ਕਿਹਾ : ਅਸੀਂ ਆਪਣਾ ਸਰਵੋਤਮ ਨਹੀਂ ਦਿੱਤਾ, ਪਰ ਅਜਿਹਾ ਹੁੰਦਾ ਹੈ Rohit Sharma
ਮੁੰਬਈ। ਆਈਪੀਐਲ ਇਤਿਹਾਸ ਦੀ ਸਭ ਤੋਂ ਸਫਲ ਟੀਮ ਮੁੰਬਈ ਇੰਡੀਅਨਜ਼ ਲਈ ਇਹ ਸੀਜ਼ਨ ਕੁਝ ਖਾਸ ਨਹੀਂ ਰਿਹਾ। ਮੁੰਬਈ ਇੰਡੀਅਨਸ ਟੂਰਨਾਮੈਂਟ ’ਚ ਲਗਾਤਾਰ ਅੱਠ ਮੈਚ ਹਾਰ ਚੁੱਕੀ ਹੈ ਤੇ ਉਹ ਲਗਭਗ ਪਲੇਅਆਫ ਤੋਂ ਬਾਹਰ ਹੋ ਚੁੱਕੀ ਹੈ। ਮੁੰਬਈ ਟੀਮ ਦੇ ਨਾਂਅ ਇੱਕ ਅਨੌਖਾ ਰਿਕਾਰਡ ਵੀ ਦਰਜ ਹੋ ਗਿਆ ਹੈ। ਮੁੰਬਈ ਆਈਪੀਐਲ ਦੇ ਇਤਿਹਾਸ ਵਿੱਚ ਪਹਿਲੇ 8 ਮੈਚ ਹਾਰਨ ਵਾਲੀ ਪਹਿਲੀ ਟੀਮ ਬਣ ਗਈ ਹੈ।
ਟੀਮ ਦੇ ਇਸ ਸ਼ਰਮਨਾਕ ਪ੍ਰਦਰਸ਼ਨ ਤੋਂ ਬਾਅਦ ਟੀਮ ਦੇ ਕਪਤਾਨ ਰੋਹਿਤ ਸ਼ਰਮਾ (Rohit Sharma) ਨੇ ਮੁੰਬਈ ਦੇ ਪ੍ਰਸ਼ੰਸਕਾਂ ਲਈ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਕੀਤੀ ਹੈ। ਰੋਹਿਤ ਨੇ ਟਵੀਟ ਕਰਕੇ ਲਿਖਿਆ- ਅਸੀਂ ਇਸ ਟੂਰਨਾਮੈਂਟ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕੀਤਾ, ਪਰ ਅਜਿਹਾ ਹੁੰਦਾ ਹੈ। ਖੇਡ ਜਗਤ ਦੇ ਕਈ ਦਿੱਗਜ ਇਸ ਪੜਾਅ ‘ਤੇ ਆਏ ਹਨ, ਪਰ ਮੈਂ ਆਪਣੀ ਟੀਮ ਅਤੇ ਇਸ ਦੇ ਮਾਹੌਲ ਨੂੰ ਪਿਆਰ ਕਰਦਾ ਹਾਂ। ਮੈਂ ਆਪਣੇ ਸ਼ੁਭਚਿੰਤਕਾਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਸਾਡੇ ‘ਤੇ ਵਿਸ਼ਵਾਸ ਦਿਖਾਇਆ ਅਤੇ ਟੀਮ ਪ੍ਰਤੀ ਅਟੁੱਟ ਵਫ਼ਾਦਾਰੀ ਦਿਖਾਈ।
https://twitter.com/ImRo45/status/1518543694432923648?ref_src=twsrc%5Etfw%7Ctwcamp%5Etweetembed%7Ctwterm%5E1518543694432923648%7Ctwgr%5E%7Ctwcon%5Es1_c10&ref_url=about%3Asrcdoc
ਅੰਕ ਸੂਚੀ ’ਚ ਮੁੰਬਈ ਸਭ ਤੋਂ ਫਾਡੀ
ਜੇਕਰ ਅੰਕ ਸੂਚੀ ਦੀ ਗੱਲ ਕਰੀਏ ਤਾਂ ਮੁੰਬਈ ਅੱਠ ਮੈਚ ਹਾਰ ਕੇ ਸਭ ਤੋਂ ਫਾਡੀ ਹੈ। ਮੁੰਬਈ ਨੇ 8 ਮੈਚਾਂ ‘ਚ 0 ਅੰਕਾਂ ਨਾਲ 10ਵੇਂ ਸਥਾਨ ‘ਤੇ ਬਰਕਰਾਰ ਹੈ। ਉਸ ਨੇ ਅਜੇ 6 ਹੋਰ ਮੈਚ ਖੇਡਣੇ ਹਨ। ਇਸ ਸੀਜ਼ਨ ‘ਚ ਆਈਪੀਐੱਲ ‘ਚ 2 ਨਵੀਆਂ ਟੀਮਾਂ ਨੇ ਐਂਟਰੀ ਕੀਤੀ ਹੈ ਪਰ ਬੀਸੀਸੀਆਈ ਨੇ ਫਾਰਮੈਟ ‘ਚ ਬਦਲਾਅ ਕੀਤੇ ਬਿਨਾਂ ਹਰ ਟੀਮ ਦੇ ਮੈਚਾਂ ਦੀ ਗਿਣਤੀ ਸਿਰਫ 14 ਰੱਖੀ ਹੈ। ਪਿਛਲੇ ਸੀਜ਼ਨ ‘ਚ ਵੀ ਅਜਿਹਾ ਹੀ ਹੋਇਆ ਸੀ। ਜੇਕਰ ਮੁੰਬਈ ਆਪਣੇ ਸਾਰੇ ਮੈਚ ਇੱਥੋਂ ਜਿੱਤ ਵੀ ਲੈਂਦੀ ਹੈ ਤਾਂ ਉਸ ਦੇ 12 ਅੰਕ ਹੋ ਜਾਣਗੇ। ਸਾਰੇ ਮੈਚ ਜਿੱਤਣ ਤੋਂ ਬਾਅਦ ਵੀ ਮੁੰਬਈ 14 ਅੰਕਾਂ ਤੱਕ ਨਹੀਂ ਪਹੁੰਚ ਸਕੇਗੀ ਜੋ ਪਲੇਆਫ ‘ਚ ਜਾਣ ਲਈ ਜ਼ਰੂਰੀ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