ਰੋਹਿਤ ਸ਼ਰਮਾ ਨੇ ਬਤੌਰ ਕਪਤਾਨ ਅਤੇ ਓਪਨਰ ਕਈ ਰਿਕਾਰਡ ਆਪਣੇ ਨਾਂਅ ਕੀਤੇ
ਦੁਬਈ, 20 ਸਤੰਬਰ
ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਏਸ਼ੀਆ ਕੱਪ ‘ਚ ਪਾਕਿਸਤਾਨ ਵਿਰੁੱਧ ਅਹਿਮ ਮੈਚ ‘ਚ 8 ਵਿਕਟਾਂ ਦੀ ਜਿੱਤ ਦੌਰਾਨ 39 ਗੇਂਦਾਂ ‘ਤੇ 6 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ 52 ਦੌੜਾਂ ਦੀ ਪਾਰੀ ਖੇਡੀ ਭਾਰਤੀ ਟੀਮ ਨੇ ਮੈਚ ਨੂੰ 126 ਗੇਂਦਾਂ ਬਾਕੀ ਰਹਿੰਦੇ ਜਿੱਤਿਆ ਅਤੇ ਇਸ ਦੌਰਾਨ ਰੋਹਿਤ ਸ਼ਰਮਾ ਨੇ ਬਤੌਰ ਕਪਤਾਨ ਅਤੇ ਓਪਨਰ ਕਈ ਰਿਕਾਰਡ ਆਪਣੇ ਨਾਂਅ ਕੀਤੇ
ਰੋਹਿਤ ਨੇ ਪਾਕਿਸਤਾਨ ਵਿਰੁੱਧ ਮੈਚ ‘ਚ ਸਿਰਫ਼ 36 ਗੇਂਦਾਂ ‘ਚ ਅਰਧ ਸੈਂਕੜਾ ਠੋਕਿਆ ਜੋ ਕਿ ਇੱਕ ਰੋਜ਼ਾ ਕ੍ਰਿਕਟ ‘ਚ ਉਹਨਾਂ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ, ਇਸ ਤੋਂ ਇਲਾਵਾ ਉਹ ਏਸ਼ੀਆ ਕੱਪ ‘ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਾਉਣ ਵਾਲੇ ਭਾਰਤੀ ਕਪਤਾਨ ਬਣ ਗਏ ਹਨ
ਰੋਹਿਤ ਦੇ ਨਾਂਅ ਇੱਕ ਰੋਜ਼ਾ ‘ਚ 185 ਮੈਚਾਂ ‘ਚ 176 ਛੱਕੇ ਹਨ, ਉਹ ਇਸ ਫਾਰਮੇਟ ‘ਚ ਸਭ ਤੋਂ ਤੇਜ਼ 100 ਤੋਂ ਜ਼ਿਆਦਾ ਛੱਕੇ ਲਾਉਣ ਵਾਲੇ ਦੁਨੀਆਂ ਦੇ ਤੀਸਰੇ ਖਿਡਾਰੀ ਹਨ ਰੋਹਿਤ ਸ਼ਰਮਾ ਹਰ 35ਵੀਂ ਗੇਂਦ ‘ਤੇ ਛੱਕਾ ਲਾਉਂਦੇ ਹਨ ਹਾਲਾਂਕਿ ਰਿਕਾਰਡ ਸ਼ਾਹਿਦ ਅਫ਼ਰੀਦੀ ਦੇ ਨਾਂਅ ਹੈ, ਜਿਸ ਦੀ ਔਸਤ ਹਰ 26ਗੇਂਦ ਬਾਅਦ ਛੱਕੇ ਦੀ ਹੈ ਦੂਸਰੇ ਨੰਬਰ ‘ਤੇ ਨਿਊਜ਼ੀਲੈਂਡ ਦੇ ਬ੍ਰੈਂਡਨ ਮੈਕੁਲਮ ਹਨ ਜੋ ਹਰ 27ਵੀਂ ਗੇਂਦ ‘ਤੇ ਛੱਕੇ ਦੀ ਔਸਤ ਰੱਖਦੇ ਹਨ
