Gold Price Today: ਸੋਨੇ ਦੀਆਂ ਕੀਮਤਾਂ ਬੇਕਾਬੂ ਹੋ ਗਈਆਂ ਹਨ। ਇਹ ਰਿਕਾਰਡ ਤੇ ਰਿਕਾਰਡ ਬਣਾ ਰਿਹਾ ਹੈ। ਆਮ ਲੋਕਾਂ ਲਈ ਇਸ ਨੂੰ ਖਰੀਦਣਾ ਹੁਣ ਪਹੁੰਚ ਦੇ ਬਾਹਰ ਹੋ ਗਿਆ ਹੈ। ਖਾਸ ਤੌਰ ਤੇ ਉਹਨਾਂ ਨੂੰ ਵੱਧ ਪਰੇਸ਼ਾਨੀ ਹੋ ਰਹੀ ਹੈ ਜਿਹਨਾਂ ਦੇ ਘਰਾਂ ਵਿੱਚ ਸ਼ਾਦੀ-ਵਿਆਹ ਹਨ। ਅਗਲੇ ਮਹੀਨੇ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਪਰ, ਸੋਨੇ ਵਿੱਚ ਜਿਹੜੀ ਤਰ੍ਹਾਂ ਦੀ ਅੱਗ ਲੱਗ ਗਈ ਹੈ, ਉਸ ਨਾਲ ਪਰੇਸ਼ਾਨੀ ਵਧ ਗਈ ਹੈ। ਹਰ ਕੋਈ ਇਸ ਵਿੱਚ ਗਿਰਾਵਟ ਦੀ ਆਸ ਲਈ ਬੈਠਾ ਹੈ। ਪਰ, ਕੀਮਤਾਂ ਹਨ ਕਿ ਘਟਣ ਦਾ ਨਾਂਅ ਨਹੀਂ ਲੈ ਰਹੀਆਂ। Gold Price Today
ਇਹ ਖਬਰ ਵੀ ਪੜ੍ਹੋ : Diwali: ਵਿਧਾਇਕ ਰਾਏ ਨੇ ਪੱਤਰਕਾਰਾਂ ਨਾਲ ਮਨਾਈ ਦੀਵਾਲੀ
ਅਮਰੀਕਾ ਵਿੱਚ ਸਰਕਾਰੀ ਕੰਮਕਾਜ ਠਪ ਹੋਣ ਕਾਰਨ ਵਧੀ ਅਨਿਸ਼ਚਿਤਤਾ ਤੇ ਵਿਸ਼ਵ ਪੱਧਰ ਤੇ ਮਜ਼ਬੂਤ ਰੁਝਾਨਾਂ ਕਾਰਨ ਸੋਨੇ ਤੇ ਚਾਂਦੀ ਦੀ ਕੀਮਤ ਲਗਾਤਾਰ ਵਾਧੇ ਵੱਲ ਹੈ। ਤਿਉਹਾਰਾਂ ਅਤੇ ਸ਼ਾਦੀਆਂ ਦਾ ਮੌਸਮ ਹੈ। ਤੁਹਾਡੀ ਧੀ ਦੀ ਸ਼ਾਦੀ ਹੋਣੀ ਹੈ ਤੇ ਤੁਸੀਂ ਕੁਝ ਸੋਨੇ ਦੇ ਗਹਿਣੇ ਬਣਵਾਉਣ ਬਾਰੇ ਸੋਚ ਰਹੇ ਹੋਵੋਗੇ, ਪਰ ਬਜਟ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਸੋਨਾ ਆਮ ਆਦਮੀ ਦੇ ਬਜਟ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਅਸਲ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 1.31 ਲੱਖ ਰੁਪਏ ਤੱਕ ਪਹੁੰਚ ਗਈ ਹੈ ਤੇ ਚਾਂਦੀ ਵੀ 1.78 ਲੱਖ ਰੁਪਏ ਦੇ ਪਾਰ ਚਲੀ ਗਈ ਹੈ। ਆਮ ਆਦਮੀ ਧੀ ਨੂੰ ਸੋਨਾ ਕਿਵੇਂ ਦੇ ਸਕਦਾ ਹੈ? ਸੋਨੇ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਖਰੀਦਦਾਰਾਂ ਦੀ ਮੁਸਕਾਨ ਫਿੱਕੀ ਕਰ ਰਹੀਆਂ ਹਨ। ਇੱਕ ਸਮਾਂ ਸੀ ਜਦੋਂ ਨੌਲੱਖਾ ਹਾਰ ਔਰਤਾਂ ਕੋਲ ਹੁੰਦੇ ਸਨ। Gold Price Today
ਅੱਜ ਉਸੇ ਰਕਮ ਨਾਲ ਸਿਰਫ਼ ਇੱਕ ਹਲਕੀ ਚੇਨ ਬਣਦੀ ਹੈ। ਸਰਾਫਾ ਬਜ਼ਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਗ੍ਰਾਹਕਾਂ ਦੀ ਆਵਾਜਾਈ ਘੱਟ ਹੋ ਗਈ ਹੈ। ਜੋ ਲੋਕ ਆ ਵੀ ਰਹੇ ਹਨ, ਉਹ ਸਿਰਫ਼ ਮਜ਼ਬੂਰੀ ਵਿੱਚ ਖਰੀਦਦਾਰੀ ਕਰ ਰਹੇ ਹਨ। ਇਸ ਦਾ ਸਿੱਧਾ ਅਸਰ ਵਪਾਰੀਆਂ ’ਤੇ ਪਿਆ ਹੈ। ਦੁਕਾਨਦਾਰਾਂ ਦੀ ਵਿਕਰੀ ਲਗਭਗ ਠੱਪ ਹੋ ਗਈ ਹੈ। ਦਿਨ ਭਰ ਵਿੱਚ ਗਿਣੇ-ਚੁਣੇ ਲੋਕ ਖਰੀਦਦਾਰੀ ਕਰਨ ਪਹੁੰਚ ਰਹੇ ਹਨ। ਇਥੇ ਇੱਕ ਬਹਿਸ ਸ਼ੁਰੂ ਹੋ ਗਈ ਹੈ ਕੀ ਸੋਨੇ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ। ਧੀ ਲਈ ਸੋਨੇ ਦਾ ਵਿਕਲਪ ਸੋਚਣਾ ਚਾਹੀਦਾ ਹੈ, ਪਰ ਸੋਨੇ ਦੇ ਬਜ਼ਾਰ ਦੀ ਹਕੀਕਤ ਬਿਲਕੁਲ ਅਲੱਗ ਹੈ। ਉੱਥੇ ਆਮ ਆਦਮੀ ਦਾ ਅਸਤਿਤਵ ਹੀ ਨਹੀਂ ਹੈ।
ਬਜ਼ਾਰ ਦੇ ਜਾਣਕਾਰਾਂ ਅਨੁਸਾਰ, ਇਹ ਉੱਛਾਲ ਅਮਰੀਕਾ ਵਿੱਚ ਫਾਈਨੈਂਸਿੰਗ ਦੀਆਂ ਮੁਸ਼ਕਲਾਂ ਕਾਰਨ ਕੁਝ ਸਰਕਾਰੀ ਵਿਭਾਗਾਂ ਵਿੱਚ ਕੰਮਕਾਜ ਰੁਕਣ (ਸ਼ਟਡਾਊਨ) ਕਾਰਨ ਪੈਦਾ ਹੋਈ ਭੂ-ਰਾਜਨੀਤਿਕ ਅਨਿਸ਼ਚਿਤਤਾਵਾਂ ਵਿੱਚ ਆਇਆ ਹੈ।