ਸਾਊਦੀ ਅਰਬ ਦੇ ਕੀਮਤਾਂ ਘਟਾਉਣ ਨਾਲ ਕੱਚਾ ਤੇਲ 28 ਫ਼ੀਸਦੀ ਘਟਿਆ

Rude Oil

ਸਾਊਦੀ ਅਰਬ ਦੇ ਕੀਮਤਾਂ ਘਟਾਉਣ ਨਾਲ ਕੱਚਾ ਤੇਲ 28 ਫ਼ੀਸਦੀ ਘਟਿਆ

ਨਵੀਂ ਦਿੱਲੀ (ਏਜੰਸੀ)। ਕੱਚੇ ਤੇਲ Rude Oil ਦੇ ਸਭ ਤੋਂ ਵੱਡੇ ਨਿਰਯਾਤਕ ਸਊਦੀ ਅਰਬ ਦੇ ਕੀਮਤਾਂ ‘ਚ ਕਟੌਤੀ ਦੇ ਐਲਾਨ ਅਤੇ ਉਤਪਾਦਨ ਵਧਾਉਣ ਦੇ ਫ਼ੈਸਲੇ ਤੋਂ ਬਾਅਦ ਕੌਮਾਂਤਰੀ ਬਜ਼ਾਰ ‘ਚ ਇਸ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਦੇਖੀ ਗਈ ਅਤੇ ਲੰਡਨ ਦਾ ਬ੍ਰੇਂਟ ਕਰੂਡ ਵਾਅਦਾ 28 ਫੀਸਦੀ ਤੋਂ ਜ਼ਿਆਦਾ ਡਿੱਗ ਗਿਆ। ਬ੍ਰੇਟ ਦੀ ਕੀਮਤ 12.70 ਡਾਲਰ ਟੁੱਟ ਕੇ ਕਾਰੋਬਾਰ ਦੌਰਾਨ ਸਵੇਰੇ ਇੱਕ ਸਮੇਂ ਇਹ 31.02 ਡਾਲਰ ਪ੍ਰਤੀ ਬੈਰਲ ਤੱਕ ਉੱਤਰ ਗਿਆ ਸੀ ਜੋ ਫਰਵਰੀ 2016 ਤੋਂ ਬਾਅਦ ਦਾ ਹੇਠਲਾ ਪੱਧਰ ਹੈ। ਅਮਰੀਕੀ ਕਰੂਡ ਵਾਅਦਾ ਵੀ 13.29 ਡਾਲਰ ਭਾਵ 32 ਫੀਸਦੀ ਟੁੱਟ ਕੇ 27.99 ਡਾਲਰ ਪ੍ਰਤੀ ਬੈਰਲ ਰਹਿ ਗਿਆ। ਇਹ ਜਨਵਰੀ 1991 ਤੋਂ ਬਾਅਦ ਦੀ ਸਭ ਤੋਂ ਵੱਡੀ ਇੱਕ ਰੋਜ਼ਾ ਗਿਰਾਵਟ ਹੈ ਜਦੋਂ ਖਾੜੀ ਯੁੱਧ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਬੇਹੱਦ ਹੇਠਾਂ ਚਲੀਆਂ ਗਈਆਂ।

ਕੱਚੇ ਤੇਲ ਦੀ ਉਤਪਾਦਨ ਨੂੰ ਸੀਮਿਤ ਰੱਖਣ ਨੂੰ ਲੈ ਕੇ ਓਪੇਕ ਅਤੇ ਗੈਰ ਓਪੇਕ ਦੇਸ਼ਾਂ ਵਿਚਕਾਰ ਹੋਇਆ ਸਮਝੌਤਾ ਟੁੱਟਣ ਤੋਂ ਬਾਅਦ ਸਾਊਦੀ ਅਰਬ ਦੀਆਂ ਕੀਮਤਾਂ ‘ਚ ਜ਼ਬਰਦਸਤ ਕਟੌਤੀ ਦਾ ਐਲਾਨ ਕੀਤਾ ਹੈ। ਓਪੇਕ ਅਤੇ ਗੈਰ ਓਪੇਕ ਦੇਸ਼ਾਂ ਦੀ ਬੀਤੇ ਵਰ੍ਹੇ ਹੋਈ ਬੈਠਕ ‘ਚ ਉਤਪਾਦਨ ‘ਚ ਕਟੌਤੀ ‘ਤੇ ਸਹਿਮਤੀ ਨਹੀਂ ਬਣ ਸਕੀ। ਇਨ੍ਹਾਂ ਵਿਚਕਾਰ ਹੋਇਆ ਪਿਛਲਾ ਸਮਝੌਤਾ ਇਸ ਮਹੀਨੇ ਦੇ ਅੰਤ ‘ਚ ਸਮਾਪਤ ਹੋ ਰਿਹਾ ਹੈ।

  • ਰੂਸ ਉਤਪਾਦਨ ‘ਚ ਕਟੌਤੀ ਲਈ ਤਿਆਰ ਨਹੀਂ ਹੈ। ਓਪੇਕ ਨੇ ਇਸ ਦਾ ਪ੍ਰਸਤਾਵ ਕੀਤਾ ਸੀ।
  • ਸਾਊਦੀ ਅਰਬ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਪਿਛਲਾ ਸਮਝੌਤਾ ਸਮਾਪਤ ਹੋਣ ਤੋਂ ਬਾਅਦ
  • ਅਪਰੈਲ ‘ਚ ਇਹ ਉਤਪਾਦਨ ‘ਚ ਇੱਕ ਕਰੋੜ ਬੈਰਲ ਪ੍ਰਤੀ ਦਿਨ ਦਾ ਵਾਧਾ ਕਰੇਗਾ।
  • ਇਸ ਨਾਲ ਕੌਮਾਂਤਰੀ ਬਜ਼ਾਰ ‘ਚ ਕੱਚੇ ਤੇਲ ਦੀ ਕੀਮਤ ਭਾਰੀ ਦਬਾਅ ‘ਚ ਆ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।