Rohit Sharma: ਇੱਕਰੋਜ਼ਾ ਤੇ ਟੈਸਟ ਤੋਂ ਸੰਨਿਆਸ ਲੈਣ ’ਤੇ ਹਿਟਮੈਨ ਸ਼ਰਮਾ ਨੇ ਤੋੜੀ ਚੁੱਪ, ਦੱਸਿਆ ਕਦੋਂ ਤੱਕ ਖੇਡਦੇ ਰਹਿਣਗੇ

INDvsSA

ਟੀ20 ਕ੍ਰਿਕੇਟ ਤੋਂ ਰੋਹਿਤ ਸ਼ਰਮਾ ਲੈ ਚੁੱਕੇ ਹਨ ਸੰਨਿਆਸ | Rohit Sharma

  • 29 ਜੂਨ 2024 ’ਚ ਟੀ20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਬਾਰਬਾਡੋਸ ’ਚ ਕੀਤਾ ਸੀ ਸੰਨਿਆਸ ਦਾ ਐਲਾਨ
  • ਰੋਹਿਤ ਸ਼ਰਮਾ ਦੀ ਕਪਤਾਨੀ ’ਤੇ ਜੈ ਸ਼ਾਹ ਨੇ ਦਿੱਤਾ ਸੀ ਬਿਆਨ

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀ20 ਤੋਂ ਸੰਨਿਆਸ ਦਾ ਐਲਾਨ ਕਰ ਚੁੱਕੇ ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕੇਟ ਤੇ ਇੱਕਰੋਜ਼ਾ ’ਚ ਖੇਡਣ ਨੂੰ ਲੈ ਕੇ ਆਪਣੀਆਂ ਯੋਜਨਾਵਾਂ ਦਾ ਖੁੱਲਾਸਾ ਕੀਤਾ ਹੈ। ਰੋਹਿਤ ਨੇ ਐਤਵਾਰ ਨੂੰ ਇੱਕ ਪ੍ਰੋਗਰਾਮ ’ਚ ਕਿਹਾ, ‘ਮੈਨੂੰ ਘੱਟ ਤੋਂ ਘੱਟ ਕੁਝ ਸਮੇਂ ਲਈ ਖੇਡਦੇ ਹੋਏ ਦੇਖਣਗੇ’। ਇਸ ਤੋਂ ਪਹਿਲਾਂ ਬੀਸੀਸੀਆਈ ਦੇ ਮੈਂਬਰ ਜੈ ਸ਼ਾਹ ਨੇ ਟੀ20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਨੂੰ ਵਧਾਈ ਦਿੱਤੀ ਤੇ ਵੀਡੀਓ ਸੰਦੇਸ਼ ਜਾਰੀ ਕੀਤਾ ਸੀ ਤੇ ਕਿਹਾ ਸੀ ਕਿ ਰੋਹਿਤ ਸ਼ਰਮਾ ਦੀ ਕਪਤਾਨੀ ’ਚ ਭਾਰਤੀ ਟੀਮ ਚੈਂਪੀਅਨਜ਼ ਟਰਾਫੀ ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਖੇਡੇਗੀ।

ਰੋਹਿਤ ਦੀ ਕਪਤਾਨੀ ’ਚ ਭਾਰਤ ਨੇ 17 ਸਾਲਾਂ ਬਾਅਦ ਜਿੱਤਿਆ ਟੀ20 ਵਿਸ਼ਵ ਕੱਪ

ਭਾਰਤ ਨੇ ਰੋਹਿਤ ਸ਼ਰਮਾ ਦੀ ਕਪਤਾਨੀ ’ਚ ਪਿੱਛਲੇ ਮਹੀਨੇ ਹੀ ਵੈਸਟਇੰਡੀਜ਼ ’ਚ ਖੇਡੇ ਗਏ ਟੀ20 ਵਿਸ਼ਵ ਕੱਪ ਦੇ ਫਾਈਨਲ ’ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਹੈ। ਭਾਰਤ ਨੇ 17 ਸਾਲਾਂ ਬਾਅਦ ਟੀ20 ਵਿਸ਼ਵ ਕੱਪ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ 2007 ’ਚ ਪਹਿਲਾ ਟੀ20 ਵਿਸ਼ਵ ਕੱਪ ਖਿਤਾਬ ਆਪਣੇ ਨਾਂਅ ਕੀਤਾ ਸੀ। ਉਸ ਸਮੇਂ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਸਨ। (Rohit Sharma)

Read This : ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 168 ਦੌੜਾਂ ਚੁਣੌਤੀਪੂਰਨ ਟੀਚਾ

