ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਨਮ ਅੱਖਾਂ ਨਾਲ ਨਵੀਆਂ ਮੈਡੀਕਲ ਖੋਜਾਂ ਲਈ ਰੌਸ਼ਨ ਲਾਲ ਇੰਸਾਂ ਦਾ ਕੀਤਾ ਸਰੀਰਦਾਨ | Medical Research
ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਦੁਆਰਾ ਚਲਾਏ 157 ਮਾਨਵਤਾ ਭਲਾਈ ਕਾਰਜਾਂ ਵਿੱਚੋਂ ‘ਸਰੀਰਦਾਨ’ ਵੀ ਇੱਕ ਅਜਿਹਾ ਮਾਨਵਤਾ ਭਲਾਈ ਦਾ ਕਾਰਜ ਹੈ ਜਿਸ ਵਿੱਚ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਵਚਨਾਂ ‘ਤੇ ਅਮਲ ਕਰਦੇ ਹੋਏ ਇਸ ਮਹਾਨ ਕਾਰਜ ਵਿੱਚ ਆਪਣਾ ਭਰਪੂਰ ਯੋਗਦਾਨ ਪਾ ਰਹੀ ਹੈ। (Medical Research)
ਇਸੇ ਕੜ੍ਹੀ ਤਹਿਤ ਮਲੋਟ ਦੇ ਸੇਵਾਦਾਰ ਰੌਸ਼ਨ ਲਾਲ ਇੰਸਾਂ ਨਿਵਾਸੀ ਮਹਾਂਵੀਰ ਨਗਰੀ, ਮਲੋਟ ਦੇ ਦੇਹਾਂਤ ਉਪਰੰਤ ਉਨ੍ਹਾਂ ਦਾ ਪੂਰਾ ਮਿ੍ਤਕ ਸਰੀਰ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ। ਜ਼ਿਕਰਯੋਗ ਹੈ ਕਿ ਨਵੀਆਂ ਮੈਡੀਕਲ ਖੋਜਾਂ ਲਈ ਅੱਜ ਤੱਕ ਬਲਾਕ ਮਲੋਟ ‘ਚ 33 ਸਰੀਰਦਾਨ ਹੋ ਚੁੱਕੇ ਹਨ ।
ਪੂਜਨੀਕ ਗੁਰੂ ਜੀ ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜ ਕਰਨ ਲਈ ਸਮੇਂ-ਸਮੇਂ ਤੇ ਪ੍ਰੇਰਿਤ ਕਰਦੇ ਰਹੇ ਹਨ
ਸੱਚਖੰਡਵਾਸੀ ਸੇਵਾਦਾਰ ਰੌਸ਼ਨ ਲਾਲ ਇੰਸਾਂ ਦਾ ਮਿ੍ਤਕ ਸਰੀਰ ਦਾਨ ਕਰਨ ਲਈ ਅੰਤਿਮ ਸ਼ਵ ਯਾਤਰਾ ਕੱਢੀ ਗਈ ਜਿਸ ਵਿੱਚ ਸਾਧ-ਸੰਗਤ ਨੇ ਰੌਸ਼ਨ ਲਾਲ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਆਸਮਾਨ ਗੁੰਜਾ ਦਿੱਤਾ। ਇਸ ਮੌਕੇ ਫੁੱਲਾਂ ਨਾਲ ਸਜਾਈ ਹੋਈ ਗੱਡੀ ਰਾਹੀਂ ਅੰਤਿਮ ਸ਼ਵ ਯਾਤਰਾ ਨਿਵਾਸ ਸਥਾਨ ਮਹਾਂਵੀਰ ਨਗਰੀ ਬਿਰਲਾ ਰੋਡ ਤੱਕ ਕੱਢੀ ਗਈ ਜਿੱਥੇ ਭਾਰੀ ਗਿਣਤੀ ਵਿੱਚ ਸਾਧ-ਸੰਗਤ, ਪਤਵੰਤਿਆਂ, ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਨੇ ਰੌਸ਼ਨ ਲਾਲ ਇੰਸਾਂ ਦਾ ਮਿ੍ਤਕ ਸਰੀਰ ਸ਼ਹੀਦ ਹਸਨ ਖਾਨ ਮੇਵਾਤੀ ਗੌਰਮਿੰਟ ਮੈਡੀਕਲ ਕਾਲਜ, ਨੂਹ, ਨਲਹਰ, ਮੇਵਾਤ (ਹਰਿਆਣਾ) ਨੂੰ ਨਮ ਅੱਖਾਂ ਨਾਲ ਰਵਾਨਾ ਕੀਤਾ।
