ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News Ludhiana News...

    Ludhiana News: ਪਸਤੌਲ ਦੇ ਜੋਰ ’ਤੇ ਚਿੱਟੇ ਦਿਨ ਦੁਕਾਨਦਾਰ ਕੋਲੋਂ 1 ਲੱਖ ਰੁਪਏ ਲੁੱਟੇ

    Ludhiana News
    Ludhiana News: ਪਸਤੌਲ ਦੇ ਜੋਰ ’ਤੇ ਚਿੱਟੇ ਦਿਨ ਦੁਕਾਨਦਾਰ ਕੋਲੋਂ 1 ਲੱਖ ਰੁਪਏ ਲੁੱਟੇ

    ਸਿਗਰਟ ਦੀ ਮੰਗ ਕੀਤੀ ਤੇ ਮੌਕਾ ਵੇਖਦਿਆਂ ਹੀ ਦੁਕਾਨਦਾਰ ਦੀ ਵੱਖੀ ’ਚ ਪਸਤੌਲ ਲਾ ਦਿੱਤਾ ਵਾਰਦਾਤ ਨੂੰ ਅੰਜ਼ਾਮ | Ludhiana News

    Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਸਾਹਨੇਵਾਲ ਦੇ ਅਧਿਕਾਰ ਖੇਤਰ ’ਚ ਇੱਕ ਦੁਕਾਨਦਾਰ ਤੋਂ ਪਸਤੌਲ ਦੇ ਜ਼ੋਰ ’ਤੇ ਚਿੱਟੇ ਦਿਨ ਇੱਕ ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ’ਚ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ’ਚ ਲੈ ਕੇ ਦੁਕਾਨਦਾਰ ਦੀ ਸ਼ਿਕਾਇਤ ’ਤੇ ਨਾਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਜਾਣਕਾਰੀ ਦਿੰਦਿਆਂ ਸਤੇਂਦਰ ਕੁਮਾਰ ਪੁੱਤਰ ਗੋਪਾਲ ਵਾਸੀ ਲੋਟਸ ਇੰਕਲੇਵ ਡੇਹਲੋ ਰੋਡ ਪੱਦੀ (ਲੁਧਿਆਣਾ) ਨੇ ਦੱਸਿਆ ਕਿ ਵੀਰਵਾਰ ਨੂੰ ਉਹ ਗੁਰਦੁਆਰਾ ਸਾਹਿਬ ਸਾਹਮਣੇ ਸਥਿੱਤ ਆਪਣੀ ‘ਸਤੇਂਦਰ ਬੁੱਕ ਡਿਪੂ, ਕਰਿਆਨਾ ਅਤੇ ਜਨਰਲ ਸਟੋਰ’ ਨਾਮੀ ਦੁਕਾਨ ’ਤੇ ਮੌਜ਼ੂਦ ਸੀ।

    ਇਹ ਖਬਰ ਵੀ ਪੜ੍ਹੋ : Road Accident: ਸਵੇਰੇ-ਸਵੇਰੇ ਪੰਜਾਬ ’ਚ ਵਾਪਰਿਆ ਭਿਆਨਕ ਹਾਦਸਾ, ਦਸ ਦੀ ਮੌਤ, ਕਈ ਜਖਮੀ

