ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਸੋਨੇ ਦੀ ਮੁੰਦਰ...

    ਸੋਨੇ ਦੀ ਮੁੰਦਰੀ ਤੇ ਕੜਾ ਪਹਿਨਣ ਪਿੱਛੋਂ ਲੁਟੇਰੇ ਪਸਤੌਲ ਦੇ ਜ਼ੋਰ ਹੋਏ ਰਫ਼ੂ ਚੱਕਰ

    Crime News

    ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਨਅੱਤੀ ਸ਼ਹਿਰ ਦੇ ਜਮਾਲਪੁਰ ਇਲਾਕੇ ’ਚ ਮੋਟਰਸਾਇਕਲ ’ਤੇ ਸਵਾਰ ਲੁਟੇਰੇ ਇੱਕ ਸੁਨਿਆਰੇ ਦੀ ਦੁਕਾਨ ਤੋਂ ਪਸਤੌਲ ਦੀ ਨੋਕ ’ਤੇ ਲੁੱਟ ਕੇ ਰਫ਼ੂ ਚੱਕਰ ਹੋ ਗਏ। ਭਾਵੇਂ ਸੁਨਿਆਰੇ ਨੇ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਪਰ ਬਦਮਾਸ਼ ਪਸਤੌਲ ਦੇ ਜ਼ੋਰ ਮੌਕੇ ਤੋਂ ਭੱਜ ਗਏ। ਘਟਨਾ ਜਮਾਲਪੁਰ ਇਲਾਕੇ ’ਚ ਸਥਿੱਤ ਲੇਬਰ ਕਲੋਨੀ ਦੀ ਹੈ। ਜਿੱਥੇ ਮੁੰਨਾਂ ਜੁਆਇਲਰਜ਼ ਦੀ ਦੁਕਾਨ ’ਤੇ ਇੱਕ ਮੋਟਰਸਾਇਕਲ ’ਤੇ ਸਵਾਰ ਹੋ ਕੇ ਆਏ ਤਿੰਨ ਵਿਅਕਤੀਆਂ ਨੇ ਪਹਿਲਾਂ ਸੁਨਿਆਰੇ ਨੂੰ ਸੋਨੇ ਦੀ ਮੁੰਦਰੀ ਅਤੇ ਬਾਅਦ ’ਚ ਇੱਕ ਕੜੇ ਦੀ ਮੰਗ ਕੀਤੀ। ਦੋਵੇਂ ਗਹਿਣਿਆਂ ਨੂੰ ਖੁਦ ਦੇ ਪਹਿਨ ਕੇ ਦੇਖਦਿਆਂ ਹੀ ਵਿਅਕਤੀ ਸੁਨਿਆਰੇ ਨਾਲ ਉਲਝਣ ਲੱਗੇ ਅਤੇ ਚੁੱਪ ਕਰਾਉਣ ਦੇ ਮਕਸਦ ਨਾਲ ਉਨ੍ਹਾਂ ਸੁਨਿਆਰੇ ਨੂੰ ਪਸਤੌਲ ਦਾ ਡਰ ਦਿਖਾਇਆ, ਡਰਾਉਣਾ-ਧਮਕਾਉਣਾ ਚਾਹਿਆ। (Crime News)

    James Anderson : ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦੂਜਾ ਟੈਸਟ ਖੇਡਣਗੇ, ਸਪਿਨਰ ਜੈਕ ਲੀਚ ਬਾਹਰ, ਸ਼ੋਏਬ ਬਸ਼ੀਰ ਕਰਨਗੇ ਡੈਬਿਊ…

    ਬਚਾਅ ’ਚ ਸੁਨਿਆਰੇ ਨੇ ਲੁਟੇਰਿਆਂ ’ਤੇ ਡੰਡੇ ਨਾਲ ਵਾਰ ਕੀਤਾ ਪਰ ਬਾਵਜੂਦ ਇਸ ਦੇ ਲੁਟੇਰੇ ਦੁਕਾਨ ’ਚੋਂ ਰਫ਼ੂ ਚੱਕਰ ਹੋ ਗਏ। ਵਾਰਦਾਤ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈਆਂ। ਸੂਚਿਤ ਕੀਤੇ ਜਾਣ ਤੋਂ ਬਾਅਦ ਪਹੁੰਚੀ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਸੀਸੀਟੀਵੀ ਕੈਮਰਿਆਂ ਦੀ ਫੁਟੇਜੇ ਨੂੰ ਵੇਖਣਾ ਸ਼ੁਰੂ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੁਲਿਸ ਹੱਥ ਲੁਟੇਰਿਆਂ ਵੱਲੋਂ ਵਾਰਦਾਤ ਲਈ ਵਰਤੇ ਗਏ ਮੋਟਰਸਾਇਕਲ ਦੀ ਨੰਬਰ ਪਲੇਟ ਲੱਗੀ ਹੈ। ਜਿਸ ਦੇ ਅਧਾਰ ’ਤੇ ਪੁਲਿਸ ਵੱਲੋਂ ਲੁਟੇਰਿਆਂ ਨੂੰ ਜਲਦੀ ਕਾਬੂ ਕਰ ਲਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। (Crime News)

    LEAVE A REPLY

    Please enter your comment!
    Please enter your name here