ਨੈਨੀਤਾਲ ਵਿਖੇ ਵਾਪਰਿਆ ਸੜਕ ਹਾਦਸਾ, ਮਿ੍ਰਤਕਾਂ ’ਚ ਚਾਰ ਪਟਿਆਲਾ ਦੇ

ਨੈਨੀਤਾਲ ਵਿਖੇ ਵਾਪਰਿਆ ਸੜਕ ਹਾਦਸਾ, ਮਿ੍ਰਤਕਾਂ ’ਚ ਚਾਰ ਪਟਿਆਲਾ ਦੇ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਅੱਜ ਨੈਣੀਤਾਲ ਦੇ ਕੋਲ ਵਾਪਰੇ ਇਕ ਸੜਕ ਹਾਦਸੇ ਦੌਰਾਨ ਮਾਰੇ ਗਏ 9 ਜਣਿਆਂ ਵਿੱਚੋਂ ਚਾਰ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹਨ ਜਦਕਿ ਇਕ ਵਿਅਕਤੀ ਸੰਗਰੂਰ ਦਾ ਦੱਸਿਆ ਜਾਂਦਾ ਹੈ। ਉਕਤ ਵਿਅਕਤੀ ਡੀਜੇ ਪਾਰਟੀ ਦੇ ਮੈਂਬਰ ਦੱਸੇ ਜਾ ਰਹੇ ਹਨ ਅਤੇ ਇੱਕ ਪ੍ਰੋਗਰਾਮ ਭੁਗਤਾਉਣ ਲਈ ਕਾਰ ਰਾਹੀਂ ਉੱਤਰਾਖੰਡ ਜਾ ਰਹੇ ਸਨ। ਜਿਸ ਦੌਰਾਨ ਹੀ ਅੱਜ ਸਵੇਰੇ ਪੰਜ ਵਜੇ ਉਨ੍ਹਾਂ ਦੀ ਕਾਰ ਹਾਦਸਾ ਗ੍ਰਸਤ ਹੋ ਗਈ ਜਿਸ ਦੌਰਾਨ 9 ਜਣਿਆਂ ਦੀ ਮੌਤ ਹੋ ਗਈ।

ਮਿ੍ਰਤਕਾਂ ਵਿਚੋਂ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਚਾਰ ਜਣਿਆਂ ਵਿਚੋਂ ਦੋ ਮਹਿਲਾਵਾਂ ਹਨ। ਇਨ੍ਹਾਂ ਵਿਚੋਂ ਜਾਨਵੀ ਉਰਫ ਸਪਨਾ ਵਾਸੀ ਪਿੰਡ ਇੰਦਰਪੁਰਾ ਪਟਿਆਲਾ ਅਤੇ ਕਵਿਤਾ ਪਤਨੀ ਭੁਪਿੰਦਰ ਸਿੰਘ ਵਾਸੀ ਅੰਗਦ ਦੇਵ ਕਲੋਨੀ ਰਾਜਪੁਰਾ ਦੀ ਰਹਿਣ ਵਾਲੀ ਸੀ। ਜਦਕਿ ਇੱਕ ਹੋਰ ਪਵਨ ਜੈਕਬ ਪੁੱਤਰ ਸੁਰਜੀਤ ਜੈਕਬ ਪਟਿਆਲਾ ਦੀ ਭੀਮ ਬਸਤੀ ਸਫਾਬਾਦੀ ਗੇਟ ਦਾ ਵਸਨੀਕ ਸੀ ਜਦਕਿ ਇਕਬਾਲ ਕੁਮਾਰ ਵਾਸੀ ਭੀਮ ਕਲੋਨੀ ਪਟਿਆਲਾ ਸ਼ਾਮਲ ਹਨ। ਇਸ ਤੋਂ ਇਲਾਵਾ ਮ੍ਰਿਤਕਾ ’ਚ ਅਮਨਦੀਪ ਸਿੰਘ ਵਾਸੀ ਭਵਾਨੀਗੜ੍ਹ ਵੀ ਸ਼ਾਮਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here