Roof Collapsed: ਗਰੀਬ ਦੇ ਘਰ ਦੀ ਛੱਤ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ

Roof Collapsed
ਸੁਨਾਮ: ਘਰ ਦੀ ਡਿੱਗੀ ਛੱਤ ਦਾ ਦ੍ਰਿਸ਼।

Roof Collapsed: ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਗੀਤਾ ਭਵਨ ਰੋਡ ਦੇ ਨੇੜੇ ‌ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਅੱਜ ਸਵੇਰੇ ਅਚਾਨਕ ਡਿੱਗ ਗਈ ਘਰ ਦੇ ਵਿੱਚ ਕੋਈ ਨਾ ਹੋਣ ਦੇ ਕਾਰਨ ਜਾਨੀ ਨੁਕਸਾਨ ਤੋਂ ਬਚਾ ਰਿਹਾ। ‌ਇਸ ਮੌਕੇ ਉੱਥੇ ਨੇੜੇ ਰਹਿ ਰਹੇ ਲੋਕਾਂ ਨੇ ਦੱਸਿਆ ਕਿ ਨਾਲ ਦੇ ਘਰ ਦੇ ਵਿੱਚ ਵਿਆਹ ਸੀ ਤੇ ਅੱਜ ਸਵੇਰੇ ਉਹ ਬਾਹਰ ਖੜੇ ਸੀ ਤਾਂ ਇਹ ਅਚਾਨਕ ਘਰ ਦੀ ਛੱਤ ਡਿੱਗ ਗਈ ਜਿਹੜੇ ਘਰ ਦੇ ਵਿੱਚ ਰਹਿ ਰਹੇ ਲੋਕ ਸੀ ਉਹ ਕੁਝ ਦਿਨ ਤੋਂ ਬਾਹਰ ਗਏ ਹੋਏ ਸੀ ਜਿਸ ਕਾਰਨ ਉਹਨਾਂ ਦਾ ਬਚਾ ਰਿਹਾ। ਉਹਨਾਂ ਨੇ ਕਿਹਾ ਕਿ ਉਨਾਂ ਦੇ ਭਾਂਡੇ ਅਤੇ ਹੋਰ ਸਮਾਨ ਇਸ ਵਿੱਚ ਟੁੱਟ ਗਏ ਹਨ। ਉਹਨਾਂ ਦਾ ਨੁਕਸਾਨ ਹੋ ਗਿਆ। ਉਹਨਾਂ ਨੇ ਕਿਹਾ ਕਿ ਇਹਨਾਂ ਦੀ ਕੋਈ ਮਾਲੀ ਮੱਦਦ ਕੀਤੀ ਜਾਵੇ। ‌

ਇਹ ਵੀ ਪੜ੍ਹੋ: ਕਰਨਾਟਕ: ਇੱਕ ਅਪਾਰਟਮੈਂਟ ’ਚ ਇੱਕੋ ਪਰਿਵਾਰ ਦੇ ਚਾਰ ਮੈਂਬਰ ਮ੍ਰਿਤਕ ਮਿਲੇ, ਪੁਲਿਸ ਜਾਂਚ ’ਚ ਜੁਟੀ