Social Media Impact: ਸੋਸ਼ਲ ਮੀਡੀਆ ਦਾ ਵਧਦਾ ਦਬਦਬਾ ਬਚਪਨ ਦਾ ਨੁਕਸਾਨ

Social Media Impact
Social Media Impact: ਸੋਸ਼ਲ ਮੀਡੀਆ ਦਾ ਵਧਦਾ ਦਬਦਬਾ ਬਚਪਨ ਦਾ ਨੁਕਸਾਨ

Social Media Impact: ਪਿਛਲੇ ਇੱਕ ਦਹਾਕੇ ’ਚ ਜਿਸ ਸੋਸ਼ਲ ਮੀਡੀਆ ਨੂੰ ਆਧੁਨਿਕਤਾ ਦੀ ਪ੍ਰਾਪਤੀ, ਪ੍ਰਗਟਾਵੇ ਦੀ ਅਜ਼ਾਦੀ ਅਤੇ ਸੰਸਾਰੀ ਸੰਪਰਕ ਦਾ ਸਭ ਤੋਂ ਵੱਡਾ ਜਰੀਆ ਮੰਨਿਆ ਗਿਆ ਸੀ, ਉਸ ਸੋਸ਼ਲ ਮੀਡੀਆ ਨੇ ਹੁਣ ਆਪਣੇ ਲੁਕੇ ਹੋਏ ਡਰਾਉਣੇ ਅਤੇ ਘਿਣਾਉਣੇ ਚਿਹਰੇ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ ਪੱਛਮੀ ਦੇਸ਼, ਜੋ ਕੱਲ੍ਹ ਤੱਕ ਇਸ ਦੇ ਗੁਣਗਾਣ ਗਾਉਂਦੇ ਨਹੀਂ ਥੱਕਦੇ ਸਨ, ਹੁਣ ਉਸ ਦੇ ਮਾੜੇ ਨਤੀਜਿਆਂ ਤੋਂ ਡਰਨ ਲੱਗੇ ਹਨ, ਇਹ ਡਰ ਐਂਦਾ ਹੀ ਨਹੀਂ ਹੈ, ਕਈ ਦੇਸ਼ਾਂ ’ਚ ਬੱਚਿਆਂ ਦੀਆਂ ਖੁਦਕੁਸ਼ੀਆਂ, ਹਿੰਸਕ ਵਿਹਾਰ, ਮਾਨਸਿਕ ਵਿਕਾਰਾਂ, ਨਸ਼ੇ ਵਰਗੇ ਡਿਜ਼ੀਟਲ ਨਸ਼ੇ ਅਤੇ ਸਮਾਜਿਕ ਕੁਰੀਤੀਆਂ ਦੇ ਵਧਦੇ ਅੰਕੜਿਆਂ ਨੇ ਸ਼ੋਸਲ ਮੀਡੀਆ ਦੀ ਵਾਸਤਵਿਕਤਾ ਦਾ ਪਰਦਾਫਾਸ਼ ਕੀਤਾ ਹੈ। Social Media Impact

ਇਹ ਖਬਰ ਵੀ ਪੜ੍ਹੋ : Rajasthan News: ਕਾਰ ਸਵਾਰ ਬਦਮਾਸ਼ਾਂ ਨੇ ਨੌਜਵਾਨ ਦੀ ਕੀਤੀ ਕੁੱਟਮਾਰ, ਗੋਲੀ ਮਾਰ ਕੇ ਹੋਏ ਫਰਾਰ

