ਸਾਇਕਲ ਸਵਾਰ ਵਿਅਕਤੀਆਂ ਕੋਲੋਂ ਲੁੱਟੇ 20 ਹਜ਼ਾਰ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸ਼ਨਅੱਤੀ ਸ਼ਹਿਰ ਲੁਧਿਆਣਾ ’ਚ ਲੁੱਟਾਂ-ਖੋਹਾਂ ਦਾ ਸ਼ਿਲਸਿਲਾ ਆਮ ਜਿਹਾ ਵਰਤਾਰਾ ਬਣਦਾ ਜਾ ਰਿਹਾ ਹੈ। ਬੇਸ਼ੱਕ ਪੁਲਿਸ ਮੁਸ਼ਤੈਦ ਹੈ ਪਰ ਲੁਟੇਰੇ ਦੋ ਕਦਮ ਅੱਗੇ ਹੀ ਚੱਲ ਰਹੇ ਹਨ। (Crime News) ਜਿੰਨਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਪੁਲਿਸ ਨੂੰ ਦੋ ਕਦਮ ਅੱਗੇ ਹੋਣਾ ਪੈਣਾ ਹੈ। ਮਾਮਲਾ ਸਥਾਨਕ ਸ਼ਹਿਰ ਦਾ ਹੀ ਹੈ, ਜਿੱਥੇ ਬਦਮਾਸਾਂ ਨੇ ਸ਼ਾਮ ਢਲਦਿਆਂ ਹੀ ਸਾਇਕਲ ਸਵਾਰ ਦੋ ਵਿਅਕਤੀਆਂ ਨੂੰ ਘੇਰਿਆ ਅਤੇ ਚਾਕੂ ਦੀ ਨੋਕ ’ਤੇ ਉਨਾਂ ਪਾਸੋਂ 20 ਹਜ਼ਾਰ ਰੁਪਏ ਦੀ ਨਗਦੀ ਲੁੱਟ ਕੇ ਬੇਖੌਫ਼ ਫਰਾਰ ਹੋ ਗਏ।
ਇਹ ਵੀ ਪੜ੍ਹੋ : ਅੱਜ ਫਿਰ ਘਟੇ ਗੈਸ ਸਿਲੰਡਰ ਦੇ ਭੇਅ, ਜਾਣੋ ਕਿੰਨੇ ਵਿੱਚ ਮਿਲੇਗਾ ਸਿਲੰਡਰ
ਪੁਲਿਸ ਕੋਲ ਲਿਖਾਈ ਸ਼ਿਕਾਇਤ ’ਚ ਕਮਲੇਸ਼ ਨੇ ਦੱਸਿਆ ਕਿ ਉਹ ਪਿੰਡ ਜੱਸੜ ਵਿਖੇ ਗਿੰਨੀ ਫੂਡ ਪ੍ਰੋਡੈਕਟਸ ’ਚ ਨੋਕਰੀ ਕਰਦਾ ਹੈ। 30 ਅਗਸਤ ਨੂੰ ਸ਼ਾਮੀ ਸਾਢੇ ਕੁ 7 ਵਜੇ ਦੇ ਕਰੀਬ ਆਪਣੇ (Crime News) ਸਾਥੀ ਮੁਹੰਮਦ ਸ਼ਾਹਿਦ ਨਾਲ ਸਾਇਕਲ ’ਤੇ ਸਾਹਨੇਵਾਲ ਨੂੰ ਜਾ ਰਹੇ ਸੀ। ਜਦੋਂ ਉਹ ਟਿੱਬਾ ਪੁਲ ਨਜ਼ਦੀਕ ਪਹੁੰਚੇ ਤਾਂ ਪੀਬੀ 10- ਐੱਚ ਵਾਈ 4735 ਹੀਰੋ ਹਾਂਡਾ ਮੋਟਰਸਾਇਕਲ ’ਤੇ ਸਵਾਰ ਦੋ ਨਾਮਲੂਮ ਵਿਅਕਤੀਆਂ ਨੇ ਉਨਾਂ ਨੂੰ ਰੋਕਿਆ ਅਤੇ ਉਸਦੀ ਗਰਦਨ ’ਤੇ ਚਾਕੂ ਰੱਖ ਕੇ ਉਸਦੀ (ਕਮਲੇਸ਼) ਜੇਬ ਵਿੱਚੋਂ 20 ਹਜ਼ਾਰ ਰੁਪਏ ਦੀ ਨਗਦੀ ਕੱਢਕੇ ਫਰਾਰ ਹੋ ਗਏ। ਇਸ ਤੋਂ ਬਾਅਦ ਉਨਾਂ ਤੁਰੰਤ ਪੁਲਿਸ ਨੂੰ ਸੂਚਨਾ ਦੇ ਕੇ ਕਾਰਵਾਈ ਦੀ ਮੰਗ ਕੀਤੀ। ਕਮਲੇਸ਼ ਦੀ ਸ਼ਿਕਾਇਤ ਸਬੰਧੀ ਥਾਣਾ ਸਾਹਨੇਵਾਲ ਦੀ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕਮਲੇਸ਼ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।