ਸੜਕ ਹਾਦਸੇ ਨੇ ਲਈਆਂ 8 ਜਾਨਾਂ

8, Killed, Road, Accident

ਹਿਮਾਚਲ ਤੋਂ ਅੰਮ੍ਰਿਤਸਰ ਪਰਤ ਰਹੇ ਸ਼ਰਧਾਲੂਆਂ ਦੀ ਕਾਰ 150 ਫੁੱਟ ਡੂੰਘੀ ਖੱਡ ‘ਚ ਡਿੱਗੀ

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਹਿਮਾਚਲ ਦੇ ਬਿਲਾਸਪੁਰ ਜ਼ਿਲ੍ਹੇ ਦੇ ਸਵਾਰਘਾਟ ‘ਚ ਇੱਕ ਕਾਰ ਡੂੰਘੀ ਖੱਡ ‘ਚ ਡਿੱਗ ਗਈ  ਇਸ ਹਾਦਸੇ ‘ਚ 8 ਵਿਅਕਤੀਆਂ ਦੀ ਮੌਤ ਹੋ ਗਈ ਮ੍ਰਿਤਕ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਇਹ ਸਾਰੇ ਹੋਲੀ ਦੀ ਛੁੱਟੀ ‘ਤੇ ਹਿਮਾਚਲ ਦੇ ਮਣੀਕਰਨ ਸਾਹਿਬ ਗੁਰਦੁਆਰੇ ਗਏ ਸਨ ਉੱਥੋਂ ਆਨੰਦਪੁਰ ਸਾਹਿਬ ‘ਚ ਹੋਲਾ-ਮਹੱਲਾ ਦੇਖ ਕੇ ਪਰਤ ਰਹੇ ਸਨ, ਇਸ ਦੌਰਾਨ ਇਹ ਹਾਦਸਾ ਹੋ ਗਿਆ  ਗੱਡੀ ‘ਚ 9 ਵਿਅਕਤੀ ਸਵਾਰ ਸਨ, ਇੱਕ ਦੀ ਹਾਲਤ ਗੰਭੀਰ ਹੈ।

ਪੁਲਿਸ ਸੂਤਰਾਂ ਅਨੁਸਾਰ ਅੰਮ੍ਰਿਤਸਰ ਦੇ 9 ਜਣੇ ਹੋਲੀ ਦੀ ਛੁੱਟੀ ‘ਤੇ ਬੀਤੇ ਮੰਗਲਵਾਰ ਹਿਮਾਚਲ ਦੇ ਮਣੀਕਰਨ ਸਾਹਿਬ ਗੁਰਦੁਆਰੇ ਗਏ ਸਨ ਉੱਥੋਂ ਆਨੰਦਪੁਰ ਸਾਹਿਬ ਆਉਂਦੇ ਸਮੇਂ ਵੀਰਵਾਰ ਰਾਤ 10:30 ਵਜੇ ਸਵਾਰਘਾਟ ‘ਚ ਇੱਕ ਮੋੜ ‘ਤੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਤੇ 150 ਫੁੱਟ ਡੂੰਘੀ ਖੱਡ ‘ਚ ਜਾ ਡਿੱਗੀ ਜ਼ਿਆਦਾ ਉੱਚਾਈ ਤੋਂ ਡਿੱਗਣ ਦੀ ਵਜ੍ਹਾ ਕਾਰਨ ਗੱਡੀ ਬੁਰੀ ਤਰ੍ਹਾਂ ਡੈਮੇਜ਼ ਹੋ ਗਈ ਇਸ ‘ਚ 8 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਇੱਕ ਵਿਅਕਤੀ ਨੂੰ ਜ਼ਿੰਦਾ ਕੱਢਿਆ ਗਿਆ ਹੈ ਹਾਲਾਂਕਿ ਉਸਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਮ੍ਰਿਤਕ ਵਿਅਕਤੀਆਂ ਦੀ ਉਮਰ 25 ਤੋਂ 35 ਸਾਲ ਹੈ ਇਹ ਆਪਸੀ ਰਿਸ਼ਤੇਦਾਰ ਸਨ।

LEAVE A REPLY

Please enter your comment!
Please enter your name here