ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News IND vs ENG: ਹ...

    IND vs ENG: ਹੈਡਿੰਗਲੇ ਟੈਸਟ, ਇੰਗਲੈਂਡ ’ਚ ਪੰਤ ਦਾ ਤੀਜਾ ਸੈਂਕੜਾ, ਕਪਤਾਨ ਗਿੱਲ ਤੋਂ ਬਾਅਦ ਕਰੁਣ ਨਾਇਰ ਵੀ ਆਊਟ

    IND vs ENG
    IND vs ENG: ਹੈਡਿੰਗਲੇ ਟੈਸਟ, ਇੰਗਲੈਂਡ ’ਚ ਪੰਤ ਦਾ ਤੀਜਾ ਸੈਂਕੜਾ, ਕਪਤਾਨ ਗਿੱਲ ਆਊਟ

    ਸ਼ੋਏਬ ਬਸ਼ੀਰ ਨੇ ਬ੍ਰੇਕ ਕੀਤੀ 209 ਦੌੜਾਂ ਦੀ ਸਾਂਝੇਦਾਰੀ | IND vs ENG

    ਸਪੋਰਟਸ ਡੈਸਕ। IND vs ENG: ਤੇਂਦੁਲਕਰ-ਐਂਡਰਸਨ ਟਰਾਫੀ ਦਾ ਪਹਿਲਾ ਟੈਸਟ ਹੈਡਿੰਗਲੇ ਕ੍ਰਿਕੇਟ ਗਰਾਊਂਡ ’ਤੇ ਖੇਡਿਆ ਜਾ ਰਿਹਾ ਹੈ। ਸ਼ਨਿੱਚਰਵਾਰ ਨੂੰ ਮੈਚ ਦਾ ਦੂਜਾ ਦਿਨ ਹੈ ਤੇ ਪਹਿਲਾ ਸੈਸ਼ਨ ਚੱਲ ਰਿਹਾ ਹੈ। ਟੀਮ ਇੰਡੀਆ ਨੇ ਪਹਿਲੀ ਪਾਰੀ ’ਚ 5 ਵਿਕਟਾਂ ’ਤੇ 447 ਦੌੜਾਂ ਬਣਾਈਆਂ ਹਨ। ਰਿਸ਼ਭ ਪੰਤ 113 ਦੌੜਾਂ ’ਤੇ ਅਜੇਤੂ ਹਨ। ਪੰਤ ਨੇ ਸ਼ੋਇਬ ਬਸੀਰ ਦੇ ਓਵਰ ’ਚ ਛੱਕਾ ਲਾ ਕੇ ਆਪਣਾ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਇੰਗਲੈਂਡ ’ਚ ਆਪਣਾ ਤੀਜਾ ਸੈਂਕੜਾ ਜੜਿਆ ਹੈ। ਕਰੁਣ ਨਾਇਰ ਨੂੰ ਕਪਤਾਨ ਬੇਨ ਸਟੋਕਸ ਨੇ ਆਊਟ ਕੀਤਾ। IND vs ENG

    ਇਹ ਖਬਰ ਵੀ ਪੜ੍ਹੋ : Israel Iran conflict 2025: ਇਜ਼ਰਾਈਲ ਨੇ ਈਰਾਨੀ ਫੌਜ ਦੇ ਕਮਾਂਡਰਾਂ ਨੂੰ ਮਾਰਿਆ, ਇਸਫਾਹਨ ਪ੍ਰਮਾਣੂ ਸਥਾਨ ’ਤੇ ਵੀ ਹਮਲ…

    ਕਪਤਾਨ ਸ਼ੁਭਮਨ ਗਿੱਲ 147 ਦੌੜਾਂ ਬਣਾ ਕੇ ਆਊਟ ਹੋ ਗਏ। ਸ਼ੋਇਬ ਬਸੀਰ ਨੇ ਉਨ੍ਹਾਂ ਨੂੰ ਜੋਸ਼ ਟੈਂਗ ਹੱਥੋਂ ਕੈਚ ਕਰਵਾਇਆ। ਭਾਰਤੀ ਟੀਮ ਨੇ 359/3 ਦੇ ਸਕੋਰ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ। ਯਸ਼ਸਵੀ ਜੈਸਵਾਲ (101 ਦੌੜਾਂ) ਤੇ ਕੇਐਲ ਰਾਹੁਲ (41 ਦੌੜਾਂ) ਪਹਿਲੇ ਦਿਨ ਆਊਟ ਹੋ ਗਏ ਸਨ। ਡੈਬਿਊ ਕਰਨ ਵਾਲੇ ਸਾਈ ਸੁਦਰਸ਼ਨ 0 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ 3 ਵਿਕਟਾਂ ਲਈਆਂ। ਬ੍ਰਾਈਡਨ ਕਾਰਸੇ ਨੂੰ ਇੱਕ ਵਿਕਟ ਮਿਲੀ। IND vs ENG

    IND vs ENG