ਪਿਸਤੌਲ ਦੀ ਨੋਕ ’ਤੇ ਪੈਟਰੋਲ ਪੰਪ ’ਤੇ ਕੀਤੀ ਲੁੱਟ

Mansa News

ਕਰਿੰਦੇ ਦੀ ਕੁੱਟਮਾਰ ਕਰਕੇ ਲੈ ਗਏ ਕਰੀਬ 50 ਹਜ਼ਾਰ ਰੁਪਏ

(ਸੁਖਜੀਤ ਮਾਨ) ਬਠਿੰਡਾ। ਇੱਥੋਂ ਦੇ ਮਾਨਸਾ ਰੋਡ ’ਤੇ ਜੱਸੀ ਪੌ ਵਾਲੀ ਵਿਖੇ ਪਿਸਤੌਲ ਦੀ ਨੋਕ ’ਤੇ ਇੱਕ ਪੈਟਰੋਲ ਪੰਪ ’ਤੇ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਲੁਟੇਰੇ ਕਰਿੰਦੇ ਦੀ ਕੁੱਟਮਾਰ ਕਰਕੇ ਕਰੀਬ 50 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਜ਼ਖਮੀ ਵਿਅਕਤੀ ਸਿਵਲ ਹਸਪਤਾਲ ਬਠਿੰਡਾ ’ਚ ਦਾਖਲ ਹੈ। (Mansa News)

ਪੈਟਰੋਲ ਪੰਪ ਦੇ ਮਾਲਕਾਂ ਨੇ ਦੱਸਿਆ ਕਿ ਬੀਤੀ ਰਾਤ 10 :10 ਵਜੇ ਤਿੰਨ ਵਿਅਕਤੀ ਮੋਟਰਸਾਈਕਲ ’ਤੇ ਆਏ, ਜਿੰਨ੍ਹਾਂ ਕੋਲ ਇੱਕ ਪਿਸਟਲ ਸੀ ਮੋਟਰਸਾਈਕਲ ਸਵਾਰਾਂ ਨੇ ਪਿਸਤੌਲ ਦੀ ਨੋਕ ’ਤੇ ਕਰਿੰਦੇ ਤੋਂ ਨਗਦੀ ਖੋਹ ਲਈ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਜ਼ਖਮੀ ਕਰਿੰਦੇ ਨੇ ਦੱਸਿਆ ਕਿ ਰਾਤ ਤਿੰਨ ਵਿਅਕਤੀ ਆਏ ਜੋ ਉਸ ਨੂੰ ਕੁੱਟ ਕੇ 45-50 ਹਜ਼ਾਰ ਰੁਪਏ ਖੋਹ ਕੇ ਲੈ ਗਏ ਭੁਪਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦਾ ਪੈਟਰੋਲ ਪੰਪ ਜੱਸੀ ਪੌ ਵਾਲੀ ਵਿਖੇ ਹੈ, ਜਿੱਥੇ ਰਾਤ 10:10 ਵਜੇ ਤਿੰਨ ਵਿਅਕਤੀ ਪਿਸਤੌਲ ਲੈ ਕੇ ਆਏ ਜੋ ਉਨ੍ਹਾਂ ਦੇ ਕਰਿੰਦੇ ਦੀ ਕੁੱਟਮਾਰ ਕਰਕੇ ਨਗਦੀ ਲੁੱਟ ਕੇ ਲੈ ਗਏ। Mansa News

ਇਹ ਵੀ ਪੜ੍ਹੋ : ਕੋਵਿਡ-19: ਹਰਿਆਣਾ-ਪੰਜਾਬ ’ਚ ਕੋਵਿਡ-19 ਦੇ ਨਵੇਂ ਮਾਮਲਿਆਂ ’ਚ ਵਾਧਾ

ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੂੰ ਪਹਿਚਾਣ ਲਿਆ ਜਿੰਨ੍ਹਾ ’ਚੋਂ ਦੋ ਜੱਸੀ ਪੌ ਵਾਲੀ ਦੇ ਹੀ ਹਨ, ਜਦੋਂਕਿ ਇੱਕ ਅਣਪਛਾਤਾ ਹੈ ਪੰਪ ਮਾਲਕ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਪੈਟਰੋਲ ਪੰਪ ’ਤੇ ਆਏ ਤਿੰਨ ਵਿਅਕਤੀਆਂ ਨੇ ਪਹਿਲਾਂ ਕਰਿੰਦੇ ਨਾਲ ਬਹਿਸ ਕੀਤੀ ਤੇ ਫਿਰ ਕੁੱਟ ਮਾਰ ਕਰਕੇ ਪੈਸੇ ਖੋਹ ਲਏ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਮੌਕੇ ’ਤੇ ਉਸ ਨੂੰ ਪਤਾ ਲੱਗਿਆ ਤਾਂ ਉਹ ਪਹੁੰਚਿਆ ਉਹ ਕਰਿੰਦੇ ਦੀ ਕੁੱਟਮਾਰ ਕਰ ਰਹੇ ਸੀ, ਜਿੰਨ੍ਹਾਂ ਕੋਲ ਪਿਸਤੌਲ ਵੀ ਸੀ ਥਾਣਾ ਸਦਰ ਬਠਿੰਡਾ ਦੀ ਪੁਲਿਸ ਵੱਲੋਂ ਇਸ ਮਾਮਲੇ ’ਚ ਕਾਰਵਾਈ ਕੀਤੀ ਜਾ ਰਹੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