ਨਵੀਂ ਦਿੱਲੀ (ਏਜੰਸੀ)। ਆਈ.ਪੀ.ਐਲ. 11 ਦੇ 34ਵੇਂ ਮੁਕਾਬਲੇ ‘ਚ ਰੋਹਿਤ (Rohit Sharma) ਸ਼ਰਮਾ ਦੀ ਮੁੰਬਈ ਇੰਡੀਅਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਵੱਲੋਂ ਇੱਕ ਓਵਰ ਬਾਕੀ ਰਹਿੰਦਿਆਂ ਛੇ ਵਿਕਟਾਂ ਨਾਲ ਹਰਾ ਦਿੱਤਾ ਟਾਸ ਹਾਰ ਕੇ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕ੍ਰਿਸ ਗੇਲ ਦੇ ਅਰਧ ਸੈਂਕੜੇ ਦੀ ਬਦੌਲਤ 6 ਵਿਕਟਾਂ ‘ਤੇ 174 ਦੌੜਾਂ ਬਣਾਈਆਂ। ਜਵਾਬ ‘ਚ ਮੁੰਬਈ ਨੇ 19 ਓਵਰਾਂ ‘ਚ ਚਾਰ ਵਿਕਟਾਂ ‘ਤੇ 176 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ‘ਹਿਟਮੈਨ’ ਦੇ ਨਾਂਅ ਨਾਲ ਜਾਣੇ ਜਾਂਦੇ ਮੁੰਬਈ ਦੇ ਕਪਤਾਨ ਰੋਹਿਤ ਨੇ ਪੰਜਾਬ ਵਿਰੁੱਧ 15 ਗੇਂਦਾਂ ‘ਚ 24 ਦੌੜਾਂ ਦੀ ਛੋਟੀ ਪਾਰੀ ਖੇਡਦਿਆਂ ਕਈ ਰਿਕਾਰਡ ਵੀ ਆਪਣੇ ਨਾਂਅ ਕੀਤੇ। (Rohit Sharma)
ਮੁੰਬਈ ਵੱਲੋਂ ਮੈਨ ਆਫ਼ ਦ ਮੈਚ ਰਹੇ ਓਪਨਰ ਸੂਰਿਆ ਨੇ 42 ਗੇਂਦਾਂ ‘ਤਚ 6 ਚੌਕੇ ਅਤੇ 3 ਛੱਕਿਆਂ ਸਮੇਤ 57 ਦੌੜਾਂ ਬਣਾਈਆਂ। ਇਸ ਜਿੱਤ ਨਾਲ ਮੁੰਬਈ ਪੰਜਵੇਂ ਸਥਾਨ ‘ਤੇ ਪਹੁੰਚ ਗਈ ਹੈ ਅਤੇ ਉਸਨੇ ਪਲੇਆੱਫ ‘ਚ ਪਹੁੰਚਣ ਦੀਆਂ ਆਪਣੀਆਂ ਆਸਾਂ ਨੂੰ ਜਿੰਦਾ ਰੱਖਿਆ। ਪੰਜਵੇਂ ਨੰਬਰ’ਤੇ ਉੱਤਰੇ ਕਪਤਾਨ ਰੋਹਿਤ ਸ਼ਰਮਾ ਅਤੇ ਕਰੁਣਾਲ ਪਾਂਡਿਆ(12 ਗੇਂਦਾ, 4 ਚੌਕੇ ਤੇ 2 ਛੱਕੇ ਸਮੇਤ 31 ਨਾਬਾਦ) ਨੇ 21 ਗੇਂਦਾਂ ‘ਚ ਨਾਬਾਦ 56 ਦੌੜਾਂ ਨਾਲ ਟੀਮ ਨੂੰ ਔਖੀ ਘੜੀ ਚੋਂ ਕੱਢ ਕੇ ਜਿੱਤ ਤੱਕ ਪਹੁੰਚਾ ਦਿੱਤਾ। ਦੋਵਾਂ ਨੇ 18ਵੇਂ ਓਵਰ ‘ਚ ਸਟੋਇਨਿਸ ‘ਤੇ 20 ਦੌੜਾਂ ਜੜੀਆਂ। (Rohit Sharma)
300 ਛੱਕੇ ਲਗਾਉਣ ਵਾਲੇ ਪਹਿਲੇ ਏਸ਼ੀਆਈ ਖਿਡਾਰੀ | Rohit Sharma
ਪੰਜਾਬ ਵਿਰੁੱਧ ਰੋਹਿਤ ਪੰਜਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਅਤੇ ਉਹਨਾਂ ਪਾਰੀ ‘ਚ 1 ਚੌਕਾ ਅਤੇ ਦੋ ਛੱਕੇ ਲਗਾਏ। ਇਸ ਦੇ ਨਾਲ ਰੋਹਿਤ ਟੀ20 ਕ੍ਰਿਕਟ ‘ਚ ਸਭ ਤੋਂ ਜ਼ਿਆਦਾ 300 ਛੱਕੇ ਲਗਾਉਣ ਵਾਲੇ ਪਹਿਲੇ ਏਸ਼ੀਆਈ ਖਿਡਾਰੀ ਬਣ ਗਏ ਜਦੋਂਕਿ ਆਈ.ਪੀ.ਐਲ. ਦੇ ਇਤਿਹਾਸ ‘ਚ ਉਹ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਕ੍ਰਿਸ ਗੇਲ(290) ਤੋਂ ਬਾਅਦ 183 ਛੱਕਿਆਂ ਨਾਲ ਦੂਸਰੇ ਸਥਾਨ ‘ਤੇ ਹਨ ਰੋਹਿਤ ਤੋਂ ਬਾਅਦ ਧੋਨੀ (180) ਅਤੇ ਕੋਹਲੀ (171) ਦੇ ਨਾਂਅ ਹਨ। (Rohit Sharma)