ਮੁੱਖ ਮੰਤਰੀ ਮਾਨ ਦਾ ਰੋਡ ਸ਼ੋਅ, ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਬਾਰੇ ਦਿੱਤੀ ਖੁਸ਼ਖਬਰੀ

Bhagwant Mann
ਲੁਧਿਆਣਾ ਵਿਖੇ ਚੋਣ ਪ੍ਰਚਾਰ ਕਰਦੇ ਹੋਏ ਭਗਵੰਤ ਸਿੰਘ ਮਾਨ।

ਲੁਧਿਆਣਾ ’ਚ Bhagwant Mann ਨੇ ਪਰਾਸ਼ਰ ਦੇ ਹੱਕ ’ਚ ਕੱਢਿਆ ਰੋਡ ਸ਼ੋਅ

  • ਲੁਧਿਆਣਾ ਪੰਜਾਬ ਦਾ ਦਿਲ, ਦਿਲ ਨੂੰ ਲੱਗੀਆਂ ਬਿਮਾਰੀਆਂ ਨੂੰ ਦੂਰ ਕਰਾਂਗਾ : ਮਾਨ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਵਿਖੇ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਜੋ ਟਿੱਬਾ ਰੋਡ ਤੋਂ ਸ਼ੁਰੂ ਹੋ ਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਦੇ ਦਫਤਰ ਲਾਗੇ ਸਮਾਪਤ ਹੋਇਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਦੇ ਜਜਬੇ ਨੂੰ ਦੇਖ ਕੇ ਸਪੱਸ਼ਟ ਹੋ ਰਿਹਾ ਹੈ ਕਿ ਲੁਧਿਆਣਾ ਸੰਸਦੀ ਹਲਕੇ ਦੀ ਸੀਟ ਆਮ ਆਦਮੀ ਦੇ ਖਾਤੇ ’ਚ ਜੁੜ ਚੁੱਕੀ ਹੈ। Bhagwant Mann

ਇਹ ਵੀ ਪੜ੍ਹੋ: ਫੌਜ ਅਤੇ ਪੁਲਿਸ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ

ਉਹਨਾਂ ਕਿਹਾ ਕਿ ਲੁਧਿਆਣਾ ਉਹਨਾਂ ਦੀ ਕਰਮ ਭੂਮੀ ਹੈ ਜੇਕਰ ਉਹਨਾਂ ਨੂੰ ਤਾਕਤ ਮਿਲੀ ਤਾਂ ਸਭ ਤੋਂ ਪਹਿਲਾਂ ਆਪਣੇ ਕਰਮ ਬਿਹਤਰ ਬਣਾਉਣ ਲਈ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਤੱਕ ਪਿਛਲੀਆਂ ਸਰਕਾਰਾਂ ਨੇ ਸਿਰਫ਼ ਕਿਤਾਬਾਂ ਵਿੱਚ ਹੀ ਲੁਧਿਆਣਾ ਨੂੰ ਪੰਜਾਬ ਦਾ ਦਿਲ ਦਿਖਾਇਆ ਹੈ, ਜਦਕਿ ਦਿਲ ਨੂੰ ਲੱਗੀਆਂ ਬਿਮਾਰੀਆਂ ਨੂੰ ਕਦੇ ਕਿਸੇ ਨੇ ਦੂਰ ਕਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ, ਹੁਣ ਦਿਲ ਦੀਆਂ ਬਿਮਾਰੀਆਂ ਤੇ ਇੱਥੋਂ ਦੇ ਵਪਾਰੀ ਵਰਗ ਨੂੰ ਖੁਸ਼ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। Bhagwant Mann

ਇੱਕ ਹਜ਼ਾਰ ਰੁਪਏ ਦੇਣ ਦੀ ਗਰੰਟੀ ਲਈ ਲੋੜੀਂਦੀਆਂ ਕਾਰਵਾਈਆਂ ਪੂਰੀਆਂ: Bhagwant Mann

Bhagwant Mann
ਲੁਧਿਆਣਾ ਵਿਖੇ ਚੋਣ ਪ੍ਰਚਾਰ ਕਰਦੇ ਹੋਏ ਭਗਵੰਤ ਸਿੰਘ ਮਾਨ।

ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਮੁਫ਼ਤ ਬਿਜਲੀ ਦੇਣ ਵਾਂਗ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦੀ ਗਰੰਟੀ ਸਬੰਧੀ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ ਜਿਸ ਤਹਿਤ ਪੈਨਸ਼ਨ ਵਾਂਗ ਹੀ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਦਿੱਤੇ ਜਾਇਆ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਗਰੰਟੀ ਨੂੰ ਪੂਰਾ ਕਰਨ ਲਈ 52 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਵੇਗੀ ਉਨ੍ਹਾਂ ਭਾਜਪਾ ਉਮੀਦਵਾਰ ’ਤੇ ਤੰਜ ਕਸਦਿਆਂ ਕਿਹਾ ਕਿ ਬਿੱਟੂ ਨੂੰ ਕਈ ਇੰਟਰਵਿਊ ਵਿੱਚ ਕਾਂਗਰਸ ਕਹਿ ਜਾਂਦਾ ਹੈ ਕਿਉਂਕਿ ਬੀਜੇਪੀ ਹਾਲੇ ਡਾਊਨਲੋਡ ਨਹੀਂ ਹੋਈ ਪਰ ਆਪਾਂ ਨੂੰ ਕੀ ਆਓ ਆਪਾਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਵੱਲ ਗੌਰ ਕਰੀਏ।