ਇਸ ਪਿੱਠਭੂਮੀ ’ਚ ਆਸਟਰੇਲੀਆ ਦੀ ਸਰਕਾਰ ਨੇ ਇੱਕ ਇਤਿਹਾਸਕ ਕਦਮ ਚੁੱਕ ਕੇ ਵਿਸ਼ਵ-ਭਾਈਚਾਰੇ ਨੂੰ ਚਿਤਾਵਨੀ ਦਿੱਤੀ ਹੈ ਅਤੇ ਝੰਜੋੜ ਵੀ ਦਿੱਤਾ ਹੈ ਉਨ੍ਹਾਂ ਨੇ ਸੋਸ਼ਲ ਮੀਡੀਆ ਕੰਪਨੀਆਂ ਤੋਂ ਉਹ ਅਧਿਕਾਰ ਵਾਪਸ ਲੈ ਲਏ ਹਨ, ਜਿਨ੍ਹਾਂ ਦੀ ਦੁਰਵਰਤੋਂ ਨੇ ਬੱਚਿਆਂ ਦੇ ਜੀਵਨ ਅਤੇ ਮਾਪਿਆਂ ਦੀ ਮਾਨਸਿਕ ਸ਼ਾਂਤੀ ਨੂੰ ਸੰਕਟ ’ਚ ਪਾ ਦਿੱਤਾ ਸੀ ਆਸਟਰੇਲੀਆਈ ਪ੍ਰਧਾਨ ਮੰਤਰੀ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਇਹ ਸੁਧਾਰ ਬੱਚਿਆਂ ਨੂੰ ਬਚਪਨ ਜਿਉਣ ਦਾ ਅਧਿਕਾਰ ਵਾਪਸ ਦੇਣ ਲਈ ਹੈ, ਉਨ੍ਹਾਂ ਜ਼ਿੰਦਗੀਆਂ ਨੂੰ ਨਵਾਂ ਮੋੜ ਦੇਣ ਲਈ ਹੈ, ਜੋ ਸ਼ੋਸ਼ਲ ਮੀਡੀਆ ਨੇ ਸਮੇਂ ਤੋਂ ਪਹਿਲਾਂ ਜਵਾਨੀ, ਬੈਚੇਨੀ, ਤਣਾਅ ਅਤੇ ਕੁਰੀਤੀਆਂ ’ਚ ਧੱਕ ਦਿੱਤਾ ਸੀ ਐਨਾ ਹੀ ਨਹੀਂ।

16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਅਕਾਊਂਟ ਨਾ ਹਟਾਉਣ ’ਤੇ ਲੱਗਭੱਗ ਪੰਜ ਕਰੋੜ ਆਸਟਰੇਲੀਆਈ ਡਾਲਰ ਤੱਕ ਦਾ ਜੁਰਮਾਨਾ ਲਾਉਣ ਦੀ ਤਜਵੀਜ਼ ਦੇਸ਼ ਦਾ ਰੁਖ ਸਾਫ ਕਰਦੀ ਹੈ ਕਿ ਹੁਣ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਸਲ ’ਚ, ਇਸ ਸੰਕਟ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਸ਼ੋਸਲ ਮੀਡੀਆ ਦੇ ਪਲੇਟਫਾਰਮਾਂ ਨੇ ਬੱਚਿਆਂ ਨੂੰ ਆਕਰਸ਼ਿਤ ਕਰਨ ਲਈ ਅਜਿਹੀਆਂ ਐਪਲੀਕੇਸ਼ਨਾਂ ਬਣਾਈਆਂ, ਜੋ ਉਨ੍ਹਾਂ ਨੇ ਜ਼ਿਆਦਾਤਰ ਸਮੇਂ ਖਾਣ, ਉਨ੍ਹਾਂ ਦੀਆਂ ਜਗਿਆਸਾਵਾਂ ਨੂੰ ਉਕਸਾਉਣ ਅਤੇ ਉਨ੍ਹਾਂ ਦੇ ਅੰਦਰ ਛੁਪੀ ਸੰਵੇਦਨਸ਼ੀਲਤਾ ਦਾ ਸੋੋਸ਼ਣ ਕਰਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਨਿਰਭਰਤਾ ਦੀ ਸਥਿਤੀ ਤੱਕ ਲੈ ਕੇ ਜਾਣ ਇਨ੍ਹਾਂ ਪਲੇਟਫਾਰਮਾਂ ’ਤੇ ਕਾਰੋਬਾਰੀ ਸਮੱਗਰੀ, ਦੁੂਹਰੇ ਅਰਥਾਂ ਵਾਲੀਆਂ ਵੀਡੀਓ, ਹਿੰਸਕ ਗੇਮਾਂ, ਲਾਈਕ-ਫਾਲੋਅਰ ਵਰਗੇ ਡਿਜੀਟਲ ਭਰਮਾਂ ਦਾ ਅਜਿਹਾ ਸੈਲਾਬ ਹੈ।

