ਨਵੀਂ ਦਿੱਲੀ (ਏਜੰਸੀ) ਇੰਗਲੈਂਡ ਵਿਰੁੱਧ 1 ਅਗਸਤ ਤੋਂ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਲੜੀ ਦੇ ਸ਼ੁਰੂਆਤੀ ਤਿੰਨ ਟੈਸਟ ਮੈਚਾਂ ਲਈ ਐਲਾਨੀ ਭਾਰਤੀ ਕ੍ਰਿਕਟ ਟੀਮ ‘ਚ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਜਗ੍ਹਾ ਨਹੀਂ ਮਿਲੀ ਹੈ ਜਦੋਂਕਿ ਇੱਕ ਰੋਜ਼ਾ ਅਤੇ ਟੀ20 ਲੜੀ ‘ਚ ਪ੍ਰਭਾਵਿਤ ਕਰਨ ਵਾਲੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਅਤੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਰਾਸ਼ਟਰੀ ਟੀਮ ‘ਚ ਜਗ੍ਹਾ ਪਾਈ ਹੈ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇੰਗਲੈਂਡ ਵਿਰੁੱਧ ਪੰਜ ਟੈਸਟਾਂ ਦੀ ਲੜੀ ਦੇ ਸ਼ੁਰੂਆਤੀ ਤਿੰਨ ਮੈਚਾਂ ਲਈ ਟੀਮ ਐਲਾਨ ਕਰ ਦਿੱਤੀ ਹੈ ਇੰਗਲੈਂਡ ਵਿਰੁੱਧ ਉਸ ਦੀ ਜਮੀਨ ‘ਤੇ ਇੱਕ ਰੋਜ਼ਾ ਅਤੇ ਟੀ20 ‘ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਬਦੌਲਤ ਸਪਿੱਨਰ ਕੁਲਦੀਪ ਨੂੰ ਟੈਸਟ ਟੀਮ ‘ਚ ਜਗ੍ਹਾ ਮਿਲ ਗਈ ਹੈ
ਭੁਵਨੇਸ਼ਵਰ-ਬੁਮਰਾਹ ਫਿਟਨੈੱਸ ਤੋਂ ਬਾਅਦ ਹੋਣਗੇ ਟੀਮ ਂਚ ਸ਼ਾਮਲ | Sports News
ਬੀਸੀਸੀਆਈ ਨੇ ਦੱਸਿਆ ਕਿ ਭੁਵਨੇਸ਼ਵਰ ਕੁਮਾਰ ਨੂੰ ਤੀਸਰੇ ਇੱਕ ਰੋਜ਼ਾ ਦੌਰਾਨ ਪਿੱਠ ‘ਚ ਸੱਟ ਲੱਗੀ ਸੀ ਅਤੇ ਬੋਰਡ ਦੀ ਮੈਡੀਕਲ ਟੀਮ ਉਸਦੀ ਫਿਟਨੈੱਸ ਦੀ ਜਾਂਚ ਤੋਂ ਬਾਅਦ ਟੈਸਟ ਟੀਮ ‘ਚ ਉਸਦੀ ਚੋਣ ‘ਤੇ ਕੋਈ ਫੈਸਲਾ ਲਵੇਗੀ ਕੁਲਦੀਪ ਦੀ ਚੋਣ ਹਾਲਾਂਕਿ ਹੈਰਾਨੀ ਭਰੀ ਹੈ ਪਰ ਕਪਤਾਨ ਵਿਰਾਟ ਕੋਹਲੀ ਉਸ ਤੋਂ ਖ਼ਾਸੇ ਪ੍ਰਭਾਵਿਤ ਹਨ ਅਤੇ ਇੱਕ ਰੋਜ਼ਾ ਲੜੀ ਦੌਰਾਨ ਵਿਰਾਟ ਨੇ ਟੈਸਟ ਟੀਮ ‘ਚ ਕੁਲਦੀਪ ਦੀ ਚੋਣ ਨੂੰ ਲੈ ਕੇ ਸੰਕੇਤ ਦਿੱਤੇ ਸਨ ਕੁਲਦੀਪ ਤੋਂ ਇਲਾਵਾ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਅਤੇ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ ਦੀ ਮਾਹਿਰ ਜੋੜੀ ਵੀ ਹੈ (Sports News)
