ਸਾਡੇ ਨਾਲ ਸ਼ਾਮਲ

Follow us

13.8 C
Chandigarh
Wednesday, February 11, 2026
More
    Home Breaking News ਜੰਮੂ ’ਚ ਵਾਪਰਿ...

    ਜੰਮੂ ’ਚ ਵਾਪਰਿਆ ਸੜਕ ਹਾਦਸਾ, ਮਾਂ ਪੁੱਤ ਸਮੇਤ ਤਿੰਨ ਦੀ ਮੌਤ, ਦੋ ਜਖਮੀ

    Road Accident

    ਜੰਮੂ ’ਚ ਵਾਪਰਿਆ ਸੜਕ ਹਾਦਸਾ, ਮਾਂ ਪੁੱਤ ਸਮੇਤ ਤਿੰਨ ਦੀ ਮੌਤ, ਦੋ ਜਖਮੀ

    ਜੰਮੂ (ਏਜੰਸੀ)। ਜੰਮੂ-ਕਸ਼ਮੀਰ ਦੇ ਕਠੂਆ ’ਚ ਦਰਦਨਾਕ ਸੜਕ ਹਾਦਸੇ ’ਚ ਮਾਂ-ਪੁੱਤ ਸਮੇਤ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਮੁਤਾਬਕ ਬੁੱਧਵਾਰ ਸ਼ਾਮ ਕਠੂਆ ਦੇ ਬਾਨੀ ਇਲਾਕੇ ’ਚ ਇਕ ਪਰਿਵਾਰ ਦੇ 5 ਮੈਂਬਰਾਂ ਨੂੰ ਲੈ ਕੇ ਜਾ ਰਿਹਾ ਇਕ ਵਾਹਨ 300 ਫੁੱਟ ਡੂੰਘੀ ਖੱਡ ’ਚ ਡਿੱਗ ਗਿਆ, ਜਦੋਂ ਡਰਾਈਵਰ ਦਾ ਵਾਹਨ ’ਤੇ ਕੰਟਰੋਲ ਨਹੀਂ ਹੋ ਗਿਆ। ਜਿਸ ’ਚ ਦੋ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਾਕੀ ਤਿੰਨ ਲੋਕਾਂ ਨੂੰ ਟੋਏ ਵਿੱਚੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਇੱਕ ਦੀ ਮੌਤ ਹੋ ਗਈ ਜਦਕਿ ਬਾਕੀ ਦੋ ਦਾ ਇਲਾਜ ਚੱਲ ਰਿਹਾ ਹੈ। ਮਿ੍ਰਤਕਾਂ ਦੀ ਪਛਾਣ 40 ਸਾਲਾ ਮੋਨਿਕਾ ਗੁਪਤਾ ਪਤਨੀ ਸੰਜੇ ਗੁਪਤਾ, ਸ਼ੇਖਰ (45) ਅਤੇ 11 ਸਾਲਾ ਸਿਧਾਰਥ ਵਾਸੀ ਸੰਜੇ ਗੁਪਤਾ ਵਾਸੀ ਆਰ.ਐਸ.ਪੁਰਾ ਜੰਮੂ ਵਜੋਂ ਹੋਈ ਹੈ। ਜ਼ਖ਼ਮੀਆਂ ਦਾ ਸਰਕਾਰੀ ਮੈਡੀਕਲ ਕਾਲਜ ਵਿੱਚ ਇਲਾਜ ਚੱਲ ਰਿਹਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here