ਗਮਾਂ ‘ਚ ਬਦਲੀਆਂ ਖੁਸ਼ੀਆਂ

Road Accident

ਬਠਿੰਡਾ (ਸੁਖਜੀਤ ਮਾਨ)। ਮੁਕਤਸਰ ਜ਼ਿਲ੍ਹੇ ਦੇ ਪਿੰਡ ਕੋਟਭਾਈ ਵਿੱਚ ਉਸ ਵੇਲੇ ਖੁਸ਼ੀਆਂ ਗਮਾਂ ਦੇ ਮਹੌਲ ਵਿੱਚ ਬਦਲ ਗਈਆਂ ਜਦੋਂ ਦੋ ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਬਠਿੰਡਾ ਨੇੜਲੇ ਪਿੰਡ ਭਿਸੀਆਣਾ ਕੋਲ ਹੋਏ ਹਾਦਸੇ ਵਿੱਚ ਮੌਤ ਹੋ ਗਈ।ਇਹ ਹਾਦਸਾ ਟਰੱਕ ਅਤੇ ਕਾਰ ਵਿਚਾਲੇ ਹੋਇਆ। (Road Accident)

ਵੇਰਵਿਆਂ ਮੁਤਾਬਿਕ ਮਿਰਤਕ ਨੌਜਵਾਨ ਸਨਮਦੀਪ ਸਿੰਘ ਦਾ ਦੋ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ, ਜੋ ਮੁਕਤਸਰ ਜ਼ਿਲ੍ਹੇ ਦੇ ਪਿੰਡ ਕੋਟਭਾਈ ਦਾ ਰਹਿਣ ਵਾਲਾ ਸੀ। ਹਾਦਸੇ ਦਾ ਸ਼ਿਕਾਰ ਨੌਜਵਾਨ ਵਿਆਹ ਵਾਲੇ ਦਿਨ ਪਹਿਨੀ ਸ਼ੇਰਵਾਨੀ ਵਾਪਸ ਕਰਕੇ ਬਠਿੰਡਾ ਤੋਂ ਵਾਪਸ ਆਪਣੇ ਘਰ ਜਾ ਰਿਹਾ ਦੱਸਿਆ ਜਾ ਰਿਹਾ ਹੈ । ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਹਾਦਸਾ, ਡੇਰਾ ਸ਼ਰਧਾਲੂਆਂ ਕੀਤੀ ਸੰਭਾਲ

LEAVE A REPLY

Please enter your comment!
Please enter your name here