ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਰੂਟ ਦਾ ਅਰਧ ਸੈ...

    ਰੂਟ ਦਾ ਅਰਧ ਸੈਂਕੜਾ, ਇੰਗਲੈਂਡ ਜਿੱਤਿਆ

    ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ 1-0 ਦਾ ਵਾਧਾ ਬਣਾਇਆ

    ਚੇਸਟਰ ਲੀ ਸਟ੍ਰੀਟ । ਜੋਏ ਰੂਟ (ਨਾਬਾਦ 79) ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਦੀ ਮੱਦਦ ਨਾਲ ਇੰਗਲੈਂਡ ਨੇ ਰਿਵਰਸਾਈਡ ਗਰਾਊਂਡ ’ਚ ਖੇਡੇ ਗਏ ਪਹਿਲੇ ਇੱਕ ਰੋਜ਼ਾ ਮੁਕਾਬਲੇ ’ਚ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ 1-0 ਦਾ ਵਾਧਾ ਬਣਾਇਆ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਸ੍ਰੀਲੰਕਾ ਦੀ ਟੀਮ ਦੇ ਕਪਛਾਨ ਨੇ ਕੁਸ਼ਲ ਪਰੇਰਾ ਨੇ 81 ਗੇਂਦਾਂ ’ਤੇ ਸੱਤ ਚੌਂਕਿਆਂ ਦੀ ਮੱਦਦ ਨਾਲ 73 ਦੌੜਾਂ ਤੇ ਵਨਿੰਦੁ ਹਸਾਰੰਗਾ ਨੇ 65 ਗੇਂਦਾਂ ’ਤੇ ਛੇ ਚੌਂਕਿਆਂ ਤੇ ਇੱਕ ਛੱਕੇ ਦੀ ਮੱਦਦ ਨਾਲ 54 ਦੌੜਾਂ ਬਣਾਇਆ ਸ੍ਰੀਲੰਕਾ ਦੀ ਟੀਮ ਨੇ 42.3 ਓਵਰਾਂ ’ਚ ਕੁੱਲ 185 ਦੌੜਾਂ ਬਣਾਈਆਂ ।

    ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਨੇ ਰੂਟ ਦੀਆਂ 87 ਗੇਂਦਾਂ ’ਤੇ ਚਾਰ ਚੌਕਿਆਂ ਦੀ ਮੱਦਦ ਨਾਲ ਨਾਬਾਦ 79 ਦੌੜਾਂ ਦੀ ਬਦੌਲਤ 34.5 ਓਵਰਾਂ ’ਚ ਪੰਜ ਵਿਕਟਾਂ ’ਤੇ 189 ਦੌੜਾਂ ਬਣਾ ਕੇ ਮੈਚ ਜਿੱਤਿਆ ਇੰਗਲੈਂਡ ਦੀ ਪਾਰੀ ’ਚ ਰੂਟ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਜਾਨੀ ਬੇਇਰਸਟੋ ਨੇ 21 ਗੇਂਦਾਂ ’ਤੇ 6 ਚੌਂਕਿਆਂ ਤੇ ਇੱਕ ਛੱਕੇ ਦੀ ਮੱਦਦ ਨਾਲ 41 ਦੌੜਾਂ ਤੇ ਮੋਈਨ ਅਲੀ ਨੇ 28 ਦੌੜਾਂ ਬਣਾਈਆਂ ਜਦੋਂਕਿ ਸੈਮ ਕਰੇਨ 9 ਗੇਂਦਾਂ ’ਤੇ ਇੱਕ ਚੌਕੇ ਦੀ ਮੱਦਦ ਨਾਲ 9 ਦੌੜਾਂ ਬਣਾ ਕੇ ਨਾਬਾਦ ਰਹੇ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter , Instagram, link din , YouTube‘ਤੇ ਫਾਲੋ ਕਰੋ।