ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home Breaking News Loot Gang Arr...

    Loot Gang Arreste: ਲੁੱਟ-ਖੋਹ ਦੀ ਫਿਰਾਕ ’ਚ ਬੈਠੇ ਗਿਰੋਹ ਨੂੰ ਵਾਰਦਾਤ ਕਰਨ ਤੋਂ ਪਹਿਲਾ ਹੀ ਕੀਤਾ ਕਾਬੂ

    Loot Gang Arreste
    Loot Gang Arreste: ਲੁੱਟ-ਖੋਹ ਦੀ ਫਿਰਾਕ ’ਚ ਬੈਠੇ ਗਿਰੋਹ ਨੂੰ ਵਾਰਦਾਤ ਕਰਨ ਤੋਂ ਪਹਿਲਾ ਹੀ ਕੀਤਾ ਕਾਬੂ

    ਗਿਰੋਹ ’ਚ ਸ਼ਾਮਲ 5 ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਕੀਤਾ ਕਾਬੂ

    Loot Gang Arreste: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫ਼ਰੀਦਕੋਟ ਦੀ ਅਗਵਾਈ ਹੇਠ ਫ਼ਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਇੱਕ ਹੋਰ ਸਫਲਤਾ ਹਾਸਿਲ ਕਰਦੇ ਹੋਏ ਥਾਣਾ ਸਦਰ ਕੋਟਕਪੂਰਾ ਵੱਲੋਂ ਰਾਹਗੀਰਾਂ ਕੋਲੋਂ ਲੁੱਟ-ਖੋਹ ਕਰਨ ਦੀ ਫਿਰਾਕ ਵਿੱਚ ਬੈਠੇ 5 ਵਿਅਕਤੀ ਨੂੰ ਵਾਰਦਾਤ ਕਰਨ ਤੋਂ ਪਹਿਲਾ ਹੀ ਕਾਬੂ ਕੀਤਾ ਗਿਆ ਹੈ।

    ਇਹ ਜਾਣਕਾਰੀ ਜਤਿੰਦਰ ਸਿੰਘ ਡੀ.ਐਸ.ਪੀ ( ਸ.ਡ ) ਕੋਟਕਪੂਰਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ ਜਾਣਕਾਰੀ। ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚ ਨਵਰਿੰਦਰ ਸਿੰਘ, ਆਕਾਸ਼ਦੀਪ ਸਿੰਘ ਅਤੇ ਰਾਜਵਿੰਦਰ ਸਿੰਘ ਜੋ ਕਿ ਫ਼ਰੀਦਕੋਟ ਦੇ ਪਿੰਡ ਸੰਧਵਾ ਨਾਲ ਸਬੰਧਿਤ ਹਨ ਅਤੇ ਜਤਿੰਦਰ ਮਾਲੀ ਜੋ ਕਿ ਪਿੰਡ ਹਰੀ ਨੋ ਅਤੇ ਅਜੇ ਕੁਮਾਰ ਜੋ ਕਿ ਕ੍ਰਿਸ਼ਨਾ ਨਗਰ ਕੋਟਕਪੂਰਾ ਦੇ ਨਿਵਾਸੀ ਹਨ। ਇਸ ਗਿਰੋਹ ਵਿੱਚ ਸ਼ਾਮਲ ਵਿਅਕਤੀਆਂ ਕੋਲੋਂ ਮਾਰੂ ਹਥਿਆਰ ਜਿਨ੍ਹਾਂ ਵਿੱਚ 01 ਕੁਹਾੜੀ, 01 ਲੋਹੇ ਦਾ ਖੰਡਾ, 02 ਡੰਡੇ ਅਤੇ 01 ਸਰੀਆ ਵੀ ਬਰਾਮਦ ਕੀਤਾ ਗਿਆ ਹੈ।