ਵਰਲਡ ਗੋਲਡ ਕੌਂਸਲ ਦਾ ਮੰਨਣਾ ਹੈ ਕਿ ਸੋਨੇ ਵਿੱਚ ਅਜੇ ਵੀ ਓਨਾ ਨਿਵੇਸ਼ ਨਹੀਂ ਹੋ ਰਿਹਾ, ਜਿੰਨਾ ਹੋਣਾ ਚਾਹੀਦਾ ਹੈ। ਵਿਸ਼ਵ ਪੱਧਰੀ ਨਿੱਜੀ ਨਿਵੇਸ਼ ਵਿੱਚ ਸੋਨੇ ਦੀ ਹਿੱਸੇਦਾਰੀ ਸਿਰਫ਼ 1-2 ਫੀਸਦੀ ਹੀ ਹੈ, ਜਦਕਿ ਕੇਂਦਰੀ ਬੈਂਕਾਂ ਵਿੱਚ ਸੋਨੇ ਦਾ ਰਿਜ਼ਰਵ 10-20 ਫੀਸਦੀ ਦੇ ਵਿਚਕਾਰ ਰਿਹਾ ਹੈ। ਗੋਲਡ ਈਟੀਐਫ ਵਿੱਚ ਵੀ ਇਸ ਸਾਲ ਅਜੇ ਤੱਕ 17 ਫੀਸਦੀ ਨਿਵੇਸ਼ ਵਧ ਚੁੱਕਾ ਹੈ। Gold Price Today
ਸਤੰਬਰ ਵਿੱਚ ਗੋਲਡ ਈਟੀਐਫ ਵਿੱਚ 1.53 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ, ਜੋ ਕਿ ਇੱਕ ਮਹੀਨੇ ਵਿੱਚ ਸਭ ਤੋਂ ਵੱਧ ਹੈ। ਅੰਤਰਰਾਸ਼ਟਰੀ, ਅਮਰੀਕੀ ਬਜ਼ਾਰ ਵਿੱਚ ਕਦੇ ਸੋਨੇ ਦੀ ਕੀਮਤ 20.7 ਡਾਲਰ ਸੀ। 1834-1934 ਦੇ ਵਿਚਕਾਰ ਸੋਨੇ ਦੇ ਕੀਮਤ ਹੌਲੀ-ਹੌਲੀ ਵਧੀ ਤੇ 35 ਡਾਲਰ ਦੀ ਕੀਮਤ ਲਗਾਤਾਰ 34 ਸਾਲ ਤੱਕ ਸਥਿਰ ਰਹੀ। ਹੁਣ ਮੌਜੂਦਾ ਦੌਰ ਵਿੱਚ ਸੋਨਾ ਇੰਨਾ ਮਹਿੰਗਾ ਤੇ ਜ਼ਰੂਰੀ ਹੋ ਗਿਆ ਹੈ ਕਿ ਦੇਸ਼ਾਂ ਦੀ ਅਰਥਵਿਵਸਥਾ ਦੀ ਬੁਨਿਆਦ ਹੈ, ਪਰ ਆਮ ਆਦਮੀ ਲਈ ਮੁਸੀਬਤ, ਪਰੇਸ਼ਾਨੀ ਦਾ ਪ੍ਰਤੀਕ ਬਣ ਗਿਆ ਹੈ। ਅਸਲ ਵਿੱਚ ਸੋਨੇ ਦੀ ਕੀਮਤ ਅਮਰੀਕਾ ਤੋਂ ਹੀ ਸ਼ੁਰੂ ਹੁੰਦੀ ਹੈ, ਕਿਉਂਕਿ ਅੰਤਰਰਾਸ਼ਟਰੀ ਵਪਾਰ ਡਾਲਰ ਵਿੱਚ ਹੀ ਹੁੰਦਾ ਹੈ।
