ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਰੀਆ ਚੱਕਰਵਰਤੀ ...

    ਰੀਆ ਚੱਕਰਵਰਤੀ ਨੂੰ ਮਿਲੀ ਜ਼ਮਾਨਤ

    Riya Chakraborty

    ਰੀਆ ਚੱਕਰਵਰਤੀ ਨੂੰ ਮਿਲੀ ਜ਼ਮਾਨਤ

    ਮੁੰਬਈ। ਬੰਬੇ ਹਾਈ ਕੋਰਟ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ‘ਚ ਚੱਲ ਰਹੀ ਜਾਂਚ ਦਰਮਿਆਨ ਡਰੱਗ ਮਾਮਲੇ ‘ਚ ਗ੍ਰਿਫ਼ਤਾਰ ਅਦਾਕਾਰਾ ਰੀਆ ਚੱਕਰਵਰਤੀ, ਦੀਪੇਸ਼ ਸਾਂਵਤ ਤੇ ਸੈਮੁਅਲ ਮਿਰਾਂਡਾ ਨੂੰ ਬੁੱਧਵਾਰ ਨੂੰ ਜ਼ਮਾਨਤ ਦੇ ਦਿੱਤੀ।

    Riya Chakraborty

    ਅਦਾਲਤ ਨੇ ਇਸ ਮਾਮਲੇ ‘ਚ ਅਦਾਕਾਰਾ ਦੇ ਭਰਾ ਸ਼ੋਵਿਕ ਚੱਕਰਵਰਤੀ ਤੇ ਡਰੱਗ ਪੇਡਲਰ ਅਬਦੁਲ ਬਾਸਿਤ ਪਰਿਹਾਰ ਦੀ ਜ਼ਮਾਨਤ ਪਟੀਸ਼ਨ ਨਾ ਮਨਜ਼ੂਰ ਕਰ ਦਿੱਤੀ। ਅਦਾਲਤ ਨੇ ਇੱਕ ਲੱਖ ਰੁਪਏ ਦੇ ਨਿੱਜੀ ਬਾਂਡ ‘ਤੇ ਰੀਆ ਨੂੰ ਸ਼ਰਤ ਤਹਿਤ ਜ਼ਮਾਨਤ ਦਿੱਤੀ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਕਥਿੱਤ ਤੌਰ ‘ਤੇ ਡਰੱਗ ਦਿੱਤੇ ਜਾਣ ਦੇ ਦੋਸ਼ ‘ਚ ਰੀਆ ਨੂੰ ਅੱਠ ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਅਦਾਕਾਰ ਨੂੰ ਸਥਾਨਕ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਸੀ। ਉਹ ਮੁੰਬਈ ਦੀ ਬਾਈਕੁਲਾ ਜੇਲ੍ਹ ‘ਚ ਬੰਦ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.