Baghdad ਰਾਕੇਟ ਹਮਲੇ ‘ਚ ਇਰਾਨ ਦੇ ਆਰਮੀ ਜਨਰਲ ਦੀ ਮੌਤ

Rockets, Fired, Baghdad, Iran, Army Commander, Dead

Baghdad ਰਾਕੇਟ ਹਮਲੇ ‘ਚ ਇਰਾਨ ਦੇ ਆਰਮੀ ਜਨਰਲ ਦੀ ਮੌਤ
ਟਰੰਪ ਦੇ ਆਦੇਸ਼ ‘ਤੇ ਅਮਰੀਕਾ ਨੇ ਕੀਤਾ ਹਮਲਾ

ਬਗਦਾਦ, ਏਜੰਸੀ। ਇਰਾਕ ਦੇ ਬਗਦਾਦ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ੁੱਕਰਵਾਰ ਨੂੰ ਹੋÂ ਰਾਕੇਟ ਹਮਲੇ ‘ਚ ਇਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ ਦੇ ਕਵਾਡਰਸ ਫੋਰਸ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੋਲੇਮਾਨੀ ਸਮੇਤ ਸੱਤ ਵਿਅਕਤੀ ਮਾਰੇ ਗਏ। ਇਰਾਕ ਦੇ ਬਗਦਾਦ ਏਅਰਪੋਰਟ ‘ਤੇ ਵੀਰਵਾਰ ਦੇਰ ਰਾਤ ਅਮਰੀਕੀ ਡ੍ਰੋਨਸ ਨੇ ਰਾਕੇਟ ਹਮਲਾ ਕੀਤਾ। ਵਾÂ੍ਹੀਟ ਹਾਊਸ ਅਨੁਸਾਰ ਜਨਰਲ ਕਾਸਿਮ ਮੱਧ ਪੂਰਬ ‘ਚ ਅਮਰੀਕੀ ਡਿਪਲੋਮੈਟਾਂ ਅਤੇ ਇਰਾਕ ‘ਚ ਸੈਨਿਕਾਂ ਨੂੰ ਮਾਰਨ ਦੀ ਸਾਜਿਸ਼ ਰਚ ਰਹੇ ਸਨ। ਰਾਸ਼ਟਰਪਤੀ ਟਰੰਪ ਦੇ ਨਿਰਦੇਸ਼ ‘ਤੇ ਅਮਰੀਕੀ ਫੌਜ ਨੇ ਆਪਣੇ ਜਵਾਨਾਂ ਦੀ ਰੱਖਿਆ ਲਈ ਜਨਰਲ ਕਾਸਿਮ ਨੂੰ ਮਾਰ ਗਿਰਾਇਆ। ਉਹ ਇਰਾਨ ਦੀ ਵਿਸ਼ੇਸ਼ ਫੌਜ ਰਿਵੋਲਿਊਸ਼ਨਰੀ ਗਾਰਡ ਦੀ ਕੁਦਸ ਫੋਰਸ ਦੇ ਮੁਖੀ ਸਨ। ਇਹ ਅਮਰੀਕਾ ਲਈ ਅੱਤਵਾਦੀ ਸੰਗਠਨ ਹੈ। Baghdad

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here