ਪਿਸਤੌਲ ਦੀ ਨੋਕ ’ਤੇ ਦਿਨ-ਦਿਹਾੜੇ ਲੁੱਟ

Robbery
ਬਰੇਟਾ : ਲੁੱਟ ਖੋਹ ਹੋਈ ਦੁਕਾਨ ਦੀ ਤਸਵੀਰ। 

ਸੀ.ਸੀ.ਟੀ.ਵੀ. ’ਚ ਲੁਟੇਰਿਆਂ ਦੀਆਂ ਤਸਵੀਰਾਂ ਕੈਦ (Robbery)

(ਕ੍ਰਿਸ਼ਨ ਭੋਲਾ) ਬਰੇਟਾ। ਬਰੇਟਾ ਕੈਚੀਆਂ ਨਜ਼ਦੀਕ ਇੱਕ ਸਵਰਨਕਾਰ ਦੀ ਦੁਕਾਨ ’ਤੇ ਦੁਕਾਨਦਾਰ ਤੋਂ ਦੋ ਜਣਿਆਂ ਵੱਲੋਂ ਪਿਸਤੌਲ ਦੀ ਨੋਕ ’ਤੇ ਦੋ ਤੋਲੇ ਸੋਨਾ ਅਤੇ 4500 ਰੁਪਏ ਨਕਦੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਲੁਟੇਰਿਆਂ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਲੁਟੇਰਿਆਂ ਦੀਆਂ ਤਸਵੀਰਾਂ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ। Robbery

ਇਹ ਵੀ ਪੜ੍ਹੋ : ਰਾਜਪਾਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਚੌਥੇ ਬਜਟ ਸੈਸ਼ਨ ਦਾ ਉਠਾਣ

ਇਸ ਦੌਰਾਨ ਪੁਲੀਸ ਨੂੰ ਇਸਦੀ ਸੂਚਨਾ ਦਿੱਤੀ ਗਈ ਤੇ ਪੁਲਿਸ ਅਧਿਕਾਰੀ ਵੀ ਮੌਕੇ ’ਤੇ ਪੁੱਜੇ। ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਥਾਣੇ ਮੁਖੀ ਬੂਟਾ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਸੁਖਚੈਨ ਜਵੈਲਰਜ਼ ਦੀ ਦੁਕਾਨ ’ਤੇ ਦੁਕਾਨਦਾਰ ਕੋਲੋਂ ਦੋ ਨੌਜਵਾਨਾਂ ਵੱਲੋਂ ਪਿਸਤੌਲ ਦੀ ਨੋਕ ’ਤੇ ਸੋਨਾ ਅਤੇ ਨਗਦੀ ਦੀ ਲੁੱਟ ਕੀਤੀ ਗਈ ਹੈ। (Robbery)

ਉਹਨਾਂ ਕਿਹਾ ਕਿ ਉਹ ਆਪਣੀ ਪੁਲਿਸ ਟੀਮ ਨਾਲ ਮੌਕੇ ਤੇ ਪੁੱਜੇ ਅਤੇ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਆਲੇ ਦੁਆਲੇ ਦੇ ਸੀ.ਸੀ.ਟੀ.ਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ । ਦੁਕਾਨਦਾਰ ਵੱਲੋਂ ਉਹਨਾਂ ਨੂੰ ਸੀ.ਸੀ.ਟੀ.ਵੀ ਫੁਟੇਜ ਦਿੱਤੀ ਹੈ ਜਿਸ ਵਿੱਚ ਲੁਟੇਰੇ ਨਜਰ ਆ ਰਹੇ ਹਨ । ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here