ਜਿਸ ਨੇ ਬੱਚਿਆਂ ਦਾ ਮਨੋਵਿਗਿਆਨਕ ਢਾਂਚੇ ਨੂੰ ਡੂੰਘੀ ਸੱਟ ਪਹੁੰਚਾਈ ਹੈ ਨਤੀਜਾ ਇਹ ਹੈ ਕਿ ਅੱਜ ਬੱਚੇ ਸਮੇਂ ਤੋਂ ਪਹਿਲਾਂ ਬਾਲਗ ਹੋ ਰਹੇ ਹਨ, ਸਰੀਰ ਤੋਂ ਨਹੀਂ ਮਾਨਸਿਕਤਾ ਨਾਲ ਭਾਰਤੀ ਪਰਿਵਾਰ , ਸੰਸਕਾਰ ਅਤੇ ਮੁੱਲ ਪ੍ਰਣਾਲੀ ਇਸ ਸੰਕਟ ਦੀ ਲਪੇਟ ’ਚ ਹੋਰ ਤੇਜ਼ੀ ਨਾਲ ਆਏ ਹਨ ਪਹਿਲਾਂ ਜਿੱਥੇ ਬੱਚੇ ਮਾਤਾ-ਪਿਤਾ, ਅਧਿਆਪਕ ਅਤੇ ਸੰਸਕਾਰਾਂ ਨਾਲ ਸਿੱਖਦੇ ਸਨ, ਅੱਜ ਉਹ ਰੀਲਾਂ ਅਤੇ ਸ਼ਾਰਟ ਵੀਡੀਓ ਅਤੇ ਅਸ਼ਲੀਲ ਸਮੱਗਰੀ ਤੋਂ ਸਿੱਖ ਰਹੇ ਹਨ ਜੋ ਸਮੱਗਰੀ ਉਨ੍ਹਾਂ ਸਾਹਮਣੇ ਆ ਰਹੀ ਹੈ, ਉਹ ਨਾ ਭਾਰਤੀ ਚਰਿੱਤਰ ਨਾਲ ਮੇਲ ਖਾਂਦੀ ਹੈ ਅਤੇ ਨਾ ਜੀਵਨ -ਮੁੱਲਾਂ ਨਾਲ ਸਵਾਰਥੀ ਹਿੱਤ ਦੇ ਲੋਕਾਂ ਵੱਲੋੋਂ ਤਿਆਰ ਕੀਤੀ। Social Media Impact

ਇਹ ਸਮੱਗਰੀ ਬੱਚਿਆਂ ਦੇ ਮਨ ’ਚ ਗਲਤ ਆਦਰਸ਼, ਗਲਤ ਨਾਇਕ ਅਤੇ ਗਲਤ ਇਛਾਵਾਂ ਭਰ ਰਹੀ ਹੈ ਸਵਾਲ ਇਹ ਹੈ ਕਿ ਕੀ ਬੱਚੇ ਖੁਦ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰ ਰਹੇ ਹਨ, ਜਾਂ ਸ਼ੋਸਲ ਮੀਡੀਆ ਉਨ੍ਹਾਂ ਨੂੰ ਇੱਕ ਚੰਗੀ ਯੋਜਨਾਬੱਧ ਤਰੀਕੇ ਨਾਲ ਆਪਣੀ ਗ੍ਰਿਫਤ ’ਚ ਲੈ ਰਿਹਾ ਹੈ? ਸੱਚਾਈ ਦਾ ਉੱਤਰ ਦੂਜਾ ਹੈ ਇਨ੍ਹਾਂ ਪਲੇਟਫਾਰਮਾਂ ’ਤੇ ਮਰਿਆਦਾਹੀਣ ਸਮੱਗਰੀ ਦੀ ਭਰਮਾਰ ਹੈ, ਜਿਸ ਨੂੰ ਦੇਖ ਕੇ ਬੱਚਿਆਂ ’ਚ ਅਪਰਾਧੀ ਕੁਰੀਤੀਆਂ ਵੱਲ ਦਿਸ਼ਾ ਵਧ ਰਹੀ ਹੈ ਬ੍ਰਹਮਚਰਜ, ਸੰਜਮ, ਅਨੁਸ਼ਾਸ਼ਨ ਅਤੇ ਚਰਿੱਤਰ ਵਰਗੇ ਭਾਰਤੀ ਗੁਣ ਹਾਸ਼ੀਏ ’ਤੇ ਜਾ ਰਹੇ ਹਨ ਇਸ ਦੇ ਨਾਲ-ਨਾਲ ਇੱਕ ਗੰਭੀਰ ਸਿਹਤ ਸੰਕਟ ਜਨਮ ਲੈ ਰਿਹਾ ਹੈ। Social Media Impact

