ਅਸਟਰੇਲੀਆ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ
ਸਪੋਰਟਸ ਡੈਸਕ। India vs Australia: ਭਾਰਤੀ ਟੀਮ ਅਸਟਰੇਲੀਆ ਦੌਰੇ ’ਤੇ ਵਨਡੇ ਸੀਰੀਜ਼ ਦਾ ਪਹਿਲਾ ਮੈਚ 7 ਵਿਕਟਾਂ ਨਾਲ ਹਾਰ ਗਈ ਹੈ। ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ ਜਿੱਤ ਦੇ ਨਾਲ, ਅਸਟਰੇਲੀਆ ਨੇ ਤਿੰਨ ਮੈਚਾਂ ਦੀ ਸੀਰੀਜ਼ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਦੂਜਾ ਮੈਚ 23 ਅਕਤੂਬਰ ਨੂੰ ਐਡੀਲੇਡ ’ਚ ਖੇਡਿਆ ਜਾਵੇਗਾ। ਅਸਟਰੇਲੀਆ ਨੇ ਟਾਸ ਜਿੱਤ ਕੇ ਪਰਥ ਦੇ ਆਪਟਸ ਸਟੇਡੀਅਮ ’ਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਮੀਂਹ ਕਾਰਨ ਘਟਾਏ ਗਏ 26 ਓਵਰਾਂ ’ਚ 9 ਵਿਕਟਾਂ ’ਤੇ 136 ਦੌੜਾਂ ਬਣਾਈਆਂ। ਕੇਐਲ ਰਾਹੁਲ ਨੇ 38 ਤੇ ਅਕਸ਼ਰ ਪਟੇਲ ਨੇ 31 ਦੌੜਾਂ ਬਣਾਈਆਂ। ਜਵਾਬ ’ਚ, ਅਸਟਰੇਲੀਆ ਨੇ 21.2 ਓਵਰਾਂ ’ਚ ਟੀਚਾ ਹਾਸਲ ਕਰ ਲਿਆ। ਕਪਤਾਨ ਮਿਸ਼ੇਲ ਮਾਰਸ਼ ਨੇ ਅਜੇਤੂ 46 ਤੇ ਜੋਸ਼ ਫਿਲਿਪ ਨੇ 37 ਦੌੜਾਂ ਬਣਾਈਆਂ।
ਇਹ ਖਬਰ ਵੀ ਪੜ੍ਹੋ : Delhi News: ਰਾਸ਼ਟਰੀ ਰਾਜਧਾਨੀ ਦਿੱਲੀ ’ਚ ਹਵਾ ਦੀ ਗੁਣਵੱਤਾ ਹੋ ਗਈ ਜ਼ਹਿਰੀਲੀ , AQI 273 ਤੱਕ ਪਹੁੰਚਿਆ
ਫਲਾਪ ਰਹੇ ਰੋਹਿਤ, ਵਿਰਾਟ, ਗਿੱਲ ਤੇ ਅਈਅਰ | India vs Australia
ਭਾਰਤ ਦੇ ਚੋਟੀ ਦੇ ਚਾਰ ਬੱਲੇਬਾਜ਼ ਇਸ ਮੈਚ ’ਚ ਚੰਗਾ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹੇ। ਰੋਹਿਤ ਸ਼ਰਮਾ ਨੇ 10, ਵਿਰਾਟ ਕੋਹਲੀ (0) ਦੌੜਾਂ ਬਣਾਈਆਂ, ਤੇ ਕਪਤਾਨ ਸ਼ੁਭਮਨ ਗਿੱਲ ਨੇ 10 ਦੌੜਾਂ ਬਣਾਈਆਂ, ਜੋ ਸਾਰੇ ਪਾਵਰਪਲੇ ਦੇ ਅੰਦਰ ਆਊਟ ਹੋ ਗਏ। ਸ਼੍ਰੇਅਸ ਅਈਅਰ, ਜਿਸਨੇ ਨੰਬਰ 4 ’ਤੇ ਬੱਲੇਬਾਜ਼ੀ ਕੀਤੀ, ਉਹ ਵੀ ਸਿਰਫ਼ 11 ਦੌੜਾਂ ਹੀ ਬਣਾ ਸਕਿਆ।
ਦੋਵੇਂ ਟੀਮਾਂ ਦੀ ਪਲੇਇੰਗ-11
ਭਾਰਤ : ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਅਕਸ਼ਰ ਪਟੇਲ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ ਤੇ ਮੁਹੰਮਦ ਸਿਰਾਜ।
ਅਸਟਰੇਲੀਆ : ਮਿਸ਼ੇਲ ਮਾਰਸ਼ (ਕਪਤਾਨ), ਟ੍ਰੈਵਿਸ ਹੈੱਡ, ਮੈਥਿਊ ਸ਼ਾਰਟ, ਮੈਟ ਰੇਨਸ਼ਾ, ਜੋਸ਼ ਫਿਲਿਪ (ਵਿਕਟਕੀਪਰ), ਮਿਸ਼ੇਲ ਓਵਨ, ਕੂਪਰ ਕੌਨੋਲੀ, ਮਿਸ਼ੇਲ ਸਟਾਰਕ, ਨਾਥਨ ਐਲਿਸ, ਮੈਥਿਊ ਕੁਹਨੇਮੈਨ, ਜੋਸ਼ ਹੇਜ਼ਲਵੁੱਡ।