ਬੀਸੀਸੀਆਈ ਅਨੁਸਾਰ ਬੁਮਰਾਹ ਦੂਸਰੇ ਟੈਸਟ ਤੋਂ ਫਿਟਨੈੱਸ ਸਮੀਖਿਆ ਤੋਂ ਬਾਅਦ ਟੀਮ ‘ਚ ਚੋਣ ਲਈ ਮੁਹੱਈਆ ਮੰਨਿਆ ਜਾਵੇਗਾ ਬੱਲੇਬਾਜ਼ੀ ‘ਚ ਸੀਮਿਤ ਓਵਰਾਂ ਦੇ ਮਾਹਿਰ ਰੋਹਿਤ ਨੂੰ ਜਗ੍ਹਾ ਨਹੀਂ ਮਿਲੀ ਹੈ ਰੋਹਿਤ ਇੰਗਲੈਂਡ ‘ਚ ਚੋਣਕਰਤਾਵਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੇ ਅਤੇ ਉਹਨਾਂ 3 ਟੀ20 ਮੈਚਾਂ ‘ਚ 137 ਜਿਸ ਵਿੱਚ 100 ਦੌੜਾਂ ਸੈਂਕੜੇ ਦੀਆਂ ਸਨ ਜਦੋਂਕਿ ਇੱਕ ਰੋਜ਼ਾ ‘ਚ ਇੱਕ ਸੈਂਕੜੇ ਸਮੇਤ 154 ਦੌੜਾਂ ਬਣਾਈਆਂ
ਸਾਹਾ ਦੇ ਬਾਹਰ ਹੋਣ ਕਾਰਨ ਵਿਕਟਕੀਪਿੰਗ ‘ਚ ਕਾਰਤਿਕ ਤੋਂ ਇਲਾਵਾ ਪੰਤ ਨੂੰ ਵੀ ਜਗ੍ਹਾ
ਜ਼ਖ਼ਮੀ ਰਿਦਮਾਨ ਸਾਹਾ ਦੇ ਬਾਹਰ ਹੋਣ ਕਾਰਨ ਵਿਕਟਕੀਪਿੰਗ ‘ਚ ਦਿਨੇਸ਼ ਕਾਰਤਿਕ ਤੋਂ ਇਲਾਵਾ ਨੌਜਵਾਨ ਰਿਸ਼ਭ ਪੰਤ ਨੂੰ ਵੀ ਟੈਸਟ ਟੀਮ ‘ਚ ਜਗ੍ਹਾ ਦਿੱਤੀ ਗਈ ਹੈ ਚੋਣਕਰਤਾਵਾਂ ਨੇ ਪੰਤ ਨੂੰ ਟੈਸਟ ਟੀਮ ‘ਚ ਸ਼ੁਰੂਆਤ ਦਾ ਮੌਕਾ ਦਿੱਤਾ ਹੈ 20 ਵਰ੍ਹਿਆਂ ਦਾ ਪੰਤ ਫਿਲਹਾਲ ਭਾਰਤ ਏ ਟੀਮ ਨਾਲ ਇੰਗਲੈਂਡ ਦੌਰੇ ‘ਤੇ ਹੈ ਅਤੇ ਕਾਰਤਿਕ ਨੇ ਬਦਲਵੇਂ ਵਿਕਟਕੀਪਰ ਦੀ ਭੂਮਿਕਾ ਨਿਭਾਵੇਗਾ ਭਾਰਤੀ ਟੀਮ ਇੰਗਲੈਂਡ ਵਿਰੁੱਧ ਪਹਿਲਾ ਟੈਸਟ ਮੈਚ ਅਜ਼ਬੈਸਟਨ ‘ਚ 1 ਅਗਸਤ ਤੋਂ, ਦੂਸਰਾ 9 ਤੋਂ ਲਾਰਡਸ ‘ਚ ਅਤੇ ਤੀਸਰਾ ਟਰੇਂਟ ਬ੍ਰਿਜ਼ ‘ਚ 18 ਅਗਸਤ ਤੋਂ ਖੇਡਣ ਉੱਤਰੇਗੀ ਭਾਰਤ ਦੀ ਤਿੰਨ ਟੈਸਟ ਮੈਚਾਂ ਲਈ ਟੀਮ: ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਮੁਰਲੀ ਵਿਜੇ, ਚੇਤੇਸ਼ਵਰ ਪੁਜਾਰਾ, ਅਜਿੰਕਾ ਰਹਾਣੇ (ਉਪ ਕਪਤਾਨ), ਕਰੁਣ ਨਾਇਰ, ਦਿਨੇਸ਼ ਕਾਰਤਿਕ(ਵਿਕਟਕੀਪਰ), ਰਿਸ਼ਭ ਪੰਤ(ਵਿਕਟਕੀਪਰ), ਰਵਿਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਹਾਰਦਿਕ ਪਾਂਡਿਆ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