ਬਟਾਲਾ ‘ਚ ਸਕੂਟੀ-ਕਾਰ ਦੀ ਭਿਆਨਕ ਟੱਕਰ ‘ਚ ਔਰਤ ਦੀ ਮੌਤ

Road Accident
ਬਟਾਲਾ 'ਚ ਸਕੂਟੀ-ਕਾਰ ਦੀ ਭਿਆਨਕ ਟੱਕਰ 'ਚ ਔਰਤ ਦੀ ਮੌਤ

ਗੁਰਦਾਸਪੁਰ। ਗੁਰਦਾਸਪੁਰ ’ਚ ਇੱਕ ਭਿਆਨਕ ਸੜਕ ਹਾਦਸੇ ’ਚ ਇੱਖ ਔਰਤ ਦੀ ਮੌਤ ਹੋ ਗਈ। ਬਟਾਲਾ ਨੇੜੇ ਮਹਿਤਾ-ਘੁਮਾਣ ਮੁੱਖ ਸੜਕ ‘ਤੇ ਦੇਰ ਸ਼ਾਮ ਇਹ ਹਾਦਸਾ ਵਾਪਰਿਆ, ਜਿਸ ਵਿੱਚ ਐਕਟਿਵਾ ਸਵਾਰ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਸਵਿਫਟ ਕਾਰ ਅਤੇ ਐਕਟਿਵਾ ਦੀ ਆਹਮੋ-ਸਾਹਮਣੇ ਟੱਕਰ ਕਾਰਨ ਵਾਪਰਿਆ। (Road Accident)

ਇਹ ਵੀ ਪੜ੍ਹੋ :ਖੁਸ਼ਖਬਰੀ, ਰਸੋਈ ਗੈਸ ਐੱਲਪੀਜੀ ਦੀਆਂ ਕੀਮਤਾਂ ’ਤੇ ਆਈ ਵੱਡੀ ਅਪਡੇਟ

ਟੱਕਰ ਹੁੰਦੀ ਸਾਰ ਹੀ ਸਵਿਫਟ ਕਾਰ ਪਲਟ ਗਈ। ਕਾਰ ਦੇ ਡਰਾਈਵਰ ਨੂੰ ਰਾਹਗੀਰਾਂ ਨੇ ਕਾਰ ‘ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਹੈ ਅਤੇ ਪੁਲਿਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here