Rishabh Pant: ਟੈਸਟ ’ਚ ਸਭ ਤੋਂ ਵੱਧ ਛੱਡੇ ਜੜਨ ਵਾਲੇ ਬੱਲੇਬਾਜ਼ ਬਣੇ ਪੰਤ, ਰੋਹਿਤ ਤੇ ਸਹਿਵਾਗ ਨੂੰ ਛੱਡਿਆ ਪਿੱਛੇ

Rishabh Pant
Rishabh Pant: ਟੈਸਟ ’ਚ ਸਭ ਤੋਂ ਵੱਧ ਛੱਡੇ ਜੜਨ ਵਾਲੇ ਬੱਲੇਬਾਜ਼ ਬਣੇ ਪੰਤ, ਰੋਹਿਤ ਤੇ ਸਹਿਵਾਗ ਨੂੰ ਛੱਡਿਆ ਪਿੱਛੇ

Rishabh Pant: ਸਪੋਰਟਸ ਡੈਸਕ। ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਚੱਲ ਰਹੇ ਕੋਲਕਾਤਾ ਟੈਸਟ ਦੇ ਦੂਜੇ ਦਿਨ, ਸਟਾਰ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਂਅ ਕੀਤਾ। ਉਹ ਇਸ ਫਾਰਮੈਟ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਪੰਤ ਨੇ ਭਾਰਤ ਦੀ ਪਹਿਲੀ ਪਾਰੀ ਵਿੱਚ ਦੋ ਛੱਕੇ ਤੇ 2 ਹੀ ਚੌਕਾ ਜੜੇ।

ਇਹ ਖਬਰ ਵੀ ਪੜ੍ਹੋ : Ludhiana Crime News: ਲੁਧਿਆਣਾ ‘ਚ ਡੀਆਰਆਈ ਦੀ ਕਾਰਵਾਈ, 103 ਕਿਲੋਗ੍ਰਾਮ ਭੰਗ ਜ਼ਬਤ

ਪੰਤ ਬਣੇ ‘ਸਿਕਸਰ ਕਿੰਗ’ | Rishabh Pant

ਭਾਰਤ ਦੀ ਪਹਿਲੀ ਪਾਰੀ ਵਿੱਚ ਪੰਜਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਉਂਦੇ ਹੋਏ, ਪੰਤ ਨੇ 24 ਗੇਂਦਾਂ ’ਤੇ 27 ਦੌੜਾਂ ਬਣਾਈਆਂ, ਦੋ ਵੱਡੇ ਛੱਕੇ ਲਗਾਏ। ਇਸ ਦੇ ਨਾਲ, ਉਹ ਟੈਸਟ ਵਿੱਚ ਸਭ ਤੋਂ ਵੱਧ ਛੱਕੇ ਜੜਨ ਵਾਲੇ ਭਾਰਤੀ ਬੱਲੇਬਾਜ਼ ਬਣੇ। ਹੁਣ ਉਸਦੇ 83 ਟੈਸਟ ਪਾਰੀਆਂ ਵਿੱਚ 92 ਛੱਕੇ ਹਨ, ਜਦੋਂ ਕਿ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ 180 ਪਾਰੀਆਂ ’ਚ 91 ਛੱਕੇ ਲਗਾਏ ਹਨ। ਸਾਬਕਾ ਕਪਤਾਨ ਰੋਹਿਤ ਸ਼ਰਮਾ ਇਸ ਸੂਚੀ ’ਚ ਤੀਜੇ ਸਥਾਨ ’ਤੇ ਹਨ, ਜਿਨ੍ਹਾਂ ਨੇ 116 ਪਾਰੀਆਂ ’ਚ 88 ਛੱਕੇ ਲਗਾਏ ਹਨ।