ਬਾਰਸ਼ ਕਾਰਨ ਡਿੱਗੀ ਛੱਤ, ਪਰਿਵਾਰ ਦੇ ਚਾਰ ਜੀਆਂ ਦੀ ਮੌਤ

Death Family Members

ਮਰਨ ਵਾਲਿਆਂ ‘ਚ ਪਤੀ ਪਤਨੀ ਤੇ ਛੇ ਮਹੀਨੇ ਦੇ ਦੋ ਜੁੜਵਾਂ ਬੱਚੇ

ਅੰਮ੍ਰਿਤਸਰ,(ਸੱਚ ਕਹੂੰ ਨਿਊਜ਼) ਅੰਮ੍ਰਿਤਸਰ ‘ਚ ਬਾਰਸ਼ ਕਾਰਨ ਇੱਕ ਘਰ ਦੀ ਛੱਤ ਡਿੱਗਣ ਕਰਕੇ ਇੱਕ ਪਰਿਵਾਰ ਦੇ ਚਾਰ ਜੀਆਂ ਦੇ ਛੱਤ ਦੇ ਮਲਬੇ ਹੇਠ ਦਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ ਇਸ ਹਾਦਸੇ ਵਿੱਚ ਪਤੀ-ਪਤਨੀ ਅਤੇ ਉਹਨਾਂ ਦੇ 6 ਮਹੀਨੇ ਦੇ ਦੋ ਜੁੜਵਾਂ ਬੱਚਿਆਂ ਦੀ ਮੌਤ ਹੋ ਗਈ ਤੇ ਇੱਕ ਬੱਚੀ ਜ਼ਖਮੀ ਹੈ ਹਾਦਸੇ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਬਚਾਅ ਕਾਰਜ ਸ਼ੁਰੂ ਕੀਤੇ

ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਮੂਲੇ ਚੱਕ ‘ਚ ਵੀਰਵਾਰ ਦੇਰ ਰਾਤ ਲਗਭਗ ਢਾਈ ਵਜੇ ਜਦੋਂ ਪਰਿਵਾਰ ਸੁੱਤਾ ਹੋਇਆ ਸੀ ਤਾਂ ਅਚਾਨਕ ਧਮਾਕੇ ਨਾਲ ਛੱਤ ਡਿੱਗ ਗਈ ਜਿਸ ਕਰਕੇ ਪਰਿਵਾਰ ਦੇ ਪੰਜ ਜੀਅ ਮਲਬੇ ਹੇਠ ਦੱਬੇ ਗਏ ਇਸ ਦਾ ਪਤਾ ਲਗਦੇ ਹੀ ਆਸਪਾਸ ਦੇ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕੀਤੇ ਇਸ ਦੌਰਾਨ ਇੱਕ ਬੱਚੀ ਜੋ ਜ਼ਖਮੀ ਸੀ, ਨੂੰ ਤੁਰੰਤ ਮਲਬੇ ‘ਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਜਦੋਂ ਕਿ ਪਤੀ ਪਤਨੀ ਅਤੇ 6 ਮਹੀਨੇ ਦੇ ਦੋ ਜੁੜਵਾਂ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਇਸ ਮਾਮਲੇ ‘ਚ ਅੱਜ ਪੁਲਿਸ ਕਾਰਵਾਈ ਲਈ ਮੌਕੇ ‘ਤੇ ਪਹੁੰਚੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here