ਆਰਐਮਪੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ

ਆਰਐਮਪੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ

ਧਰਮਗੜ੍ਹ (ਜੀਵਨ ਗੋਇਲ) | ਇੱਥੋਂ ਨਜਦੀਕ ਪਿੰਡ ਹਰਿਆਊ ਵਿਖੇ ਪਿੰਡ ਦੇ ਹੀ ਆਰ.ਐਮ.ਪੀ. ਵਿਅਕਤੀ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣਜੀ ਜੀਵਨ ਲੀਲਾ ਖਤਮ ਕਰ ਲੈਣ ਦਾ ਸਮਾਚਾਰ ਹੈ। ਜਾਣਕਾਰੀ ਅਨੂਸਾਰ ਰਜਿੰਦਰ ਸਿੰਘ ਕੇਡੀ(40) ਪੁੱਤਰ ਸੁਰਜੀਤ ਸਿੰਘ ਨੇ ਕੱਲ ਸੁਭਾ ਹੀ ਜਹਿਰੀਲੀਆਂ ਗੋਲੀਆਂ ਨਿਗਲ ਲਈਆਂ,ਜਿਸ ਨੂੰ ਤੁਰੰਤ ਪਿੰਡ ਵਾਸੀਆਂ ਦੀ ਮੱਦਦ ਨਾਲ ਮਾਨਸਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿਆਦਾ ਹਾਲਤ ਗੰਭੀਰ ਦੇਖਦੇ ਫਰੀਦਕੋਟ ਵਿਖੇ ਲਿਜਾਣ ਤੇ,ਜਖਮਾਂ ਦੀ ਤਾਬ ਨਾਂ ਝਲਦਾ ਹੋਇਆ ਰਸਤੇ ਵਿੱਚ ਹੀ ਪ੍ਰਾਣ ਤਿਆਗ ਗਿਆ।ਖਬਰ ਮਿਲਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ |

ਪੂਰੀ ਜਾਣਕਾਰੀ ਲੈਣ ਤੇ ਥਾਣਾਂ ਲਹਿਰਾ ਦੇ ਏ ਐੱਸ ਆਈ ਸੁੱਖ ਸਿੰਘ ਅਨੁਸਾਰ ਮ੍ਰਿਤਿਕ ਦੀ ਪਤਨੀ ਕਰਮਜੀਤ ਕੌਰ ਨੇ ਬਿਆਨ ਦਰਜ ਵਿੱਚ ਪਿੰਡ ਦੇ ਚਾਰ ਜਣੇਆਂ ਤੇ ਦੋਸ਼ ਲਗਾਉੰਦਿਆਂ ਕਿਹਾ ਕਿ ਮੇਰੇ ਪਤੀ ਰਜਿੰਦਰ ਸਿੰਘ ਨੂੰ ਪਿੰਡ ਦੇ ਹੀ ਸਰੂਪ ਸਿੰਘ,ਗ੍ਰੰਥੀ ਪ੍ਰੇਮ ਸਿੰਘ,Àੱਗਰ ਸਿੰਘ ਪੁੱਤਰ ਲੱਖਾ ਸਿੰਘ ਅਤੇ ਮਨਜੀਤ ਕੌਰ ਪਤਨੀ ਲੱਖਾ ਸਿੰਘ ਨੇ ਤੰਗ ਪ੍ਰੇਸ਼ਾਨ ਕੀਤਾ ਸੀ

ਜਿਸ ਤਹਿਤ ਉੰਨਾਂ ਆਤਮ ਹੱਤਿਆ ਕਰ ਲਈ।ਜਿਕਰ ਕੀਤਾ ਜਾਂਦਾ ਹੈ ਕਿ ਮ੍ਰਿਤਿਕ ਦਾ ਪਿਛੋਕੜ ਪਿੰਡ ਹਾਕਮ ਸਿੰਘਵਾਲਾ ਹੈ ਜੋਕਿ ਪਰੀਵਾਰ ਸਮੇਤ ਲੰਬੇ ਸਮੇਂ ਤੋਂ ਪਿੰਡ ਹਰਿਆਊ ਵਿਖੇ ਰਹਿ ਰਿਹਾ ਸੀ,ਖਬਰ ਲਿਖੇ ਜਾਣ ਤੱਕ ਮ੍ਰਿਤਿਕ ਦੀ ਲਾਸ਼ ਦਾ ਪੋਸਟਮਾਟਰਮ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਕੀਤਾ ਜਾ ਰਿਹਾ ਸੀ। ਮ੍ਰਿਤਿਕ ਪਿੱਛੇ ਲੜਕਾ ਲੜਕੀ ਸਮੇਤ ਪਤਨੀ ਛੱਡ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here