Rohit Sharma: ਕਟਕ। ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਰੋਹਿਤ ਸ਼ਰਮਾ ਨੇ ਲੈਅ ਹਾਸਲ ਕਰਦਿਆਂ ਇੰਗਲੈਂਡ ਦੇ ਗੇਂਦਬਾਜ਼ਾਂ ਦੀ ਜੰਮ ਕੇ ਖਬਰ ਲਈ। ਲੰਮੇ ਸਮੇਂ ਬਾਅਦ ਰੋਹਿਤ ਸ਼ਰਮਾ ਨੇ ਵਨਡੇ ਮੈਚ ’ਚ ਸੈਂਕੜਾ ਲਗਾਇਆ। ਰੋਹਿਤ ਸ਼ਰਮਾ ਨੇ ਸੁਭਮਨ ਗਿੱਲ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਦੋਵੇਂ ਬੱਲੇਬਾਜ਼ਾਂ ਨੇ ਸੰਭਾਲ ਕੇ ਖੇਡਦਿਆਂ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਰੋਹਿਤ ਸ਼ਰਮਾ ਨੇ 90 ਗੇਂਦਾਂ ’ਚ 119 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
Rohit Sharma ਨੇ ਇੱਕ ਰੋਜ਼ਾ ਕਰੀਅਰ ਦਾ 32ਵਾਂ ਸੈਂਕੜਾ ਲਾਇਆ
ਕਪਤਾਨ ਰੋਹਿਤ ਸ਼ਰਮਾ ਨੇ 26ਵੇਂ ਓਵਰ ਵਿੱਚ ਆਦਿਲ ਰਾਸ਼ਿਦ ਦੇ ਖਿਲਾਫ ਛੱਕਾ ਜੜ੍ਹ ਕੇ 76 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਹ ਉਸਦੇ ਇੱਕ ਰੋਜ਼ਾ ਕਰੀਅਰ ਦਾ 32ਵਾਂ ਸੈਂਕੜਾ ਹੈ, ਰੋਹਿਤ ਨੇ ਸਿਰਫ਼ 30 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਰੋਹਿਤ ਨੇ 16 ਮਹੀਨਿਆਂ ਬਾਅਦ ਵਨਡੇ ਵਿੱਚ ਸੈਂਕੜਾ ਲਗਾਇਆ, ਉਸਨੇ ਆਪਣਾ ਆਖਰੀ ਸੈਂਕੜਾ 11 ਅਕਤੂਬਰ 2023 ਨੂੰ ਅਫਗਾਨਿਸਤਾਨ ਵਿਰੁੱਧ ਲਗਾਇਆ ਸੀ।