ਸਾਡੇ ਨਾਲ ਸ਼ਾਮਲ

Follow us

13.6 C
Chandigarh
Thursday, February 12, 2026
More
    Home Breaking News ਜੰਮੂ-ਕਸਮੀਰ ’ਚ...

    ਜੰਮੂ-ਕਸਮੀਰ ’ਚ ਹਾਦਸੇ ਨੇ ਲਈ ਸੱਤ ਦੀ ਜਾਨ, 3 ਜਖਮੀ

    Accident
    ਜੰਮੂ-ਕਸਮੀਰ ’ਚ ਹਾਦਸੇ ਨੇ ਲਈ ਸੱਤ ਦੀ ਜਾਨ

    ਜੰਮੂ (ਏਜੰਸੀ)। ਜੰਮੂ-ਕਸਮੀਰ ਦੇ ਕਿਸਤਵਾੜ ਜ਼ਿਲ੍ਹੇ ’ਚ ਬੁੱਧਵਾਰ ਨੂੰ ਡਾਂਗਦੁਰੂ ਡੈਮ ਨੇੜੇ ਇਕ ਆਟੋ ਡੂੰਘੀ ਖੱਡ ’ਚ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ (Accident) ਅਤੇ ਤਿੰਨ ਹੋਰ ਜਖਮੀ ਹੋ ਗਏ। ਪੁਲਿਸ ਸੂਤਰਾਂ ਅਨੁਸਾਰ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਣਬਿਜਲੀ ਪ੍ਰਾਜੈਕਟ ਵਿੱਚ ਲੱਗੇ ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਆਟੋ ਡੈਮ ਨੇੜੇ ਫਿਸਲ ਕੇ 300 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗਿਆ।

    ਇਹ ਵੀ ਪੜ੍ਹੋ : ਮੀਂਹ ਤੇ ਝੱਖੜ ਨਾਲ ਉਸਾਰੀ ਅਧੀਨ ਮਕਾਨ ਡਿੱਗਿਆ, ਇੱਕ ਦੀ ਮੌਤ

    ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਟਵੀਟ ਕੀਤਾ, ‘ਡਾਂਗਡੁਰੂ ਡੈਮ ਸਾਈਟ ’ਤੇ ਮੰਦਭਾਗੇ ਸੜਕ ਹਾਦਸੇ ਬਾਰੇ ਕਿਸਤਵਾੜ ਦੇ ਡੀਸੀ ਡਾਕਟਰ ਦੇਵਾਂਸ ਯਾਦਵ ਨਾਲ ਗੱਲ ਕੀਤੀ। ਜਖਮੀਆਂ ਨੂੰ ਲੋੜ ਅਨੁਸਾਰ ਜ਼ਿਲ੍ਹਾ ਹਸਪਤਾਲ ਕਿਸਤਵਾੜ ਜਾਂ ਜੀਐਮਸੀ ਡੋਡਾ ਵਿੱਚ ਭੇਜਿਆ ਜਾ ਰਿਹਾ ਹੈ। ਲੋੜ ਅਨੁਸਾਰ ਹਰ ਸੰਭਵ ਮੱਦਦ ਕੀਤੀ ਜਾਵੇਗੀ।

    LEAVE A REPLY

    Please enter your comment!
    Please enter your name here