    ਇਹ ਵੀ ਪੜ੍ਹੋ: Delhi CM Rekha Gupta: ਦਿੱਲੀ ਦੀ CM ਰੇਖਾ ਗੁਪਤਾ ਨਾਲ ਕਈ ਮੁੱਦਿਆਂ ‘ਤੇ ਵਿਚਾਰ ਵਟਾਂਦਰਾ

    ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੂੰ ਗੁਪਤ ਜਾਣਕਾਰੀ ਹਾਸਿਲ ਹੋਈ ਸੀ ਕਿ ਇੱਕ ਗਿਰੋਹ ਵਿੱਚ ਸ਼ਾਮਲ ਉਪਰੋਕਤ ਵਿਅਕਤੀ ਜਿਨ੍ਹਾਂ ਵਿੱਚ ਜਤਿੰਦਰ ਮਾਲੀ ਇਸ ਗਿਰੋਹ ਦਾ ਸਰਗਨਾ ਹੈ ਅਤੇ ਉਕਤਾਨ ਸਾਰੇ ਵਿਅਕਤੀ ਨਸ਼ਾ ਕਰਨ ਅਤੇ ਵੇਚਣ ਦੇ ਆਦੀ ਹਨ ਜੋ ਪਿੰਡ ਸੰਧਵਾ ਤੋਂ ਜਲਾਲੇਆਣਾ ਰੋਡ ਬਾ ਹੱਦ ਪਿੰਡ ਸੰਧਵਾ ਕੱਸੀ ਦੀ ਪੱਟੜੀ ਨਾਲ ਖਾਲੀ ਜਗ੍ਹਾ ਵਿੱਚ ਬੈਠੇ ਹਨ ਅਤੇ ਰਾਹਗੀਰਾਂ ਕੋਲੋਂ ਲੁੱਟ-ਖੋਹ ਕਰਨ ਦੀ ਯੋਜਨਾਂ ਬਣਾ ਰਹੇ ਹਨ ਅਤੇ ਜਿੰਨ੍ਹਾਂ ਕੋਲ ਮਾਰੂ ਹਥਿਆਰ ਹਨ। Loot Gang Arreste

    ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਸ:ਥ ਸੁਖਦੇਵ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਇਨ੍ਹਾਂ ਵਿਅਕਤੀਆਂ ਨੂੰ ਪਿੰਡ ਸੰਧਵਾ ਤੋਂ ਜਲਾਲੇਆਣਾ ਰੋਡ, (ਸੰਧਵਾ ਕੱਸੀ) ਦੀ ਪੱਟੜੀ ਨਾਲ ਖਾਲੀ ਜਗ੍ਹਾਂ ਵਿੱਚੋਂ ਮਾਰੂ ਹਥਿਆਰਾ ਸਮੇਤ ਕਾਬੂ ਕੀਤਾ ਗਿਆ। ਜਾਣਕਾਰੀ ਮੁਤਾਬਿਕ ਜਤਿੰਦਰ ਮਾਲੀ ਇਸ ਗਿਰੋਹ ਦਾ ਮੁੱਖ ਸਰਗਨਾ ਹੈ, ਜਿਸਦੇ ਖਿਲਾਫ ਪਿਛਲੇ ਸਮੇਂ ਦੌਰਾਨ ਨਸ਼ੇ ਦੀ ਤਸਕਰੀ ਸਬੰਧੀ ਕੁੱਲ 03 ਮਾਮਲੇ ਦਰਜ ਹਨ, ਜੋ ਹੁਣ ਵੀ ਜੇਲ੍ਹ ਵਿੱਚੋਂ ਜਮਾਨਤ ’ਤੇ ਬਾਹਰ ਆਇਆ ਹੋਇਆ ਸੀ।

    ਇਸ ਸਬੰਧੀ ਥਾਣਾ ਸਦਰ ਕੋਟਕਪੂਰਾ ਵਿਖੇ ਮਕੱਦਮਾ ਨੰਬਰ 124 ਅ/ਧ 310(4)/310(5) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਿਲ ਕਰਨ ਉਪਰੰਤ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।