ਟਾਪ-10 ’ਚ ਵਿਰਾਟ ਕੋਹਲੀ ਤੇ ਜਾਇਸਵਾਲ ਕਾਇਮ
- ਗੇਂਦਬਾਜ਼ੀ ਰੈਂਕਿੰਗ ’ਚ ਜਸਪ੍ਰੀਤ ਬੁਮਰਾਹ ਪਹਿਲੇ ਨੰਬਰ ’ਤੇ ਕਾਇਮ
ਸਪੋਰਟਸ ਡੈਸਕ। Rishabh Pant: ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ’ਚ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਸ ਨੂੰ ਨਿਊਜ਼ੀਲੈਂਡ ਖਿਲਾਫ ਪਹਿਲੇ ਮੈਚ ’ਚ ਸ਼ਾਨਦਾਰ ਬੱਲੇਬਾਜ਼ੀ ਦਾ ਫਾਇਦਾ ਹੋਇਆ ਹੈ। ਰਿਸ਼ਭ ਪੰਤ ਨੇ 3 ਸਥਾਨਾਂ ਦੀ ਛਾਲ ਲਾਈ ਹੈ। ਪੰਤ ਨੇ ਰੈਂਕਿੰਗ ’ਚ ਵਿਰਾਟ ਕੋਹਲੀ ਨੂੰ ਪਿੱਛੇ ਛੱਡਿਆ। ਵਿਰਾਟ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਕਿਉਂਕਿ ਵਿਰਾਟ ਕੋਹਲੀ ਬੈਂਗਲੁਰੂ ਟੈਸਟ ਦੀ ਪਹਿਲੀ ਪਾਰੀ ’ਚ (0) ’ਤੇ ਆਊਟ ਹੋਏ ਸਨ। ਵਿਰਾਟ ਰੈਂਕਿੰਗ ’ਚ 8ਵੇਂ ਸਥਾਨ ’ਤੇ ਪਹੁੰਚ ਗਏ ਹਨ। ਜਦਕਿ ਭਾਰਤੀ ਓਪਨਰ ਯਸ਼ਸਵੀ ਜਾਇਸਵਾਲ ਚੌਥੇ ਨੰਬਰ ’ਤੇ ਹੀ ਬਰਕਰਾਰ ਹੈ।
Read This : IND vs NZ: ਕਿਵੇਂ ਦੀ ਹੋਵੇਗੀ ਪੁਣੇ ਟੈਸਟ ਦੀ ਪਿੱਚ, ਜਿਸ ਨੂੰ ਬਣਾਉਣ ਲਈ ਹੋਈ ਹੈ ਇਹ ਸਪੈਸ਼ਲ ਚੀਜ਼ ਦੀ ਵਰਤੋਂ
ਪੰਤ ਨੇ ਲਈ ਤਿੰਨ ਸਥਾਨਾਂ ਦੀ ਛਾਲ | Rishabh Pant
ਪੰਤ ਨੇ ਤਿੰਨ ਸਥਾਨਾਂ ਦੀ ਛਾਲ ਲਾਈ ਹੈ। ਉਹ ਹੁਣ 745 ਦੀ ਰੇਟਿੰਗ ਨਾਲ 6ਵੇਂ ਨੰਬਰ ’ਤੇ ਪਹੁੰਚ ਗਏ ਹਨ। ਅਸਟਰੇਲੀਆ ਦੇ ਸਟਾਰ ਬੱਲੇਬਾਜ਼ ਉਸਮਾਨ ਖਵਾਜਾ ਨੂੰ ਵੀ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਉਹ ਹੁਣ 728 ਦੀ ਰੇਟਿੰਗ ਨਾਲ 7ਵੇਂ ਨੰਬਰ ’ਤੇ ਆ ਗਿਆ ਹੈ। ਕੋਹਲੀ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਉਹ ਹੁਣ 720 ਦੀ ਰੇਟਿੰਗ ਨਾਲ ਅੱਠਵੇਂ ਨੰਬਰ ’ਤੇ ਆ ਗਏ ਹਨ। ਅਸਟਰੇਲੀਆ ਦੇ ਮਾਰਨਸ ਲਾਬੂਸ਼ੇਨ ਦੀ ਵੀ ਰੇਟਿੰਗ 720 ਹੈ, ਇਸ ਲਈ ਉਹ ਵੀ ਕੋਹਲੀ ਦੇ ਨਾਲ ਸਾਂਝੇ ਤੌਰ ’ਤੇ 8ਵੇਂ ਨੰਬਰ ’ਤੇ ਹੈ। ਸ਼੍ਰੀਲੰਕਾ ਦੇ ਕਮਿੰਦੂ ਮੈਂਡਿਸ ਨੂੰ ਉਸ ਦੇ ਚੰਗੇ ਪ੍ਰਦਰਸ਼ਨ ਦਾ ਫਾਇਦਾ ਹੋਇਆ ਹੈ। ਉਹ ਹੁਣ 716 ਦੀ ਰੇਟਿੰਗ ਨਾਲ 10ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਉਸ ਨੂੰ ਇੱਕ ਥਾਂ ਦਾ ਫਾਇਦਾ ਮਿਲਿਆ ਹੈ। ਇੰਗਲੈਂਡ ਦਾ ਬੇਨ ਡਕੇਟ ਚੋਟੀ ਦੇ 10 ਦੇ ਕਾਫੀ ਨੇੜੇ ਹੈ। ਉਹ ਤਿੰਨ ਸਥਾਨਾਂ ਦੀ ਛਲਾਂਗ ਲਾ ਕੇ 11ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਉਸਦੀ ਰੇਟਿੰਗ 706 ਹੈ।
ਯਸ਼ਸਵੀ ਜਾਇਸਵਾਲ ਵੀ ਚੌਥੇ ਸਥਾਨ ’ਤੇ ਬਰਕਰਾਰ | Rishabh Pant
ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਹੁਣ 780 ਦੀ ਰੇਟਿੰਗ ਨਾਲ ਚੌਥੇ ਨੰਬਰ ’ਤੇ ਬਰਕਰਾਰ ਹਨ। ਨਿਊਜ਼ੀਲੈਂਡ ਖਿਲਾਫ ਉਸ ਦਾ ਪ੍ਰਦਰਸ਼ਨ ਮਿਲਿਆ-ਜੁਲਿਆ ਰਿਹਾ। ਸਟੀਵ ਸਮਿਥ ਵੀ 757 ਦੀ ਰੇਟਿੰਗ ਨਾਲ 5ਵੇਂ ਨੰਬਰ ’ਤੇ ਬਰਕਰਾਰ ਹਨ।
ਰੂਟ ਰੇਟਿੰਗ ’ਚ ਨੁਕਸਾਨ ਦੇ ਬਾਵਜੂਦ ਪਹਿਲੇ ਸਥਾਨ ’ਤੇ
ਬੱਲੇਬਾਜ਼ਾਂ ਦੀ ਟੈਸਟ ਰੈਂਕਿੰਗ ’ਚ ਇੰਗਲੈਂਡ ਦੇ ਜੋ ਰੂਟ ਪਹਿਲੇ ਨੰਬਰ ’ਤੇ ਹਨ। ਹਾਲਾਂਕਿ ਪਹਿਲਾਂ ਉਸਦੀ ਰੇਟਿੰਗ 932 ਤੱਕ ਪਹੁੰਚ ਗਈ ਸੀ ਪਰ ਹੁਣ ਇਹ ਘੱਟ ਕੇ 917 ’ਤੇ ਆ ਗਈ ਹੈ। ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ 821 ਦੀ ਰੇਟਿੰਗ ਨਾਲ ਦੂਜੇ ਸਥਾਨ ’ਤੇ ਬਰਕਰਾਰ ਹਨ। ਹੈਰੀ ਬਰੂਕ ਹੁਣ ਇੱਕ ਸਥਾਨ ਹੇਠਾਂ ਤੀਜੇ ਨੰਬਰ ’ਤੇ ਆ ਗਿਆ ਹੈ। ਉਸ ਦੀ ਰੇਟਿੰਗ 803 ਹੋ ਗਈ ਹੈ।
ਬੁਮਰਾਹ ਨੇ ਨੰਬਰ-1, ਹੈਨਰੀ ਟਾਪ-10 ’ਤੇ ਕਾਬਜ਼ ਹੈ
ਜਸਪ੍ਰੀਤ ਬੁਮਰਾਹ ਆਈਸੀਸੀ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਨੰਬਰ 1 ’ਤੇ ਬਰਕਰਾਰ ਹੈ। ਉਹ ਟੈਸਟ ’ਚ ਨੰਬਰ-1 ਰੈਂਕਿੰਗ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਹੈ। ਆਫ ਸਪਿਨਰ ਰਵੀਚੰਦਰਨ ਅਸ਼ਵਿਨ 849 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ ’ਤੇ ਹਨ। ਦੱਖਣੀ ਅਫਰੀਕਾ ਦੇ ਕਾਗਿਸੋ ਰਬਾਡਾ ਤੀਜੇ ਨੰਬਰ ’ਤੇ ਹਨ। ਰਵਿੰਦਰ ਜਡੇਜਾ ਛੇਵੇਂ ਨੰਬਰ ’ਤੇ ਹਨ। ਟਾਪ-10 ਗੇਂਦਬਾਜ਼ਾਂ ਦੀ ਰੈਂਕਿੰਗ ’ਚ 3 ਭਾਰਤੀ ਸ਼ਾਮਲ ਹਨ। Rishabh Pant