ਇਸ ਮੌਕੇ ਪਰਿਵਾਰਿਕ ਮੈਂਬਰ ਰਾਮ ਪਿਆਰੀ ਇੰਸਾਂ, ਵਿਸ਼ਾਲਦੀਪ ਇੰਸਾਂ, ਰਵੀ ਇੰਸਾਂ, ਸੋਨੀਕਾ ਰਾਣੀ ਇੰਸਾਂ, ਪਵਨ ਕੁਮਾਰ ਤੋਂ ਇਲਾਵਾ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ, ਜੋਨ ਨੰਬਰ 3 ਦੇ ਪ੍ਰੇਮੀ ਸੇਵਕ ਸੁਨੀਲ ਇੰਸਾਂ, ਪ੍ਰੇਮੀ ਸੰਮਤੀ ਦੇ ਸੇਵਾਦਾਰ ਸਵੀਟੀ ਇੰਸਾਂ, ਵਿਨੋਦ ਇੰਸਾਂ, ਭੈਣਾਂ ਵਿੱਚੋਂ ਪ੍ਰਵੀਨ ਇੰਸਾਂ, ਚਰਨਜੀਤ ਇੰਸਾਂ, ਪ੍ਰਕਾਸ਼ ਇੰਸਾਂ, ਨੀਲਮ ਇੰਸਾਂ, ਪ੍ਰਵੀਨ ਇੰਸਾਂ, ਸੇਵਾਦਾਰ ਨੇਹਾ ਇੰਸਾਂ, ਮੀਨਾਕਸ਼ੀ ਇੰਸਾਂ, ਗੰਗਾ ਇੰਸਾਂ, ਵੀਨਾ ਇੰਸਾਂ, ਦੇਵੀ ਇੰਸਾਂ, ਬਬਲੀ ਇੰਸਾਂ, ਮਮਤਾ ਇੰਸਾਂ, ਪੂਨਮ ਇੰਸਾਂ, ਕਿਰਨ ਇੰਸਾਂ ਤੋਂ ਇਲਾਵਾ ਜੋਨ 5 ਦੇ ਪ੍ਰੇਮੀ ਸੇਵਕ ਨਰਿੰਦਰ ਭੋਲਾ ਇੰਸਾਂ, ਵੱਖ-ਵੱਖ ਜੋਨਾਂ ਦੇ ਪ੍ਰੇਮੀ ਸੰਮਤੀ ਦੇ ਸੇਵਾਦਾਰ ਸੱਤਪਾਲ ਇੰਸਾਂ, ਸ਼ੰਭੂ ਇੰਸਾਂ, ਦੀਪਕ ਨਰੂਲਾ ਇੰਸਾਂ, ਭੈਣਾਂ ਵਿੱਚੋਂ ਰੀਟਾ ਗਾਬਾ ਇੰਸਾਂ, ਸਰੋਜ ਇੰਸਾਂ, ਸੁਨੀਤਾ ਇੰਸਾਂ ਤੋਂ ਇਲਾਵਾ ਸੇਵਾਦਾਰ ਸੁਨੀਲ ਬਿੱਟੂ ਇੰਸਾਂ, ਸੱਤਪਾਲ ਮਿਸਤਰੀ ਇੰਸਾਂ, ਕਿਰਨਾ ਮਦਾਨ, ਕਿਰਨ ਮੋਂਗਾ ਇੰਸਾਂ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜੂਦ ਸੀ।
ਸਾਧ-ਸੰਗਤ ਦਿਨ ਰਾਤ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ : ਰਾਹੁਲ
ਇਸ ਮੌਕੇ 85 ਮੈਂਬਰ ਰਾਹੁਲ ਇੰਸਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜ ਕਰਨ ਲਈ ਸਮੇਂ-ਸਮੇਂ ਤੇ ਪ੍ਰੇਰਿਤ ਕਰਦੇ ਰਹੇ ਹਨ ਅਤੇ ਸਾਧ-ਸੰਗਤ ਉਨ੍ਹਾਂ ਵਚਨਾਂ ‘ਤੇ ਅਮਲ ਕਰਦੇ ਹੋਏ ਦਿਨ ਰਾਤ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ ਜੋਕਿ ਸ਼ਲਾਘਾਯੋਗ ਹੈ ।