ਬਸਪਾ ਗੱਠਜੋੜ ਨੂੰ ਕਰੇਗੀ ਮਜਬੂਤ : ਅਮਰ ਸਿੰਘ ਟੋਡਰਵਾਲ
(ਤਰੁਣ ਕੁਮਾਰ ਸ਼ਰਮਾ) ਨਾਭਾ। ਬਹੁਜਨ ਸਮਾਜ ਪਾਰਟੀ ਨਾਭਾ ਹਲਕਾ ਇੰਚਾਰਜ ਅਮਰ ਸਿੰਘ ਟੋਡਰਵਾਲ, ਰਾਣੀ ਕੌਰ ਫਰਵਾਹੀ ਚੀਫ ਜ਼ੋਨ ਇੰਚਾਰਜ ਹਲਕਾ ਬਠਿੰਡਾ ਅਤੇ ਹੰਸ ਰਾਜ ਭਵਾਨੀਗੜ ਦੇ ਵਿਸ਼ੇਸ਼ ਉਪਰਾਲੇ ਨਾਲ ਆਜਾਦ (Rural Watchmen Association) ਪੇਂਡੂ ਚੌਕੀਦਾਰ ਵੈਲਫੇਅਰ ਐਸ਼ੋਸੀਏਸ਼ਨ ਪੰਜਾਬ (ਰਜਿ 239) ਦੇ ਵਫਦ ਵੱਲੋਂ ਸੂਬਾ ਪ੍ਰਧਾਨ ਸਤਿਗੁਰੂ ਸਿੰਘ ਮਾਝੀ ਨੇ ਆਪਣੇ ਸੂਬਾ ਕਮੇਟੀ ਮੈਬਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਸਮੇਤ ਫਗਵਾੜਾ ਵਿਖੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।
ਇਸ ਮੌਕੇ ਉਪਰੋਕਤ ਆਗੂਆਂ ਵਿਚਕਾਰ (Rural Watchmen Association) ਪੇਂਡੂ ਚੌਂਕੀਦਾਰ ਐਸੋਸੀਏਸ਼ਨ ਦੀਆਂ ਹੱਕੀ ਮੰਗਾਂ ਸਬੰਧੀ ਵਿਚਾਰ ਚਰਚਾ ਵਿਸਥਾਰ ਨਾਲ ਕੀਤੀ ਗਈ। ਐਸੋਸੀਏਸ਼ਨ ਨੇ ਨਾਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਦੀ ਪੰਜਾਬ ਸਰਕਾਰ ਨੇ ਪੇਂਡੂ ਚੌਕੀਦਾਰਾਂ ਦੇ ਵਿਕਾਸ ਲਈ ਕੋਈ ਉਪਰਾਲਾ ਨਹੀਂ ਕੀਤਾ ਬਲਕਿ ਉਨ੍ਹਾਂ ਨੂੰ ਹਮੇਸ਼ਾ ਅੱਖੋਂ-ਪਰੋਖੇ ਹੀ ਰੱਖਿਆ। ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਹਲਕਾ ਇੰਚਾਰਜ ਬਸਪਾ ਨਾਭਾ ਅਮਰ ਸਿੰਘ ਟੋਡਰਵਾਲ ਨੇ ਕਿਹਾ ਕਿ ਅਕਾਲੀ ਬਸਪਾ ਗੱਠਜੋੜ ਹਮੇਸ਼ਾ ਹੀ ਵਿਕਾਸ ਪੱਖੋਂ ਸੱਖਣੇ ਲੋਕਾਂ ਅਤੇ ਵਰਗਾਂ ਦਾ ਵਿਸ਼ੇਸ਼ ਧਿਆਨ ਰੱਖਦਾ ਹੈ।
ਪੇਂਡੂ ਚੌਂਕੀਦਾਰ ਐਸੋਸੀਏਸ਼ਨ ਦੀਆਂ ਦਿੱਕਤਾਂ ਦਾ ਨਿਪਟਾਰਾ ਵੀ ਭਵਿੱਖ ’ਚ ਬਣਨ ਵਾਲੀ ਅਕਾਲੀ ਬਸਪਾ ਸਰਕਾਰ ਹੀ ਕਰੇਗੀ। ਆਏ ਆਗੂਆਂ ਦੀ ਮੰਗਾਂ ਵਿਸਥਾਰ ਨਾਲ ਸੁਣਦਿਆਂ ਜਸਵੀਰ ਸਿੰਘ ਗੜ੍ਹੀ ਸੂਬਾ ਪ੍ਰਧਾਨ ਬਸਪਾ ਨੇ ਭਰੋਸਾ ਦਿੱਤਾ ਕਿ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਦਿਆਂ ਪੇਂਡੂ ਚੌਕੀਦਾਰਾਂ ਦੀਆਂ ਹੱਕੀ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਲਾਗੂ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਪੇਂਡੂ ਚੌਕੀਦਾਰਾਂ ਨੂੰ ਹਰਿਆਣਾ ਸਰਕਾਰ ਦੇ ਪੈਟਰਨ ’ਤੇ 7000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦੇ ਨਾਲ ਨਾਲ 7000 ਰੁਪਏ ਬਤੌਰ ਸਾਲਾਨਾ ਭੱਤੇ ਦੇ ਨਾਲ ਵਰਦੀ ਭੱਤਾ, ਸਾਈਕਲ ਭੱਤਾ, ਟਾਰਚ ਆਦਿ ਸਾਮਾਨ ਖਰੀਦਣ ਲਈ ਪੱਤਰ ਵੀ ਦਿੱਤਾ ਜਾਵੇਗਾ।
ਬਸਪਾ ਪ੍ਰਧਾਨ ਦੇ ਉਪਰੋਕਤ ਦਿੱਤੇ ਭਰੋਸੇ ਤੋਂ ਬਾਅਦ ਪੇਂਡੂ ਚੌਂਕੀਦਾਰ ਐਸੋਸੀਏਟਸ ਨੇ ਬਹੁਜਨ ਸਮਾਜ ਪਾਰਟੀ ਨੂੰ ਮਜਬੂਤ ਕਰਨ ਅਤੇ ਚੋਣਾਂ ਦੌਰਾਨ ਅਕਾਲੀ ਬਸਪਾ ਗੱਠਜੋੜ ਨੂੰ ਬੇਮਿਸਾਲ ਲੀਡ ਨਾਲ ਜਿਤਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਅਮਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਕਰਨੈਲ ਸਿੰਘ ਭੇਡਪੁਰੀ ਮੀਤ ਪ੍ਰਧਾਨ ਸਮਾਣਾ, ਸਤਪਾਲ ਸਿੰਘ ਭੱਲੜੀ ਮੈਂਬਰ ਸੂਬਾ ਕਮੇਟੀ, ਨਸੀਬ ਸਿੰਘ ਅਤੇ ਗੁਲਜਾਰ ਸਿੰਘ ਜਿਲ੍ਹਾ ਆਨੰਦਪੁਰ ਸਾਹਿਬ, ਬਿਹਾਰੀ ਲਾਲ, ਮਹਿੰਦਰ ਸਿੰਘ, ਰੋਸ਼ਨ ਲਾਲ, ਕਰਮ ਚੰਦ, ਸੁਰਿੰਦਰਪਾਲ ਨੂਰਪੁਰ ਬੇਦੀ ਅਤੇ ਰਾਮਲਾਲ ਰੇਤਗੜ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