ਰੋਹਿਤ ਸ਼ਰਮਾ ਦੀ ਟੀ20 ਕਪਤਾਨੀ ’ਚ ਭਾਰਤੀ ਟੀਮ | Rohit Sharma

ਰੋਹਿਤ ਸ਼ਰਮਾ ਦੀ ਟੀ20 ਕਪਤਾਨੀ ’ਚ ਭਾਰਤੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਭਾਰਤੀ ਟੀਮ ਨੇ ਰੋਹਿਤ ਦੀ ਕਪਤਾਨੀ ’ਚ ਕੁੱਲ 62 ਟੀ20 ਮੈਚ ਖੇਡੇ ਹਨ। ਜਿਸ ਵਿੱਚ ਭਾਰਤ ਨੇ 50 ਮੈਚਾਂ ’ਚ ਜਿੱਤ ਹਾਸਲ ਕੀਤੀ ਤੇ 12 ਮੈਚਾਂ ’ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਬਾਕੀ ਟੀ20 ਵਿਸ਼ਵ ਕੱਪ ’ਚ ਭਾਰਤੀ ਟੀਮ ਨੇ ਰੋਹਿਤ ਦੀ ਕਪਤਾਨੀ ’ਚ 14 ਮੈਚ ਖੇਡੇ ਹਨ, ਜਿਸ ਵਿੱਚ ਭਾਰਤੀ ਟੀਮ ਨੇ 12 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ, ਜਦਕਿ ਦੋ ਮੈਚਾਂ ’ਚ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਦੋ ਹਾਰੇ ਹੋਏ ਮੈ ਭਾਰਤੀ ਟੀਮ ਨੂੰ ਪਿੱਛਲੇ ਟੀ20 ਵਿਸ਼ਵ ਕੱਪ 2022 ’ਚ ਹੋਏ ਸਨ, ਪਹਿਲਾਂ ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਨੇ ਹਰਾਇਆ ਸੀ ਤੇ ਬਾਅਦ ’ਚ ਫਿਰ ਸੈਮੀਫਾਈਨਲ ’ਚ ਇੰਗਲੈਂਡ ਨੇ ਭਾਰਤੀ ਟੀਮ ਨੂੰ ਹਰਾਇਆ ਸੀ। (Rohit Sharma)

ਵਿਸ਼ਵ ਕੱਪ ਤੋਂ ਬਾਅਦ ਰੋਹਿਤ ਬ੍ਰੇਕ ’ਤੇ | Rohit Sharma

ਰੋਹਿਤ ਸ਼ਰਮਾ ਟੀ20 ਵਿਸ਼ਵ ਕੱਪ ਤੋਂ ਬਾਅਦ ਬ੍ਰੇਕ ’ਤੇ ਹਨ। ਉਹ ਸ਼੍ਰੀਲੰਕਾ ’ਚ ਹੋਣ ਵਾਲੀ ਇਸ ਮਹੀਨੇ ਦੇ ਆਖਿਰੀ ’ਚ ਇੱਕਰੋਜ਼ਾ ਸੀਰੀਜ਼ ਤੋਂ ਵੀ ਬਾਹਰ ਰਹਿ ਸਕਦੇ ਹਨ। (Rohit Sharma)

ਇੱਕਰੋਜ਼ਾ ਫਾਰਮੈਟ ’ਚ ਖੇਡੀ ਜਾਵੇਗੀ ਚੈਂਪੀਅਨਜ਼ ਟਰਾਫੀ | Rohit Sharma

ਇੱਕਰੋਜ਼ਾ ਦੇ ਫਾਰਮੈਟ ’ਚ ਖੇਡੀ ਜਾਣ ਵਾਲੀ ਚੈਂਪੀਅਨਜ਼ ਟਰਾਫੀ ਅਗਲੇ ਸਾਲ 2025 ਦੇ ਸ਼ੁਰੂ ’ਚ ਖੇਡੀ ਜਾਵੇਗੀ। ਇਸ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਪਾਕਿਸਤਾਨੀ ਕਰੇਗਾ। ਇਹ ਚੈਂਪੀਅਨਜ਼ ਟਰਾਫੀ 19 ਫਰਵਰੀ ਤੋਂ ਲੈ ਕੇ 9 ਮਾਰਚ ਤੱਕ ਹੋਵੇਗੀ। ਇਸ ਵਿੱਚ ਟਾਪ-8 ਟੀਮਾਂ ਹਿੱਸਾ ਲੈਣਗੀਆਂ। (Rohit Sharma)

ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਅਗਲੇ ਸਾਲ ਲਾਰਡਸ ’ਚ | Rohit Sharma