ਜਨਵਰੀ, 2025 ਵਿੱਚ ਜਦੋਂ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਵਜੋ ਸਹੁੰ ਲਈ ਸੀ, ਤਾਂ ਸੋਨਾ 2700 ਡਾਲਰ ਪ੍ਰਤੀ ਔਂਸ ਸੀ। ਉਹਨਾਂ ਦੇ 8 ਮਹੀਨਿਆਂ ਦੇ ਕਾਰਜਕਾਲ ਵਿੱਚ ਸੋਨਾ ਮਹਿੰਗਾ ਹੀ ਹੁੰਦਾ ਗਿਆ। ਰਾਸ਼ਟਰਪਤੀ ਟਰੰਪ ਨੇ ਟੈਰਿਫ ਦੀ ਗੱਲ ਸ਼ੁਰੂ ਕੀਤੀ, ਤਾਂ ਦੇਸ਼ਾਂ ਵਿੱਚ ਅਨਿਸ਼ਚਿਤਤਾ ਫੈਲਣ ਲੱਗੀ, ਨਤੀਜੇ ਵਜੋਂ ਸੋਨਾ ਮਹਿੰਗਾ ਹੁੰਦਾ ਗਿਆ। ਦੇਸ਼ਾਂ ਨੇ ਸੋਨਾ ਖਰੀਦਣਾ ਤੇਜ਼ ਕੀਤਾ, ਤਾਂ ਜੋ ਉਹ ਆਰਥਿਕ ਤੌਰ ਤੇ ਸਬਲ ਰਹਿਣ। ਅਮਰੀਕਾ ਵਿੱਚ ਤਾਂ ਅੱਜਕੱਲ੍ਹ ਸ਼ਟਡਾਊਨ ਦਾ ਦੌਰ ਹੈ। ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਬਿਨਾਂ ਹੀ ਛੁੱਟੀ ਤੇ ਭੇਜ ਦਿੱਤਾ ਗਿਆ ਹੈ, ਕਿਉਂਕਿ ਟਰੰਪ ਪ੍ਰਸ਼ਾਸਨ ਅਮਰੀਕੀ ਕਾਂਗਰਸ (ਸੰਸਦ) ਤੋਂ ਬਜਟ ਹੀ ਪਾਸ ਨਹੀਂ ਕਰਾ ਸਕਿਆ।
ਉਂਜ ਵੀ 1970-80 ਦਾ ਦੌਰ ਯਾਦ ਕਰੋ, ਜਦੋਂ ਸੋਨਾ 20 ਗੁਣਾ ਤੋਂ ਵੱਧ ਮਹਿੰਗਾ ਹੋ ਗਿਆ ਸੀ ਅਤੇ ਵਿੱਤੀ ਸਲਾਹਕਾਰਾਂ ਨੇ ਸੋਨਾ ਖਰੀਦਣ ਦੀ ਸਲਾਹ ਦਿੱਤੀ ਸੀ, ਪਰ 1999 ਤੱਕ ਸੋਨੇ ਦੀਆਂ ਕੀਮਤਾਂ ਅਚਾਨਕ ਘੱਟ ਗਈਆਂ, ਤਾਂ ਨਿਵੇਸ਼ ਵੀ ਘਟਿਆ। 1990-91 ਦੇ ਦੌਰ ਵਿੱਚ ਭਾਰਤ ਸਰਕਾਰ ਨੂੰ ਸੋਨਾ ਗਿਰਵੀ ਰੱਖਣਾ ਪਿਆ ਸੀ, ਤਾਂ ਜੋ ਸਾਧਾਰਣ ਖਰਚੇ ਚਲਾਏ ਜਾ ਸਕਣ। ਫਿਰ ਉਦਾਰੀਕਰਨ ਦਾ ਦੌਰ ਆਇਆ, ਸੋਨਾ ਵਾਪਸ ਲੈ ਲਿਆ ਗਿਆ, ਭਾਰਤ ਦੀ ਅਰਥਵਿਵਸਥਾ ਵਿਸ਼ਵ ਪੱਧਰ ਤੇ ਖੁੱਲ੍ਹ ਗਈ। ਹੁਣ ਤਾਂ ਸੋਨਾ ਮੱਧਵਰਗ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਨਿਵੇਸ਼ਕਾਂ ਲਈ ਇਹ ਹਾਲਤ ਇੱਕ ਸੰਕੇਤ ਹੈ ਕਿ ਜਦੋਂ ਦੁਨੀਆ ਵਿੱਚ ਅਨਿਸ਼ਚਿਤਤਾ ਵਧਦੀ ਹੈ।