ਘੰਟਿਆਂ ਤੱਕ ਮੋਬਾਇਲ ਫੜੀਂ ਬੈਠਣ ਨਾਲ ਬੱਚੇ ਸਰੀਰਕ ਸਰਗਰਮੀ ਤੋਂ ਦੂਰ ਹੋ ਰਹੇ ਹਨ ਮੋਟਾਪਾ, ਨੀਂਦ ਦੀ ਘਾਟ, ਸਿਰਦਰਦ, ਰੀੜ ਦੀ ਹੱਡੀ ਸਬੰਧੀ ਬਿਮਾਰੀਆਂ ਅਤੇ ਇੱਥੋਂ ਤੱਕ ਕਿ ਬੱਚਿਆਂ ’ਚ ਸ਼ੂਗਰ ਵਰਗੇ ਰੋਗਾਂ ਦੇ ਮਾਮਲੇ ਵੀ ਵਧ ਰਹੇ ਹਨ ਭਾਰਤ ਵੀ ਇਸ ਸੰਕਟ ਤੋਂ ਅਛੂਤਾ ਨਹੀਂ ਰਿਹਾ ਹੈ ਆਨਲਾਈਨ ਬੁÇਲੰਗ, ਆਨਲਾਈਨ ਠੱਗੀ, ਵਿਭਚਾਰ ਸਬੰਧੀ ਜੁੜੀ ਸਮੱਗਰੀ, ਗੁਮਰਾਹ ਕਰਨ ਵਾਲੇ ਇੰਨਫਲੂਐਂਸਰ, ਫਰਜੀ ਪਛਾਣ, ਆਨਲਾਈਨ ਹਿੰਸਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਜਿਹੇ ’ਚ ਸਵਾਲ ਉਠਦਾ ਹੈ ਕਿ ਕੀ ਭਾਰਤ ’ਚ ਵੀ ਆਸਟਰੇਲੀਆ ਵਰਗੇ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਹਨ? ਉੱਤਰ ਹੈ ਬਿਲਕੁਲ ਹੋਣੇ ਚਾਹੀਦੇ ਹਨ।

ਹੋਣ ਵੀ ਜਲਦ ਭਾਰਤ ਦੀ ਜਨਸੰਖਿਆ ਦਾ ਇੱਕ ਵੱਡਾ ਹਿੱਸਾ ਬੱਚਿਆਂ ਅਤੇ ਨੌਜਵਾਨਾਂ ਦਾ ਹੈ ਜੇਕਰ ਇਹ ਪੀੜ੍ਹੀ ਸੋਸ਼ਲ ਮੀਡੀਆ ਦੀ ਅੰਨ੍ਹੇਵਾਹ ਪ੍ਰਭਾਵ ’ਚ ਢਲ ਗਈ, ਤਾਂ ਭਵਿੱਖ ’ਚ ਸਾਨੂੰ ਭਾਰੀ ਕੀਮਤ ਅਦਾ ਕਰਨੀ ਪਵੇਗੀ ਭਾਰਤ ਦੀ ਉਹ ਪਛਾਣ, ਜਿੱਥੇ ਦੁਨੀਆਭਰ ’ਚ ਭਾਰਤੀ ਪ੍ਰਤਿਭਾ, ਅਨੁਸ਼ਾਸਨ ਅਤੇ ਬੁੱਧਮਤਾ ਦੀ ਮਿਸਾਲ ਦਿੱਤੀ ਜਾਂਦੀ ਸੀ, ਉਹ ਧੁਦਲੀ ਪੈਣ ਲੱਗੇਗੀ ਇਹ ਸੰਕਟ ਕੇਵਲ ਸਰਕਾਰ ਦਾ ਨਹੀਂ ਹੈ, ਇਹ ਸਮਾਜ, ਸਕੂਲਾਂ, ਮਾਪਿਆਂ ਅਤੇ ਮੀਡੀਆ ਸੰਸਥਾਵਾਂ ਦਾ ਸਾਂਝਾ ਸੰਕਟ ਹੈ ਮਾਪਿਆਂ ਨੂੰ ਬੱਚਿਆਂ ਨੂੰ ਮੋਬਾਇਲ ਦੇਣਾ ਉਨ੍ਹਾਂ ਦੀ ‘ਮੰਗ’ ਸਮਝ ’ਚ ਆਉਂਦੀ ਹੈ, ਪਰ ਉਨ੍ਹਾ ਨੂੰ ਦਿਸ਼ਾ ਦੇਣਾ ਉਨ੍ਹਾਂ ਦਾ ਫਰਜ਼ ਹੈ। Social Media Impact