ਉਧਰ, ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਲੰਡਨ ਦੇ ਲਾਰਡਸ ਮੈਦਾਨ ’ਤੇ ਖੇਡਿਆ ਜਾਣਾ ਹੈ। ਇਸ ਵਿੱਚ ਜੂਨ 2023 ਤੋਂ ਜੂਨ 2025 ਵਿਚਕਾਰ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਤਹਿਤ ਖੇਡੇ ਗਏ ਟੈਸਟ ਮੈਚਾਂ ’ਚ ਟਾਪ-2 ਟੀਮਾਂ ਫਾਈਨਲ ’ਚ ਆਹਮੋ-ਸਾਹਮਣੇ ਹੋਣਗੀਆਂ। ਟੀਮ ਇੰਡੀਆ 68.51 ਅੰਕਾਂ ਨਾਲ ਪਹਿਲੇ ਨੰਬਰ ’ਤੇ ਹੈ। ਅਸਟਰੇਲੀਆ 62.50 ਅੰਕਾਂ ਨਾਲ ਦੂਜੇ ਨੰਬਰ ’ਤੇ ਹੈ। ਭਾਰਤੀ ਟੀਮ ਨੂੰ ਹੁਣ ਆਪਣੇ ਘਰ ’ਚ ਨਿਊਜੀਲੈਂਡ ਖਿਲਾਫ 3 ਟੈਸਟ ਮੈਚ ਤੇ ਬੰਗਲਾਦੇਸ਼ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਘਰ ’ਚ ਪਿੱਛਲੀਆਂ 17 ਸੀਰੀਜ਼ਾਂ ਜਿੱਤ ਚੁੱਕੀ ਭਾਰਤੀ ਟੀਮ ਨੂੰ ਇਹ 2 ਸੀਰੀਜ਼ ਵੀ ਜਿੱਤਣ ਦੀ ਉਮੀਦ ਹੈ।

ਜੇਕਰ ਭਾਰਤ ਘਰ ’ਚ ਹੋਣ ਵਾਲੀਆਂ ਦੋਵੇਂ ਟੈਸਟ ਲੜੀਆਂ ਜਿੱਤ ਜਾਂਦਾ ਹੈ। ਤਾਂ ਸਾਲ ਦੇ ਅਖੀਰ ’ਚ ਅਸਟਰੇਲੀਆ ਖਿਲਾਫ 5 ਟੈਸਟ ਮੈਚਾਂ ਦੀ ਸੀਰੀਜ਼ ਹਾਰ ਕੇ ਵੀ ਟਾਪ ’ਤੇ ਰਹਿ ਸਕਦਾ ਹੈ। ਹਾਲਾਂਕਿ, ਭਾਰਤ ਅਸਟਰੇਲੀਆ ਖਿਲਾਫ ਪਿੱਛਲੇ 10 ਸਾਲਾਂ ਤੋਂ ਕੋਈ ਟੈਸਟ ਸੀਰੀਜ਼ ਨਹੀਂ ਹਾਰਿਆ ਹੈ। ਟੀਮ ਨੇ ਕੰਗਾਰੂਆਂ ਨੂੰ ਉਨ੍ਹਾਂ ਦੇ ਹੀ ਘਰ ’ਚ 2 ਵਾਰ ਤੇ ਆਪਣੇ ਘਰ ’ਚ ਵੀ 2 ਵਾਰ ਹਰਾਇਆ ਹੈ। ਨਾਲ ਹੀ ਅਸਟਰੇਲੀਆ ਨੂੰ ਹੁਣ ਆਪਣੇ ਘਰ ’ਚ ਭਾਰਤ ਤੋਂ 5 ਟੈਸਟ ਤੇ ਵਿਦੇਸ਼ਾਂ ’ਚ ਸ਼੍ਰੀਲੰਕਾ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ।

ਅਸਟਰੇਲੀਆ ਨੇ ਸ਼੍ਰੀਲੰਕਾ ’ਚ 8 ਵਿੱਚੋਂ 5 ਟੈਸਟ ਸੀਰੀਜ਼ ਜਿੱਤੀਆਂ ਹਨ। ਟੀਮ ਨੂੰ ਆਖਿਰੀ ਵਾਰ 2016 ’ਚ ਹਾਰ ਮਿਲੀ ਸੀ, ਅਜਿਹੇ ’ਚ ਕੰਗਾਰੂ ਟੀਮ ਹੀ ਜਿੱਤ ਦੀ ਹੱਕਦਾਰ ਹੈ। ਨਾਲ ਹੀ ਭਾਰਤ ਖਿਲਾਫ ਵੀ ਟੀਮ ਇਸ ਵਾਰ ਜ਼ਿਆਦਾ ਮਜ਼ਬੂਤ ਨਜ਼ਰ ਆ ਰਹੀ ਹੈ। ਆਖਿਰੀ 7 ਮੈਚਾਂ ’ਚ 4 ਟੈਸਟ ਜਿੱਤ ਕੇ ਵੀ ਟੀਮ ਟਾਪ-2 ’ਤੇ ਹੀ ਰਹੇਗੀ ਤੇ ਭਾਰਤੀ ਟੀਮ ਨਾਲ 2025 ’ਚ ਫਾਈਨਲ ਖੇਡੇਗੀ। ਜੇਕਸ ਅਸਟਰੇਲੀਆਈ ਟੀਮ ਹਾਰਦੀ ਹੈ ਤਾਂ ਉਹ ਨੰਬਰ ਤਿੰਨ ‘ਤੇ ਜਾਂਦੀ ਹੈ ਤਾਂ ਨਿਊਜੀਲੈਂਡ ਨੰਬਰ 2 ‘ਤੇ ਆ ਜਾਵੇਗੀ ਤਾਂ ਫਿਰ ਨਿਊਜੀਲੈਂਡ ਦਾ ਮੁਕਾਬਲਾ ਭਾਰਤੀ ਟੀਮ ਨਾਲ ਹੋਵੇਗਾ। (Rohit Sharma)