ਛੱਤ ਨੇ ਕੀਤੀਆਂ ਦੋ ਜ਼ਿੰਦਗੀਆਂ ਖ਼ਤਮ

ਛੱਤ ਡਿੱਗਣ ਨਾਲ ਦਾਦੀ-ਪੋਤੇ ਦੀ ਮੌਤ

ਸਾਦਿਕ, (ਅਰਸ਼ਦੀਪ ਸੋਨੀ) ਜ਼ਿਲ੍ਹਾ ਫਰੀਦਕੋਟ ਦੇ ਸਾਦਿਕ ਨੇੜੇ ਪਿੰਡ ਸੰਗਤਪੁਰਾ ਵਿਖੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਦੋ ਦੀ ਮੌਤ ਹੋਣ ਅਤੇ ਦੋ ਦੇ ਫੱਟੜ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ‘ਤੇ ਜਾ ਕੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਜੋ ਕੇ ਪ੍ਰਾਈਵੇਟ ਨੌਕਰੀ ਕਰਦਾ ਹੈ ਦੇ ਮਾਤਾ ਜਸਮੇਲ ਕੌਰ, ਪੁੱਤਰ ਯੁਵਰਾਜ ਸਿੰਘ ਤੇ ਦੋ ਲੜਕੀਆਂ ਘਰੇ ਸਨ ਜਦੋਂ ਕਿ ਉਹ ਆਪ ਡਿਊਟੀ ਤੇ ਗਿਆ ਹੋਇਆ ਤੇ ਉਸ ਦਾ ਪਿਤਾ ਵੀ ਰਿਸ਼ਤੇਦਾਰੀ ਵਿੱਚ ਗਿਆ ਹੋਇਆ ਸੀ। ਰਾਤ ਨੂੰ ਦਾਦੀ ਅਤੇ ਤਿੰਨੇ ਬੱਚੇ ਕਮਰੇ ਵਿੱਚ ਇੱਕੋ ਬੈੱਡ ‘ਤੇ ਸੁੱਤੇ ਪਏ ਸਨ ਕਿ ਰਾਤ ਦੇ ਕਰੀਬ 10 ਕੁ ਦਸ ਵਜੇ ਅਚਾਨਕ ਕਮਰੇ ਦੀ ਛੱਡ ਡਿੱਗ ਪਈ। ਜਿਸ ਨਾਲ ਜ਼ੋਰਦਾਰ ਖੜਾਕ ਹੋਇਆ।

ਗੁਆਂਢੀ ਜਸਕਰਨ ਸਿੰਘ ਨੇ ਦੱਸਿਆ ਕਿ ਖੜਕਾ ਸੁਣ ਕੇ ਉਹ ਹਰਜੀਤ ਸਿੰਘ ਦੇ ਘਰ ਨੂੰ ਭੱਜ ਕੇ ਆਏ ਤਾਂ ਕਮਰੇ ਦਾ ਦਰਵਾਜਾ ਤੋੜ ਕੇ ਅੰਦਰ ਦਾਖਲ ਹੋਏ ਤਾਂ ਦੇਖਿਆ ਕਿ ਛੱਤ ਦੀਆਂ ਡਾਂਟਾਂ ਹੇਠ ਸਾਰਾ ਪਰਿਵਾਰ ਦੱਬਿਆ ਪਿਆ। ਉਨ੍ਹਾਂ ਮਲਬਾ ਪਾਸੇ ਕਰਕੇ ਦਾਦੀ, ਪੋਤਾ ਤੇ ਪੋਤੀਆਂ ਨੂੰ ਬਾਹਰ ਕੱਢਿਆ। ਹਰਜੀਤ ਸਿੰਘ ਦੇ ਲੜਕੇ ਯੁਵਰਾਜ ਸਿੰਘ ਜੱਜ (17) ਦੇ ਕਾਫੀ ਸੱਟਾਂ ਹੋਣ ਕਾਰਨ ਅਸੀਂ ਉਸ ਨੂੰ ਹਸਪਤਾਲ ਲਿਜਾ ਰਹੇ ਸੀ ਤਾਂ ਰਸਤੇ ਵਿਚ ਉਸ ਦੀ ਮੌਤ ਹੋ ਗਈ। ਜਦ ਉਹ ਘਰ ਪੁੱਜੇ ਤਾਂ ਜਸਮੇਲ ਕੌਰ ਜੋ ਕਿ ਖੁਦ ਵੀ ਫੱਟੜ ਸੀ ਪਰ ਗਲਬਾਤ ਕਰ ਰਹੀ ਸੀ,

ਆਪਣੇ ਪੋਤੇ ਦੀ ਮੌਤ ਸੁਣ ਕੇ ਘਬਰਾ ਗਈ ਤੇ ਕੁਝ ਚਿਰ ਬਾਅਦ ਸਦਮੇ ਨਾਲ ਉਸ ਦੀ ਵੀ ਮੌਤ ਹੋ ਗਈ। ਜਦੋਂ ਕਿ ਹਰਜੀਤ ਸਿੰਘ ਦੀਆਂ ਫੱਟੜ ਲੜਕੀਆਂ ਖਤਰੇ ਤੋਂ ਬਾਹਰ ਹਨ। ਘਟਨਾ ਦਾ ਪਤਾ ਲੱਗਦੇ ਹੀ ਮ੍ਰਿਤਕ ਨੌਜਵਾਨ ਦਾ ਪਿਤਾ ਤੇ ਦਾਦਾ ਵੀ ਘਰ ਪੁੱਜ ਗਏ। ਯੁਵਰਾਜ +2 ਦਾ ਵਿਦਿਆਰਥੀ ਸੀ ਤੇ ਆਪਣੇ ਦਾਦਾ-ਦਾਦੀ ਦੀ ਸੰਭਾਲ ਕਰ ਰਿਹਾ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here