ਰੂਪਨਗਰ ਭਾਖੜਾ ਨਹਿਰ ’ਚ ਸ਼ੱਕੀ ਹਾਲਾਤਾਂ ‘ਚ ਡਿੱਗੀ ਕਾਰ ਬਾਹਰ ਕੱਢੀ, ਮ੍ਰਿਤਕ ਦੀ ਪਛਾਣ ਹੋਈ

car

ਮੁਹਾਲੀ ਜ਼ਿਲ੍ਹਾ ਪ੍ਰੀਸ਼ਦ ਦੀ ਸਾਬਕਾ ਚੇਅਰਪਰਸਨ ਜਸਵਿੰਦਰ ਕੌਰ ਦਾ ਪਤੀ ਸੀ ਮ੍ਰਿਤਕ

(ਸੱਚ ਕਹੂੰ ਨਿਊਜ਼) ਰੂਪਨਗਰ। ਰੂਪਨਗਰ ‘ਚ ਅੱਜ ਇਕ ਕਾਰ ਚਾਲਕ ਸਮੇਤ ਭਾਖੜਾ ਨਹਿਰ (Bhakra Canal Car ) ‘ਚ ਸ਼ੱਕੀ ਹਾਲਾਤਾਂ ‘ਚ ਡਿੱਗ ਗਈ। ਰੋਪੜ-ਚੰਡੀਗੜ੍ਹ ਰੋਡ ‘ਤੇ ਭਾਖੜਾ ਨਹਿਰ ਦੇ ਪੁਲ ‘ਤੇ ਹਲਚਲ ਮਚ ਗਈ, ਜਿਸ ਦੌਰਾਨ ਉਥੋਂ ਲੰਘ ਰਹੀ ਇੱਕ ਕਾਰ ਭਾਖੜਾ ‘ਚ ਜਾ ਡਿੱਗੀ। ਚਸ਼ਮਦੀਦਾਂ ਅਨੁਸਾਰ ਕਾਰ ਵਿੱਚ ਸਿਰਫ਼ ਡਰਾਈਵਰ ਹੀ ਸੀ ਅਤੇ ਉਸ ਨੇ ਬਾਹਰ ਨਿਕਲਣ ਜਾਂ ਆਪਣੀ ਜਾਨ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।  (Bhakra Canal Car )

ਜਿਸ ਦੋਂ ਬਾਅਦ ਕੁਝ ਘੰਟਿਆਂ ਬਾਅਦ ਹੀ ਗੱਡੀ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਸ ਵਿੱਚੋਂ ਮਿਲੀ ਲਾਸ਼ ਦੀ ਪਛਾਣ ਮੁਹਾਲੀ ਜ਼ਿਲ੍ਹਾ ਪ੍ਰੀਸ਼ਦ ਦੀ ਸਾਬਕਾ ਚੇਅਰਪਰਸਨ ਜਸਵਿੰਦਰ ਕੌਰ ਦੇ ਪਤੀ ਕਾਂਗਰਸੀ ਆਗੂ ਗੁਰਧਿਆਨ ਸਿੰਘ ਵਜੋਂ ਹੋਈ ਹੈ। ਗੋਤਾਖੋਰਾਂ ਨੇ ਕਾਰ ਦੇ ਨਹਿਰ ‘ਚ ਡਿੱਗਦੇ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਪਰ ਡਰਾਈਵਰ ਕਾਰ ‘ਚੋਂ ਬਾਹਰ ਨਹੀਂ ਨਿਕਲ ਸਕਿਆ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਮਾਮਲਾ ਹਾਦਸਾ ਸੀ ਜਾਂ ਖੁਦਕੁਸ਼ੀ ਦਾ ਸੀ।

ਮ੍ਰਿਤਕ ਦੀ ਗੱਡੀ ਤੋਂ ਜ਼ਿਲ੍ਹਾ ਪ੍ਰੀਸ਼ਦ ਦਾ ਇਕ ਸ਼ਿਲਾਲੇਖ ਅਤੇ ਕਾਂਗਰਸ ਪਾਰਟੀ ਦੀਆਂ ਤਖ਼ਤੀਆਂ ਵੀ ਬਰਾਮਦ ਹੋਈਆਂ ਹਨ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੇ ਪਰਿਵਾਰਾਂ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਅਤੇ ਉਕਤ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here