ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Haryana Roadw...

    Haryana Roadways: ਹਰਿਆਣਾ ’ਚ ਰਹਿਣ ਵਾਲੇ 109 ਰੁਪਏ ’ਚ ਬਣਵਾ ਲੋ ਹੈਪੀ ਕਾਰਡ, ਇੱਕ ਸਾਲ ਤੱਕ ਕਰੋ ਮੁਫ਼ਤ ਯਾਤਰਾ!

    Haryana Roadways

    Happy Card : ਰੋਡਵੇਜ ਦੀਆਂ ਬੱਸਾਂ ’ਚ ਸਫਰ ਕਰਨ ਵਾਲੇ ਯਾਤਰੀਆਂ ਲਈ ਹਰਿਆਣਾ ਸਰਕਾਰ ਇੱਕ ਖੁਸ਼ਖਬਰੀ ਲੈ ਕੇ ਆਈ ਹੈ, ਦਰਅਸਲ ਉਨ੍ਹਾਂ ਲੋਕਾਂ ਲਈ ਹੈਪੀ ਕਾਰਡ ਬਣਾਏ ਜਾ ਰਹੇ ਹਨ, ਜਿਨ੍ਹਾਂ ਦੀ ਸਾਲਾਨਾ ਆਮਦਨ 1 ਲੱਖ ਰੁਪਏ ਹੈ। ਸਰਕਾਰ ਨੇ 22.89 ਲੱਖ ਪਰਿਵਾਰਾਂ ਦੇ ਕਾਰਡ ਬਣਾਉਣ ਦਾ ਟੀਚਾ ਰੱਖਿਆ ਹੈ। ਹੁਣ ਹਰ ਰੋਜ ਵੱਡੀ ਗਿਣਤੀ ਲੋਕ ਇਹ ਕਾਰਡ ਲੈਣ ਲਈ ਅਪਲਾਈ ਕਰ ਰਹੇ ਹਨ। ਕਾਰਡ ਦੀ ਕੀਮਤ 109 ਰੁਪਏ ਰੱਖੀ ਗਈ ਹੈ। (Haryana Roadways)

    ਇਹ ਵੀ ਪੜ੍ਹੋ : Punjab News: CM ਭਗਵੰਤ ਮਾਨ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਕੀਤਾ ਇਹ ਵੱਡਾ ਦਾਅਵਾ

    7 ਲੱਖ ਤੋਂ ਜ਼ਿਆਦਾ ਲੋਕ ਹੈਪੀ ਕਾਰਡ ਲਈ ਅਪਲਾਈ ਕਰ ਚੁੱਕੇ | Haryana Roadways

    ਇਹ ਹੈਪੀ ਕਾਰਡ ਸੂਬੇ ਦੇ ਸਾਰੇ 24 ਡਿਪੂਆਂ ਤੇ 13 ਸਬ ਡਿਪੂਆਂ ਨੂੰ ਭੇਜੇ ਗਏ ਹਨ। ਅਪਲਾਈ ਕਰਨ ਵਾਲਿਆਂ ਦੀ ਗੱਲ ਕਰੀਏ ਤਾਂ 1 ਅਪਰੈਲ ਤੱਕ ਸੂਬੇ ’ਚ 7 ਲੱਖ ਤੋਂ ਜ਼ਿਆਦਾ ਲੋਕਾਂ ਨੇ ਹੈਪੀ ਕਾਰਡਾਂ ਲਈ ਅਪਲਾਈ ਕੀਤਾ ਹੈ, ਜਿਨ੍ਹਾਂ ’ਚ ਵੱਡੀ ਗਿਣਤੀ ਯੋਗ ਲੋਕ ਅਪਲਾਈ ਕਰ ਚੁੱਕੇ ਹਨ। ਆਨਲਾਈਨ ਅਪਲਾਈ ਕਰਕੇ 1 ਅਪਰੈਲ ਤੱਕ ਸੂਬੇ ਭਰ ’ਚ 2 ਲੱਖ ਤੋਂ ਜ਼ਿਆਦਾ ਹੈਪੀ ਕਾਰਡ ਬਣਾਏ ਗਏ ਹਨ। ਇਹ ਕਾਰਡ ਸੂਬੇ ਦੇ ਸਾਰੇ 24 ਡਿਪੂਆਂ ਤੇ 13 ਸਬ ਡਿਪੂਆਂ ਨੂੰ ਭੇਜ ਦਿੱਤੇ ਗਏ ਹਨ। ਅਪਲਾਈ ਕਰਨ ਵਾਲਿਆਂ ਦੀ ਗੱਲ ਕਰੀਏ ਤਾਂ 1 ਅਪਰੈਲ ਤੱਕ ਸੂਬੇ ’ਚ 7 ਲੱਖ ਤੋਂ ਜ਼ਿਆਦਾ ਲੋਕਾਂ ਨੇ ਹੈਪੀ ਕਾਰਡ ਲਈ ਅਪਲਾਈ ਕੀਤਾ ਹੈ, ਹਰ ਰੋਜ ਵੱਡੀ ਗਿਣਤੀ ’ਚ ਯੋਗ ਲੋਕ ਆਨਲਾਈਨ ਅਰਜੀਆਂ ਦੇ ਰਹੇ ਹਨ। (Haryana Roadways)

