ਰੋਹਿਤ ਸ਼ਰਮਾ ਦੀ ਸੈਂਕੜੇ ਵਾਲੀ ਪਾਰੀ
- ਤੀਜੇ ਵਨਡੇ ’ਚ ਅਸਟਰੇਲੀਆ ਨੂੰ 9 ਵਿਕਟਾਂ ਨਾਲ ਹਰਾਇਆ
ਸਪੋਰਟਸ ਡੈਸਕ। IND vs AUS: ਰੋਹਿਤ ਸ਼ਰਮਾ ਦੇ ਸੈਂਕੜੇ ਤੇ ਵਿਰਾਟ ਕੋਹਲੀ ਦੀ ਰਿਕਾਰਡ ਤੋੜ ਪਾਰੀ ਦੀ ਬਦੌਲਤ, ਭਾਰਤ ਨੇ ਤੀਜੇ ਵਨਡੇ ਮੈਚ ’ਚ ਅਸਟਰੇਲੀਆ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਇਸ ਹਾਰ ਦੇ ਬਾਵਜੂਦ, ਅਸਟਰੇਲੀਆ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ। ਮਿਸ਼ੇਲ ਮਾਰਸ਼ ਨੇ ਲਗਾਤਾਰ ਤੀਜੀ ਵਾਰ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅਸਟਰੇਲੀਆਈ ਟੀਮ 46.4 ਓਵਰਾਂ ਵਿੱਚ 236 ਦੌੜਾਂ ’ਤੇ ਆਲ ਆਊਟ ਹੋ ਗਈ। ਹਰਸ਼ਿਤ ਰਾਣਾ ਨੇ 4 ਵਿਕਟਾਂ ਲਈਆਂ।
ਜਵਾਬ ਵਿੱਚ, ਭਾਰਤ ਨੇ ਇੱਕ ਵਿਕਟ ਦੇ ਨੁਕਸਾਨ ’ਤੇ 38.3 ਓਵਰਾਂ ’ਚ ਟੀਚਾ ਹਾਸਲ ਕਰ ਲਿਆ। ਰੋਹਿਤ ਸ਼ਰਮਾ 121 ਤੇ ਵਿਰਾਟ ਕੋਹਲੀ 74 ਦੌੜਾਂ ’ਤੇ ਨਾਬਾਦ ਰਹੇ। ਰੋਹਿਤ ਨੇ ਆਪਣਾ 33ਵਾਂ ਵਨਡੇ ਸੈਂਕੜਾ ਜੜਿਆ। ਵਿਰਾਟ ਕੋਹਲੀ ਪਾਰੀ ’ਚ ਆਪਣੀ 54ਵੀਂ ਦੌੜ ਬਣਾ ਕੇ ਵਨਡੇ ਇਤਿਹਾਸ ’ਚ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ। ਉਨ੍ਹਾਂ ਕੁਮਾਰ ਸੰਗਾਕਾਰਾ (14234 ਦੌੜਾਂ) ਦਾ ਰਿਕਾਰਡ ਤੋੜਿਆ। ਹੁਣ ਸਿਰਫ਼ ਸਚਿਨ ਤੇਂਦੁਲਕਰ (18426 ਦੌੜਾਂ) ਹੀ ਕੋਹਲੀ ਤੋਂ ਅੱਗੇ ਹਨ।
Radish Side Effects: ਮੂਲੀ ਨਾਲ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਇਹ ਸਿਹਤਮੰਦ ਚੀਜ਼ਾਂ, ਹੁੰਦਾ ਹੈ ਨੁਕਸਾਨ
ਕੋਹਲੀ ਦਾ ਸ਼ਾਨਦਾਰ ਕੈਚ, ਅਈਅਰ ਜ਼ਖਮੀ | IND vs AUS
23ਵੇਂ ਓਵਰ ਵਿੱਚ ਵਿਰਾਟ ਕੋਹਲੀ ਨੇ ਮੈਥਿਊ ਸ਼ਾਰਟ ਦਾ ਸ਼ਾਨਦਾਰ ਕੈਚ ਲਿਆ। ਸ਼ਾਰਟ ਨੇ ਵਾਸ਼ਿੰਗਟਨ ਸੁੰਦਰ ਦੀ ਗੇਂਦ ਨੂੰ ਸਵੀਪ ਕਰਨ ਦੀ ਕੋਸ਼ਿਸ਼ ਕੀਤੀ। ਗੇਂਦ ਵਿਰਾਟ ਕੋਹਲੀ ਕੋਲ ਗਈ, ਜੋ ਫਾਰਵਰਡ ਸਕੁਏਅਰ ’ਤੇ ਖੜ੍ਹੇ ਸਨ। ਕੋਹਲੀ ਕੋਲ ਜ਼ਿਆਦਾ ਪ੍ਰਤੀਕਿਰਿਆ ਸਮਾਂ ਨਹੀਂ ਸੀ, ਪਰ ਉਨ੍ਹਾਂ ਫਿਰ ਵੀ ਕੈਚ ਲੈ ਲਿਆ। 34ਵੇਂ ਓਵਰ ਦੀ ਚੌਥੀ ਗੇਂਦ ’ਤੇ, ਸ਼੍ਰੇਅਸ ਅਈਅਰ ਵਿਕਟਕੀਪਰ ਐਲੇਕਸ ਕੈਰੀ ਨੂੰ ਕੈਚ ਕਰਨ ਦੀ ਕੋਸ਼ਿਸ਼ ਕਰਦੇ ਹੋਏ ਜ਼ਖਮੀ ਹੋ ਗਏ। ਉਸਨੂੰ ਮੈਦਾਨ ਛੱਡਣਾ ਪਿਆ। ਕੈਰੀ 24 ਦੌੜਾਂ ਬਣਾ ਕੇ ਆਊਟ ਹੋ ਗਿਆ।
ਦੋਵੇਂ ਟੀਮਾਂ ਦੀ ਪਲੇਇੰਗ-11 | IND vs AUS
ਭਾਰਤ : ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇਐਲ ਰਾਹੁਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਪ੍ਰਸਿਧ ਕ੍ਰਿਸ਼ਨਾ, ਤੇ ਮੁਹੰਮਦ ਸਿਰਾਜ।
ਅਸਟਰੇਲੀਆ : ਮਿਸ਼ੇਲ ਮਾਰਸ਼ (ਕਪਤਾਨ), ਟ੍ਰੈਵਿਸ ਹੈੱਡ, ਮੈਥਿਊ ਸ਼ਾਰਟ, ਮੈਟ ਰੇਨਸ਼ਾ, ਐਲੇਕਸ ਕੈਰੀ (ਵਿਕਟਕੀਪਰ), ਮਿਸ਼ੇਲ ਓਵਨ, ਕੂਪਰ ਕੋਨੋਲੀ, ਨਾਥਨ ਐਲਿਸ, ਮਿਸ਼ੇਲ ਸਟਾਰਕ, ਐਡਮ ਜ਼ਾਂਪਾ, ਜੋਸ਼ ਹੇਜ਼ਲਵੁੱਡ।