ਤਾਂ ਉਹ ਸੋਨੇ ਵਰਗੀਆਂ ਸੁਰੱਖਿਅਤ ਜਾਇਦਾਦਾਂ ਵਿੱਚ ਪੈਸਾ ਲਾਉਣਾ ਪਸੰਦ ਕਰਦੇ ਹਨ। ਇਹ ਟਰੈਂਡ ਸੋਨੇ ਨੂੰ ਇੱਕ ਭਰੋਸੇਯੋਗ ਨਿਵੇਸ਼ੀ ਬਦਲ ਬਣਾਉਂਦਾ ਹੈ, ਖਾਸ ਕਰ ਜਦੋਂ ਵਿਸ਼ਵ ਅਰਥਵਿਵਸਥਕ ਅਤੇ ਰਾਜਨੀਤਿਕ ਮਾਹੌਲ ਅਸਥਿਰ ਹੋਵੇ। ਹਾਲਾਂਕਿ, ਭਾਰਤ ਵਿੱਚ ਸੀਨ ਥੋੜ੍ਹਾ ਵੱਖਰਾ ਹੈ। ਸ਼ਾਦੀ-ਵਿਆਹ ਵਿੱਚ ਸੋਨੇ ਦਾ ਰਿਵਾਜ ਸਿਰਫ਼ ਇੱਕ ਨਿਵੇਸ਼ ਜਾਂ ਸੁੰਦਰ ਧਾਤ ਨਹੀਂ ਹੈ। ਸਗੋਂ, ਇੱਕ ਡੂੰਘੀ ਸੱਭਿਆਚਾਰਕ, ਵਿੱਤੀ ਤੇ ਸਮਾਜਿਕ ਪਰੰਪਰਾ ਦਾ ਹਿੱਸਾ ਹੈ। ਸੋਨੇ ਨੂੰ ਅਕਸਰ ਸ਼ਾਦੀ ਦੀ ਧੁਰੀ ਮੰਨਿਆ ਜਾਂਦਾ ਹੈ। Gold Price Today
ਜੋ ਸਦੀਆਂ ਤੋਂ ਭਾਰਤੀ ਵਿਆਹਾਂ ਦਾ ਇੱਕ ਜ਼ਰੂਰੀ ਅੰਗ ਰਿਹਾ ਹੈ। ਸ਼ਾਦੀ ਵਰਗੇ ਪਵਿੱਤਰ ਸਮਾਰੋਹਾਂ ਵਿੱਚ ਸੋਨਾ ਪਹਿਨਣਾ ਜਾਂ ਤੋਹਫੇ ਵਿੱਚ ਦੇਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਹ ਨਵ ਵਿਆਹੇ ਜੋੜੇ ਲਈ ਧਨ ਤੇ ਸੁਭਾਗ ਦੀ ਕਾਮਨਾ ਨੂੰ ਦਰਸਾਉਂਦਾ ਹੈ। ਕਈ ਪੀੜ੍ਹੀਆਂ ਤੋਂ ਚੱਲੇ ਆ ਰਹੇ ਰੀਤੀ-ਰਿਵਾਜਾਂ ਅਨੁਸਾਰ, ਵਹੁਟੀ ਲਈ ਸੋਨੇ ਦੇ ਗਹਿਣੇ (ਜਿਵੇਂ ਮੰਗਲਸੂਤਰ, ਚੂੜੀਆਂ, ਨੱਥ) ਪਹਿਨਣਾ ਜ਼ਰੂਰੀ ਹੁੰਦਾ ਹੈ। ਪਰ, ਸੋਨੇ ਦੀਆਂ ਕੀਮਤਾਂ ਜਿਸ ਤਰ੍ਹਾਂ ਵਧ ਗਏ ਹਨ, ਉਸ ਨਾਲ ਇਸ ’ਤੇ ਹੱਥ ਰੱਖਣਾ ਵੀ ਮੁਸ਼ਕਲ ਹੋ ਗਿਆ ਹੈ। ਇਹ ਸ਼ਾਦੀ ਦੇ ਬਜਟ ਨੂੰ ਪੂਰੀ ਤਰ੍ਹਾਂ ਗੜਬੜ ਕਰ ਸਕਦਾ ਹੈ। Gold Price Today
(ਇਹ ਲੇਖਕ ਦੇ ਆਪਣੇ ਵਿਚਾਰ ਹਨ
ਰਾਜੇਸ਼ ਮਾਹੇਸ਼ਵਰੀ