ਰੋਸ ਟੇਲਰ (Ross Taylor) ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ
16 ਸਾਲਾਂ ਦੇ ਕਰੀਅਰ ਦਾ ਅੰਤ
(ਏਜੰਸੀ) ਹੈਮਿਲਟਨ (ਨਿਊਜੀਲੈਂਡ) ਰੋਸ ਟੇਲਰ (Ross Taylor ) ਨੇ ਨੀਦਰਲੈਂਡ ਖਿਲਾਫ ਤੀਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ’ਚ ਇੱਥੇ ਨਿਊਜੀਲੈਂਡ ਵੱਲੋਂ ਆਪਣਾ ਆਖਿਰੀ ਮੈਚ ਖੇਡਿਆ ਜਿਸ ਵਿੱਚ ਉਨ੍ਹਾਂ 14 ਦੌੜਾਂ ਬਣਾਈਆਂ ਅਤੇ ਦਰਸ਼ਕਾਂ ਨੇ ਖੜੇ ਹੋ ਕੇ ਇਸ ਦਿੱਗਜ਼ ਖਿਡਾਰੀ ਦਾ ਸਤਿਕਾਰ ਕੀਤਾ। ਟੇਲਰ ਦਾ ਇਹ ਨਿਊਜੀਲੈਂਡ ਲਈ 450ਵਾਂ ਅਤੇ ਆਖਿਰੀ ਮੈਚ ਸੀ ਜਿਸ ਵਿੱਚ ਉਨ੍ਹਾਂ 16 ਸਾਲ ਦੇ ਕੌਮਾਂਤਰੀ ਕ੍ਰਿਕਟ ਦਾ ਵੀ ਅੰਤ ਹੋ ਗਿਆ ਇਸ 38 ਸਾਲਾਂ ਬੱਲੇਬਾਜ਼ ਨੇ ਇਸ ਸਾਲ ਦੇ ਸ਼ੁਰੂ ’ਚ ਦੱਖਣੀ ਅਫਰੀਕਾ ਦੇ ਖਿਲਾਫ ਆਪਣਾ ਆਖਿਰੀ ਟੈਸਟ ਮੈਚ ਖੇਡਿਆ ਸੀ ਪਰ ਉਹ ਅਪਣੇ ਘਰੇਲੂ ਮੈਦਾਨ ਸੈਡਨ ਪਾਰਕ ’ਤੇ ਆਖਿਰੀ ਮੈਚ ਖੇਡ ਕੇ ਕ੍ਰਿਕਟ ਨੂੰ ਅਲਵਿਦਾ ਕਹਿਣਾ ਚਾਹੁੰਦੇ ਸੀ ਰਾਸ਼ਟਰਗਾਨ ਦੌਰਾਨ ਟੇਲਰ ਦੇ ਬੱਚੇ ਮੈਕੇਂਜੀ, ਜੌਂਟੀ ਅਤੇ ਐਡਿਲੇਡ ਉਨ੍ਹਾਂ ਦੇ ਨਾਲ ਖੜੇ ਸੀ ਜਦੋਂ ਉਹ ਮੈਦਾਨ ’ਤੇ ਆਏ ਅਤੇ ਵਾਪਸ ਗਏ ਤਾਂ ਨੀਦਰਲੈਂਡ ਦੇ ਖਿਡਾਰੀਆਂ ਨੇ ਉਨ੍ਹਾਂ ਦੇ ਦੋਵੇਂ ਪਾਸੇ ਖੜੇ ਹੋ ਕੇ ਉਨ੍ਹਾਂ ਨੂੰ ਸਨਮਾਨ ਮਿਲਿਆ।
ਟੇਲਰ ਨੇ 2006 ’ਚ ਨਿਊਜੀਲੈਂਡ ਲਈ ਅਪਣਾ ਇੱਕਰੋਜ਼ਾ ਕੌਮਾਂਤਰੀ ਮੈਚ ਖੇਡਿਆ ਸੀ ਇਸ ਤੋਂ ਅਗਲੇ ਸਾਲ ਉੁਨ੍ਹਾਂ?ਨੇ ਅਪਣਾ ਪਹਿਲਾ ਟੈਸਟ ਖੇਡਿਆ ਉਨ੍ਹਾਂ ਨੇ 112 ਟੈਸਟ ਮੈਚਾਂ ’ਚ 19 ਸੈਂਕੜਿਆਂ ਦੀ ਮੱਦਦ ਨਾਲ 7,683 ਦੌੜਾਂ ਬਣਾਈਆਂ ਟੇਲਰ ਨੇ 236 ਇੱਕਰੋਜ਼ਾ ਕੌਮਾਂਤਰੀ ਮੈਚਾਂ ’ਚ 8,593 ਦੌੜਾਂ ਅਤੇ 102 ਟੀ-ਟਵੰਟੀ ਕੋਮਾਂਤਰੀ ਮੈਚਾਂ ’ਚ 1,909 ਦੌੜਾਂ ਬਣਾਇਆਂ ਟੇਲਰ ਦੁਨੀਆ ਦੇ ਇੱਕਮਾਤਰ ਖਿਡਾਰੀ ਹਨ ਜਿਨ੍ਹਾਂ ਨੇ ਤਿੰਨਾਂ ਫਾਰਮੈਟਾਂ ’ਚ 100 ਤੋਂ ਜ਼ਿਆਦਾ ਕੌਮਾਂਤਰੀ ਮੈਚ ਖੇਡੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