    ਜਿੱਥੇ ਦੁਪਿਹਰ ਕਰੀਬ 3 ਵਜੇ 2 ਨੌਜਵਾਨ ਉਸਦੀ ਦੁਕਾਨ ’ਚ ਦਾਖਲ ਹੋਏ। ਦੋਵਾਂ ਨੌਜਵਾਨਾਂ ਦੇ ਮੂੰਹ ਰੁਮਾਲ ਨਾਲ ਢਕੇ ਹੋਏ ਸਨ। ਜਿੰਨ੍ਹਾਂ ਨੇ ਦੁਕਾਨ ਅੰਦਰ ਦਾਖਲ ਹੁੰਦਿਆਂ ਹੀ ਉਸ ਪਾਸੋਂ ਸਿਗਰਟ ਦੀ ਮੰਗ ਕੀਤੀ। ਜਿਉਂ ਹੀ ਉਹ ਸਿਗਰਟ ਦੇਣ ਲੱਗੇ ਤਾਂ ਇੱਕ ਨੌਜਵਾਨ ਨੇ ਉਸ ਦੀ ਵੱਖੀ ’ਚ ਪਸਤੌਲ ਲਗਾ ਲਿਆ ਅਤੇ ਦੂਜੇ ਨੇ ਜ਼ਬਰੀ ਕਾਊਂਟਰ ਦੇ ਦਰਾਜ ’ਚ ਪਿਆ ਬੈਗ ਕੱਢ ਲਿਆ। ਸਤੇਂਦਰ ਕੁਮਾਰ ਮੁਤਾਬਕ ਬੈਗ ’ਚ 1 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਪੈਨ ਕਾਰਡ, ਅਧਾਰ ਕਾਰਡ, ਡੈਬਿਟ ਕਾਰਡ, ਡਰਾਇਵਿੰਗ ਲਾਇਸੰਸ ਆਦਿ ਮੌਜ਼ੂਦ ਸੀ। ਪੀੜਤ ਨੇ ਅੱਗੇ ਦੱਸਿਆ ਕਿ ਲੁਟੇਰਿਆਂ ਦੇ ਜਾਣ ਤੋਂ ਬਾਅਦ ਜਿਉਂ ਹੀ ਉਹ ਦੁਕਾਨ ਤੋਂ ਬਾਹਰ ਨਿੱਕਲਿਆਂ ਤਾਂ ਉਸਨੂੰ ਗੁਆਂਢੀ ਤੋਂ ਪਤਾ ਚੱਲਿਆ ਕਿ ਦੋਵੇਂ ਨੌਜਵਾਨ ਇੱਕ ਐਕਟਿਵਾ ’ਤੇ ਸਵਾਰ ਹੋ ਕੇ ਆਏ ਸਨ।

    ਉਨ੍ਹਾਂ ਦੱਸਿਆ ਕਿ ਸਮੁੱਚੀ ਘਟਨਾਂ ਨੂੰ ਲੁਟੇਰਿਆਂ ਨੇ ਦੋ ਮਿੰਟ ਦੇ ਅੰਦਰ ਅੰਜਾਮ ਦਿੱਤਾ ਅਤੇ ਰਫੂ ਚੱਕਰ ਹੋ ਗਏ। ਉਨ੍ਹਾਂ ਮੰਗ ਕੀਤੀ ਕਿ ਉਸਨੇ ਪਾਈ- ਪਾਈ ਜੋੜ ਕੇ ਇੱਕ ਲੱਖ ਰੁਪਏ ਇਕੱਠੇ ਕੀਤੇ ਸਨ। ਜਿਸ ’ਚੋਂ ਉਸਨੇ ਵੱਖ- ਵੱਖ ਦੁਕਾਨਾਂ ਦੀ ਪੇਮੈਂਟ ਕਰਨੀ ਸੀ। ਇਸ ਤੋਂ ਇਲਾਵਾ ਉਹ ਪੈਸੇ ਟਰਾਂਸਫਰ ਦਾ ਕੰਮ ਵੀ ਕਰਦੇ ਹਨ। ਜਿਸ ਦੇ ਲਈ ਉਨ੍ਹਾਂ ਆਪਣੇ ਕੋਲ ਇੱਕ ਲੱਖ ਰੁਪਏ ਰੱਖੇ ਹੋਏ ਸਨ। ਜਾਂਚਕਰਤਾ ਅਧਿਕਾਰੀ ਹਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸਤੇਂਦਰ ਕੁਮਾਰ ਦੇ ਬਿਆਨਾਂ ’ਤੇ ਨਾ ਮਲੂਮ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ ’ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਕੇਸ ਨੂੰ ਹੱਲ ਕਰ ਲਿਆ ਜਾਵੇਗਾ। Ludhiana News

    LEAVE A REPLY

    Please enter your comment!
    Please enter your name here