ਰੋਹਿਤ ਇਸ ਸਮੇਂ ਦੁਨੀਆਂ ‘ਚ ਬਤੌਰ ਓਪਨਰ ਸਭ ਤੋਂ ਜ਼ਿਆਦਾ ਔਸਤ ਰੱਖਦੇ ਹਨ ਜਿੰਨ੍ਹਾਂ 50 ਜਾਂ ਫਿਰ ਇਸ ਤੋਂ ਜ਼ਿਆਦਾ ਪਾਰੀਆਂ ਖੇਡੀਆਂ ਹਨ, ਇਸ ਲਿਸਟ ‘ਚ ਰੋਹਿਤ ਸ਼ਰਮਾ (54.50) ਤੋਂ ਬਾਅਦ ਹਾਸ਼ਿਮ ਅਮਲਾ (50.10), ਸਚਿਨ ਤੇਂਦਲਕਰ (48.29), ਸ਼ਿਖਰ ਧਵਨ (46.68), ਬ੍ਰਾਇਨ ਲਾਰਾ (46.08) ਦਾ ਨੰਬਰ ਆਉਂਦਾ ਹੈ
ਰੋਹਿਤ ਨੇ ਪਹਿਲੀ ਵਾਰ ਪਾਕਿਸਤਾਨ ਵਿਰੁੱਧ ਭਾਰਤੀ ਟੀਮ ਦੀ ਕਪਤਾਨੀ ਕੀਤੀ ਅਤੇ ਜਿੱਤ ਦਿਵਾਈ ਇਸ ਮੈਚ ‘ਚ ਜਿੱਤ ਹਾਸਲ ਕਰਕੇ ਉਹ ਬਿਸ਼ਨ ਸਿੰਘ ਬੇਦੀ, ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਮਹਿੰਦਰ ਸਿੰਘ ਧੋਨੀ ਵਾਲੇ ਉਸ ਸਪੈਸ਼ਲ ਕਲੱਬ ‘ਚ ਸ਼ਾਮਲ ਹੋ ਗਏ ਹਨ ਜਿੰਨ੍ਹਾਂ ਪਾਕਿਸਤਾਨ ਵਿਰੁੱਧ ਕਪਤਾਨੀ ਕਰਦੇ ਹੋਏ ਪਹਿਲੇ ਹੀ ਮੈਚ ‘ਚ ਜਿੱਤ ਹਾਸਲ ਕੀਤੀ
ਰੋਹਿਤ ਸ਼ਰਮਾ ਏਸ਼ੀਆ ਕੱਪ ‘ਚ ਪਾਕਿਸਤਾਨ ਵਿਰੁੱਧ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ ਉਹਨਾਂ ਦੇ ਨਾਂਅ 256 ਦੌੜਾਂ ਦਰਜ ਹਨ, ਇਸ ਤੋਂ ਪਹਿਲਾਂ ਵਿਰਾਟ ਕੋਹਲੀ (255) ਦੌੜਾਂ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼ ਸਨ
ਪਾਕਿਸਤਾਨ ਵਿਰੁੱਧ ਭਾਰਤ ਨੇ ਇਹ ਬਣਾਏ ਰਿਕਾਰਡ
ਕਪਤਾਨ ਰੋਹਿਤ ਸ਼ਰਮਾ(52) ਅਤੇ ਸ਼ਿਖਰ ਧਵਨ(46) ਦੀਆਂ ਬਿਹਤਰੀਨ ਪਾਰੀਆਂ ਦੇ ਦਮ ‘ਤੇ ਭਾਰਤ ਨੇ ਏਸ਼ੀਆ ਕੱਪ 2018 ਗਰੁੱਪ ਏ ਦੇ ਆਪਣੇ ਦੂਸਰੇ ਮੈਚ ‘ਚ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਭਾਰਤ ਨੇ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਟਾਸ ਹਾਰ ਕੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਪਾਕਿਸਤਾਨ ਨੂੰ 43.1 ਓਵਰਾਂ ‘ਚ 162 ਦੌੜਾਂ ‘ਤੇ ਢੇਰ ਕਰ ਦਿੱਤਾ ਅਤੇ ਫਿਰ 29 ਓਵਰਾਂ ‘ਚ ਦੋ ਵਿਕਟਾਂ ਗੁਆ ਕੇ 164 ਦੌੜਾਂ ਬਣਾ ਮੈਚ ਜਿੱਤ ਲਿਆ ਇਸ ਮੈਚ ਦੌਰਾਨ 5 ਵੱਡੇ ਰਿਕਾਰਡ ਬਣੇ
ਭਾਰਤੀ ਟੀਮ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ‘ਤੇ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਭਾਰਤ ਨੇ 126 ਗੇਂਦਾਂ ਪਹਿਲਾਂ ਹੀ ਟੀਚਾ ਹਾਸਲ ਕਰ ਲਿਆ ਇਸ ਤੋਂ ਪਹਿਲਾਂ ਭਾਰਤ ਨੇ 2006 ‘ਚ ਮੁਲਤਾਨ ‘ਚ 105 ਗੇਂਦਾਂ ਪਹਿਲਾਂ ਜਿੱਤ ਦਰਜ ਕੀਤੀ ਸੀ
ਪਾਕਿਸਤਾਨ ਵਿਰੁੱਧ ਭੁਵਨੇਸ਼ਵਰ ਕੁਮਾਰ ਸਿਰਫ਼ 15 ਦੌੜਾਂ ਦੇ ਕੇ 3 ਵਿਕਟਾਂ ਲੈਣ ਦੇ ਪ੍ਰਦਰਸ਼ਨ ਨਾਲ ਮੈਨ ਆਫ਼ ਦ ਮੈਚ ਬਣੇ ਏਸ਼ੀਆ ਕੱਪ ‘ਚ ਕਿਸੇ ਭਾਰਤੀ ਤੇਜ਼ ਗੇਂਦਬਾਜ਼ ਦਾ ਇਹ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ
ਕੇਦਾਰ ਜਾਧਵ ਨੇ ਵੀ ਪਾਕਿਸਤਾਨ ਵਿਰੁੱਧ 3 ਵਿਕਟਾਂ ਝਟਕੀਆਂ, ਉਹ ਭਾਰਤ ਦੇ ਪਹਿਲੇ ਗੇਂਦਬਾਜ਼ ਹਨ ਜੋ ਨੰਬਰ 7 ‘ਤੇ ਗੇਂਦਬਾਜ਼ੀ ਕਰਨ ਆਏ ਅਤੇ ਉਹਨਾਂ 3 ਵਿਕਟਾਂ ਲਈਆਂ, ਇਸ ਦੇ ਨਾਲ ਕੇਦਾਰ ਦੀ ਖ਼ਾਸ ਗੱਲ ਇਹ ਰਹੀ ਕਿ ਉਹ ਟਾੱਪ 6 ਬੱਲੇਬਾਜ਼ਾਂ ਨੂੰ ਜ਼ਿਆਦਾ ਪਰੇਸ਼ਾਨ ਕਰਦੇ ਹਨ, ਕੇਦਾਰ ਨੇ 18 ਵਿਕਟਾਂ ਲਈਆਂ ਹਨ ਜਿਸ ਵਿੱਚ 83 ਫ਼ੀਸਦੀ ਵਿਕਟ ਨੰਬਰ 1 ਤੋਂ ਨੰਬਰ 6 ਬੱਲੇਬਾਜ਼ਾਂ ਦੀਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।