Severe Storm Damage: ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ’ਚ ਸ਼ਨਿੱਚਰਵਾਰ ਰਾਤ ਨੂੰ ਆਏ ਤੂਫਾਨ ਤੋਂ ਬਾਅਦ ਹੋਈ ਤੇਜ਼ ਬਾਰਿਸ਼ ਕਾਰਨ ਕੋਟਕਪੂਰਾ ਦੀ ਬੰਗਾਲੀ ਬਸਤੀ ’ਚ ਡਿੱਗੀ ਛੱਤ, ਜਾਨੀ ਨੁਕਸਾਨ ਤੋਂ ਰਿਹਾ ਬਚਾਅ ਪਰ ਮਾਲੀ ਨੁਕਸਾਨ ਹੋਇਆ। ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਰਾਤ ਨੂੰ ਆਏ ਤੇਜ਼ ਝੱਖੜ ਤੋਂ ਬਾਅਦ ਇਲਾਕੇ ’ਚ ਭਾਰੀ ਮੀਂਹ ਪਿਆ ਤੇ ਇਸ ਮੀਂਹ ਦੌਰਾਨ ਕੋਟਕਪੂਰਾ ਦੀ ਬੰਗਾਲੀ ਕਲੋਨੀ ਦੀ ਗਲੀ ਨੰਬਰ-2 ਦੇ ਰਹਿਣ ਵਾਲੇ ਹਰਪਾਲ ਰਾਮ ਦੇ ਘਰ ਦੀ ਛੱਤ ਡਿੱਗ ਗਈ। ਛੱਤ ਡਿੱਗਣ ਕਾਰਨ ਵਿਹੜੇ ’ਚ ਖੜ੍ਹਾ ਮੋਟਰਸਾਈਕਲ ਤੇ ਹੋਰ ਸਾਮਾਨ ਮਲਬੇ ਹੇਠ ਦੱਬ ਗਿਆ। ਇਸ ਨਾਲ ਪਰਿਵਾਰ ਦਾ ਕਾਫ਼ੀ ਨੁਕਸਾਨ ਹੋਇਆ ਹੈ।
ਇਹ ਖਬਰ ਵੀ ਪੜ੍ਹੋ : Chennai vs Gujarat 2025: ਚੇਨਈ ਦੀ ਗੁਜਰਾਤ ’ਤੇ ਵੱਡੀ ਜਿੱਤ, ਹਾਰ ਦੇ ਬਾਵਜ਼ੂਦ ਗੁਜਰਾਤ ਅੰਕ ਸੂਚੀ ’ਚ ਸਿਖਰ ’ਤੇ
ਪੀੜਤ ਪਰਿਵਾਰ ਵੱਲੋਂ ਕਿਹਾ ਕਿ ਛੱਤ ਡਿੱਗਣ ਕਾਰਨ ਉਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਅੱਜ ਦੇ ਸਮੇਂ ’ਚ, ਗਰੀਬ ਲੋਕ ਸਾਈਕਲ ਨਹੀਂ ਖਰੀਦ ਸਕਦੇ, ਤਾਂ ਉਹ ਦੁਬਾਰਾ ਮੋਟਰਸਾਈਕਲ ਕਿਵੇਂ ਖਰੀਦ ਸਕਣਗੇ। ਉਸਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਹੈ। ਇਸ ਮਾਮਲੇ ’ਚ ਮੁਹੱਲੇ ਦੇ ਐਮਸੀ ਨਿਰਮਲ ਸਿੰਘ ਨੇ ਕਿਹਾ ਕਿ ਇਹ ਗਰੀਬ ਪਰਿਵਾਰ ਹੈ ਸਖ਼ਤ ਮਿਹਨਤ ਕਰਕੇ ਪਰਿਵਾਰ ਦਾ ਗੁਜ਼ਾਰਾ ਚਲ ਰਿਹਾ ਹੈ। ਛੱਤ ਡਿੱਗਣ ਕਾਰਨ ਉਸਦੀ ਮੋਟਰ ਸਾਈਕਲ ਤੇ ਹੋਰ ਸਮਾਨ ਨੁਕਸਾਨਿਆ ਗਿਆ। ਉਸਨੇ ਪ੍ਰਸ਼ਾਸਨ ਤੋਂ ਪਰਿਵਾਰ ਲਈ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ। Severe Storm Damage