ਸਕੂਲਾਂ ਨੂੰ ਬੱਚਿਆਂ ਨੂੰ ਡਿਜੀਟਲ ਸ਼ਿਸ਼ਟਾਚਾਰ, ਡਿਜੀਟਲ ਯੋਗਤਾ ਅਤੇ ਡਿਜੀਟਲ ਅਨੁਸ਼ਾਸ਼ਨ ਬਾਰੇ ’ਚ ਪੜ੍ਹਾਉਣਾ ਸਮਝਾਉਣਾ ਚਾਹੀਦਾ ਹੈ ਸਰਕਾਰ ਨੂੰ ਸਮਾਜਿਕ ਜਿੰਮੇਵਾਰੀ ਨਾਲ ਅਜਿਹੇ ਨਿਯਮ ਬਣਾਉਣੇ ਚਾਹੀਦੇ ਹਨ, ਜਿਨ੍ਹਾਂ ’ਚ ਸੋਸ਼ਲ ਮੀਡੀਆ ਕੰਪਨੀਆਂ ਨੂੰ ਬੱਚਿਆਂ ਦੀ ਸੁਰੱਖਿਆ ਨੂੰ ਸਰਵੋਤਮ ਪਹਿਲ ਬਣਾਉਣੀ ਪਵੇ ਆਸਟਰੇਲੀਆ ਨੇ ਇਹ ਕਰਕੇ ਦਿਖਾਇਆ ਅਤੇ ਦੁਨੀਆ ਸਹਿਮ ਗਈ ਹੁਣ ਵਾਰੀ ਭਾਰਤ ਅਤੇ ਹੋਰ ਦੇਸ਼ਾਂ ਦੀ ਹੈ ਕਿਉਂਕਿ ਬੱਚਿਆਂ ਦਾ ਬਚਪਨ ਸਿਰਫ ਉਨ੍ਹਾਂ ਦਾ ਅਧਿਕਾਰ ਨਹੀਂ, ਪੂਰੇ ਸਮਾਜ ਦਾ ਭਵਿੱਖ ਹੈ ਜੇਕਰ ਇਹ ਬਚਪਨ ਸੋਸ਼ਲ ਮੀਡੀਆ ਦੇ ਹੱਥੋਂ ਬਰਬਾਦ ਹੁੰਦਾ ਰਿਹਾ, ਤਾਂ ਆਉਣ ਵਾਲੇ ਦੌਰ ’ਚ ਜੋ ਕੁਰੀਤੀਆਂ ਜਨਮ ਲੈਣਗੀਆਂ, ਉਹ ਕੇਵਲ ਸਮਾਜਿਕ ਨਹੀਂ, ਰਾਸ਼ਟਰੀ ਸੰਕਟ ਬਣ ਜਾਣਗੀਆਂ ਇਹ ਸਮਾਂ ਫੈਸਲਾ ਕਰਨ ਦਾ ਹੈ।

ਥੋੜ੍ਹੀ ਜਿਹੀ ਵੀ ਦੇਰ ਕਾਰਨ ਸਮਾਜ ਨੂੰ ਇਸ ਦੀ ਬਹੁਤ ਵੱਡੀ ਕੀਮਤ ਅਦਾ ਕਰਨੀ ਪਵੇਗੀ ਆਸਟਰੇਲੀਆਈ ਪਹਿਲ ਨੇ ਦੁਨੀਆ ਨੂੰ ਇੱਕ ਸੰਦੇਸ਼ ਦੇ ਦਿੱਤਾ ਹੈ ਕਿ ਬੱਚਿਆਂ ਨੂੰ ਬਚਾਉਣ ਦਾ ਸਮਾਂ ਹੁਣ ਆ ਗਿਆ ਹੈ ਭਾਰਤ ਨੂੰ ਵੀ ਸਾਹਸੀ ਕਦਮ ਚੁੱਕ ਕੇ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਡਿਜੀਟਲ ਯੁੱਗ ਦੇ ਮਾੜੇ ਨਤੀਜਿਆਂ ਨੂੰ ਸਮਝਦਾ ਹੈ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਇੱਕ ਸੁਰੱਖਿਅਤ, ਸਿਹਤ ਅਤੇ ਸੱਭਿਆਚਾਰਕ ਵਾਤਾਵਰਨ ਤਿਆਰ ਕਰਨ ਲਈ ਬਚਨਬੱਧ ਹੈ ਬਚਪਨ ਨੂੰ ਬਚਾਓ, ਕਿਉਂਕਿ ਇਹ ਉਹ ਆਧਾਰ ਹੈ ਜਿਸ ਪਰ ਸਮਾਜ, ਸੰਸਕ੍ਰਿਤੀ ਅਤੇ ਸੱਭਿਅਤਾ ਖੜੀ ਹੁੰਦੀ ਹੈ ਅਤੇ ਜੇਕਰ ਇਹ ਆਧਾਰ ਕਮਜ਼ੋਰ ਪੈ ਗਿਆ, ਤਾਂ ਭਵਿੱਖ ਦੀ ਕੋਈ ਵੀ ਇਮਾਰਤ ਸਥਾਈ ਨਹੀਂ ਰਹਿ ਸਕਦੀ। Social Media Impact

ਇਹ ਲੇਖਕ ਦੇ ਆਪਣੇ ਵਿਚਾਰ ਹਨ