ਰਿਆਦ: ਆਤਮਘਾਤੀ ਹਮਲੇ ਦੀ ਕੋਸ਼ਿਸ਼ ਨਾਕਾਮ, 5 ਗ੍ਰਿਫ਼ਤਾਰ

Riyadh, Suicide, attack, 5 arrested

ਹਮਲੇ ਦੀ ਯੋਜਨਾ ਬਣਾਉਣ ਵਾਲੇ ਹਮਲਾਵਰ ਨੇ ਫੌਜ ਨਾਲ ਘਿਰਨ ਤੋਂ ਬਾਅਦ ਕੀਤੀ ਖੁਦਕੁਸ਼ੀ

ਰਿਆਦ: ਸਾਊਦੀ ਅਰਬ ਦੇ ਮੱਕਾ ਸ਼ਹਿਰ ਵਿੱਚ ਸਥਿਤ ਮੁੱਖ ਮਸਜਿਦ ‘ਤੇ ਹਮਲੇਦੀ ਕੋਸ਼ਿਸ਼ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ। ਇਸ ਦੌਰਾਨ ਇੱਕ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ। ਹਮਲੇ ਵਿੱਚ 6 ਜਣੇ ਜ਼ਖ਼ਮੀ ਹੋਏ ਹਨ। ਇੱਕ ਔਰਤ ਸਮੇਤ 5 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਟੀਰੀਅਰ ਮਨਿਸਟਰੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਘਟਨਾ ਸ਼ੁੱਕਰਵਾਰ ਦੁਪਹਿਰ ਦੀ ਹੈ। ਉਸ ਸਮੇਂ ਰਮਜ਼ਾਨ ਦੀ ਨਮਾਜ਼ ਅਦਾ ਕਰਨ ਲਈ ਹਜ਼ਾਰਾਂ ਲੋਕ ਮੌਜ਼ੂਦ ਸਨ। ਮਨਿਸਟਰੀ ਦੇ ਬੁਲਾਰੇ ਜਨਰਲ ਮਨਸੂਰ ਅਲ ਤੁਰਕੀ ਨੇ ਦੱਸਿਆ ਕਿ ਨਮਾਜੀਆਂ ਅਤੇ ਸੁਰੱਖਿਆ ਬਲ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਇੱਕ ਔਰਤ ਸਮੇਤ 5 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਲੋਕ ਮਸਜਿਦ ਦੇ ਆਸਪਾਸ ਦਾ ਜਾਇਜ਼ਾ ਲੈਣ ਆਏ ਸਨ। ਦੇਸ਼ ਦੇ ਗ੍ਰਹਿ ਮੰਤਰੀ ਮੁਤਾਬਕ, ਮਸਜਿਦ ਵਿੱਚ ਆਤਮਘਾਤੀ ਹਮਲੇ ਦੀ ਯੋਜਨਾ ਬਣਾਉਣ ਵਾਲੇ ਹਮਲਾਵਰ ਨੇ ਫੌਜ ਨਾਲ ਘਿਰਨ ਤੋਂ ਬਾਅਦ ਆਪਣੇ ਆਪ ਨੂੰ ਉਡਾ ਲਿਆ।