ਰੁਪੱਈਆ ਇਤਿਹਾਸਿਕ ਹੇਠਲੇ ਪੱਧਰ ‘ਤੇ | Rupee
ਮੁੰਬਈ (ਏਜੰਸੀ)। ਕਰੋਨਾ ਵਾਇਰਸ ‘ਕੋਵਿਡ-19’ ਨੂੰ ਲੈ ਕੇ ਕਮਜ਼ੋਰ ਹੋਈ ਨਿਵੇਸ਼ ਧਾਰਨਾ ਵਿਚਕਾਰ ਘਰੇਲੂ ਸ਼ੇਅਰ ਬਜ਼ਾਰਾਂ ਦੇ ਨਾਲ ਰੁਪਏ Rupee ‘ਚ ਵੀ ਭਾਰੀ ਗਿਰਾਵਟ ਦੇਖੀ ਗਈ ਅਤੇ ਇਹ ਪਹਿਲੀ ਵਾਰ 74.50 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੱਕ ਟੁੱਟ ਗਿਆ। ਅੰਤਰਬੈਂਕਿੰਗ ਮੁਦਰਾ ਬਜ਼ਾਰ ‘ਚ ਬੁੱਧਵਾਰ ਨੂੰ 49 ਪੈਸੇ ਦੇ ਵਾਧੇ ‘ਚ 73.68 ਰੁਪਏ ਪ੍ਰਤੀ ਡਾਲਰ ਕ’ਤੇ ਬੰਦ ਹੋਣ ਵਾਲਾ ਰੁਪੱਈਆ ਅੱਜ 57 ਪੈਸੇ ਦੀ ਗਿਰਾਵਟ ਨਾਲ 74.50 ਰੁਪਏ ਪ੍ਰਤੀ ਡਾਲਰ ਤੱਕ ਉੱਤਰ ਗਿਆ।
- ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਇਹ ਕੁਝ ਸੁਧਰ ਕੇ 74.15 ਰੁਪਏ ਪ੍ਰਤੀ ਡਾਲਰ ‘ਤੇ ਸੀ।
- ਸ਼ੇਅਰ ਬਜ਼ਾਰ ‘ਚ ਸੰਸੈਕਸ ਤੇ ਨਿਫ਼ਟੀ ਦੇ ਸ਼ੁਰੂਆਤੀ ਕਾਰੋਬਾਰ ‘ਚ ਕਰੀਬ ਸੱਤ ਪ੍ਰਤੀਸ਼ਤ ਟੁੱਟਣ ਨਾਲ
- ਭਾਰਤੀ ਮੁਦਰਾ ‘ਤੇ ਭਾਰੀ ਦੁਬਾਅ ਰਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।