    1000 ਕਿਲੋਮੀਟਰ ਦੀ ਯਾਤਰਾ ਕਰ ਸਕਦੇ ਹੋ ਮੁਫਤ ’ਚ

    ਜੇਕਰ ਤੁਸੀਂ ਹੈਪੀ ਕਾਰਡ ਬਣਵਾਇਆ ਹੈ, ਤਾਂ ਇਸ ਕਾਰਡ ਨਾਲ ਤੁਸੀਂ ਹਰਿਆਣਾ ਰੋਡਵੇਜ ਦੀਆਂ ਬੱਸਾਂ ਤੇ ਹਰਿਆਣਾ ਰੋਡਵੇਜ ਨਾਲ ਸਬੰਧਤ ਬੱਸਾਂ ’ਚ ਇੱਕ ਸਾਲ ’ਚ 1000 ਕਿਲੋਮੀਟਰ ਤੱਕ ਮੁਫਤ ਸਫਰ ਕਰ ਸਕਦੇ ਹੋ। ਡਿਪੂ ’ਤੇ ਆਉਣ ਤੋਂ ਬਾਅਦ, ਤੁਸੀਂ 50 ਰੁਪਏ ਦੀ ਫੀਸ ਦੇ ਕੇ ਆਪਣਾ ਕਾਰਡ ਪ੍ਰਾਪਤ ਕਰ ਸਕਦੇ ਹੋ। (Haryana Roadways)

    ਇਹ ਹੈ ਹੈਪੀ ਕਾਰਡ | Haryana Roadways

    ਹਰਿਆਣਾ ਅੰਤੋਦਿਆ ਫੈਮਿਲੀ ਟਰਾਂਸਪੋਰਟ ਯੋਜਨਾ ਜਰੀਏ 1 ਲੱਖ ਰੁਪਏ ਦੀ ਸਾਲਾਨਾ ਆਮਦਨ ਵਾਲੇ ਲੋਕਾਂ ਨੂੰ ਕਾਰਡ ਦਿੱਤਾ ਜਾ ਰਿਹਾ ਹੈ, ਇਹ ਕਾਰਡ ਯਾਤਰੀ ਨੂੰ ਮੁਫਤ ਯਾਤਰਾ ਦੀ ਸਹੂਲਤ ਪ੍ਰਦਾਨ ਕਰੇਗਾ। ਇਸ ਨੂੰ ਹਰਿਆਣਾ ਰੋਡਵੇਜ ਦੀਆਂ ਬੱਸਾਂ ’ਚ ਮੁਫਤ ਯਾਤਰਾ ਲਈ ਈ-ਟਿਕਟਿੰਗ ਪ੍ਰਣਾਲੀ ਨਾਲ ਜੋੜਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਸਮਾਰਟ ਕਾਰਡ ਹੈ, ਹੈਪੀ ਕਾਰਡ ਲਈ ਲਾਭਪਾਤਰੀ ਨੂੰ 50 ਰੁਪਏ ਫੀਸ ਦੇਣੀ ਪਵੇਗੀ, ਕਾਰਡ ਦੀ ਕੀਮਤ 109 ਰੁਪਏ ਰੱਖੀ ਗਈ ਹੈ, ਇਸ ਤੋਂ ਇਲਾਵਾ 79 ਰੁਪਏ ਸਾਲਾਨਾ ਮੇਨਟੇਨੈਂਸ ਫੀਸ ਹੈ। (Haryana Roadways)

    ਕੌਣ ਬਣਵਾ ਸਕਦਾ ਹੈ ਹੈਪੀ ਕਾਰਡ

    • ਇਸ ਯੋਜਨਾ ਦਾ ਲਾਭ ਸਿਰਫ ਹਰਿਆਣਾ ਦੇ ਮੂਲ ਨਿਵਾਸੀ ਹੀ ਲੈ ਸਕਦੇ ਹਨ।
    • ਇਸ ਕਾਰਡ ਦਾ ਲਾਭ ਲੈਣ ਵਾਲੇ ਪਰਿਵਾਰ ਦੀ ਸਾਲਾਨਾ ਆਮਦਨ 1 ਲੱਖ ਰੁਪਏ ਹੋਣੀ ਚਾਹੀਦੀ ਹੈ।
    • ਸਿਫਰ ਅੰਤਯੋਦਨ ਸ਼੍ਰੇਣੀ ’ਚ ਆਉਣ ਵਾਲੇ ਪਰਿਵਾਰ ਹੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
    • ਪਰਿਵਾਰ ਦੇ ਸਨਾਖਤੀ ਕਾਰਡ ’ਚ ਆਮਦਨ ਤਸਦੀਕ ਹੋਣਾ ਜ਼ਰੂਰੀ ਹੈ।

    LEAVE A REPLY

    Please enter your comment!
    Please enter your name here