ਰਿਸ਼ਭ ਪੰਤ ਦੀ ਟਾਪ-10 ’ਚ ਵਾਪਸੀ | ICC Test Rankings 2025
- ਗੇਂਦਬਾਜ਼ੀ ਦੀ ਸੂਚੀ ’ਚ ਜਸਪ੍ਰੀਤ ਬੁਮਰਾਹ ਫਿਲਹਾਲ ਪਹਿਲੇ ਨੰਬਰ ’ਤੇ ਹੀ ਬਰਕਰਾਰ
ਸਪੋਰਟਸ ਡੈਸਕ। ICC Test Rankings 2025: ਭਾਰਤੀ ਟੀਮ ਦੇ ਵਿਕਟਕੀਪਰ ਰਿਸ਼ਭ ਪੰਤ ਫਿਰ ਤੋਂ ਆਈਸੀਸੀ ਟੈਸਟ ਰੈਂਕਿੰਗ ’ਚ ਚੋਟੀ ਦੇ 10 ਬੱਲੇਬਾਜ਼ਾਂ ’ਚ ਵਾਪਸ ਆ ਗਏ ਹਨ। ਉਹ 12ਵੇਂ ਸਥਾਨ ਤੋਂ 9ਵੇਂ ਸਥਾਨ ’ਤੇ ਪਹੁੰਚ ਗਏ ਹਨ। ਪੰਤ ਨੇ ਬਾਰਡਰ-ਗਾਵਸਕਰ ਟਰਾਫੀ (ਬੀਜੀਟੀ) ਦੇ ਸਿਡਨੀ ਟੈਸਟ ’ਚ 40 ਤੇ 61 ਦੌੜਾਂ ਬਣਾਈਆਂ ਸਨ। ਇਸ ਕਾਰਨ ਉਨ੍ਹਾਂ ਦੀ ਰੈਂਕਿੰਗ ’ਚ ਸੁਧਾਰ ਹੋਇਆ। ਇਸ ਸੂਚੀ ’ਚ ਭਾਰਤੀ ਟੀਮ ਦੇ ਦੂਜੇ ਓਪਨਰ ਯਸ਼ਸਵੀ ਜਾਇਸਵਾਲ ਹਨ, ਜੋ ਚੌਥੇ ਨੰਬਰ ’ਤੇ ਬਣੇ ਹੋਏ ਹਨ। ਯਸ਼ਸਵੀ ਨੇ ਬੀਜੀਟੀ ’ਚ ਇੱਕ ਸੈਂਕੜਾ ਤੇ 2 ਅਰਧ ਸੈਂਕੜੇ ਜੜੇ ਹਨ। ਬੁਮਰਾਹ ਗੇਂਦਬਾਜ਼ਾਂ ਦੀ ਟਾਪ-10 ਰੈਂਕਿੰਗ ’ਚ ਪਹਿਲੇ ਸਥਾਨ ’ਤੇ ਹੈ। ਸਪਿਨਰ ਰਵਿੰਦਰ ਜਡੇਜਾ 10ਵੇਂ ਸਥਾਨ ਤੋਂ 9ਵੇਂ ਸਥਾਨ ’ਤੇ ਪਹੁੰਚ ਗਏ ਹਨ। 10ਵੇਂ ਨੰਬਰ ’ਤੇ ਅਸਟਰੇਲੀਆਈ ਤੇਜ਼ ਗੇਂਦਬਾਜ਼ ਸਕਾਟ ਬੋਲੈਂਡ ਹੈ, ਜੋ ਪਹਿਲਾਂ 39ਵੇਂ ਨੰਬਰ ’ਤੇ ਸੀ।
ਇਹ ਖਬਰ ਵੀ ਪੜ੍ਹੋ : Pritish Nandy: ਮਸ਼ਹੂਰ ਫਿਲਮ ਨਿਰਮਾਤਾ ਪ੍ਰੀਤੀਸ਼ ਨੰਦੀ ਦਾ ਦੇਹਾਂਤ, ਇਹ ਰਿਹਾ ਕਾਰਨ, ਜਾਣੋ
ਪੰਤ ਨੂੰ 3 ਸਥਾਨ ਦਾ ਫਾਇਦਾ | ICC Test Rankings 2025
ਅਸਟਰੇਲੀਆ ਖਿਲਾਫ਼ ਖੇਡੇ ਗਏ ਬਾਰਡਰ-ਗਾਵਸਕਰ ਟਰਾਫੀ ਸਿਡਨੀ ਟੈਸਟ ’ਚ, ਰਿਸ਼ਭ ਨੇ ਦੂਜੀ ਪਾਰੀ ’ਚ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਜੜਿਆ ਸੀ। ਉਨ੍ਹਾਂ 29 ਗੇਂਦਾਂ ’ਚ ਅਰਧ ਸੈਂਕੜਾ ਬਣਾਇਆ। ਪੰਤ ਨੇ 61 ਦੌੜਾਂ ਦੀ ਪਾਰੀ ਖੇਡੀ। ਜਿਸ ਕਾਰਨ ਉਨ੍ਹਾਂ ਦੀ ਰੈਂਕਿੰਗ ’ਚ 3 ਸਥਾਨ ਦਾ ਸੁਧਾਰ ਹੋਇਆ ਹੈ। ਹੁਣ ਉਨ੍ਹਾਂ ਦੇ 739 ਰੇਟਿੰਗ ਅੰਕ ਹਨ। ਦੱਖਣੀ ਅਫਰੀਕਾ ਦੇ ਟੈਸਟ ਕਪਤਾਨ ਤੇਂਬਾ ਬਾਵੁਮਾ ਨੇ ਹੁਣ ਤੱਕ ਦੀ ਸਭ ਤੋਂ ਉੱਚੀ ਰੇਟਿੰਗ ਹਾਸਲ ਕੀਤੀ ਹੈ। ਉਹ ਰੈਂਕਿੰਗ ’ਚ 3 ਸਥਾਨ ਉੱਪਰ ਆਏ ਹਨ। ਉਹ ਹੁਣ 769 ਰੇਟਿੰਗ ਅੰਕਾਂ ਨਾਲ ਨੰਬਰ-6 ’ਤੇ ਪਹੁੰਚਣ ’ਚ ਕਾਮਯਾਬ ਹੋ ਗਿਆ ਹੈ। ਬਾਵੁਮਾ ਦੀ ਕਪਤਾਨੀ ਹੇਠ, ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ ਲਗਾਤਾਰ ਦੋ ਟੈਸਟ ਮੈਚਾਂ ’ਚ ਹਰਾਇਆ ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕੀਤੀ ਹੈ।