ਰੀਓ ਓਲੰਪਿਕ  : ਭਾਰਤੀ ਦਲ ਦਾ ਝੰਡਾ ਬਰਦਾਰ ਬਣਿਆ ਪੰਜਾਬੀ ਗੱਭਰੂ

ਇਸ ਤੋਂ ਪਹਿਲਾਂ ਚਾਰ ਪੰਜਾਬੀ ਖਿਡਾਰੀ ਬਣ ਚੁੱਕੇ ਨੇ ਝੰਡਾ ਬਰਦਾਰ

  • ਬਿੰਦਰਾ ਨੂੰ ਮਿਲਿਆ ਪੰਜਵੇਂ ਪੰਜਾਬੀ ਵਜੋਂ ਝੰਡਾ ਬਰਦਾਰ ਬਣਨ ਦਾ ਮਾਣ

ਬਠਿੰਡਾ (ਸੁਖਜੀਤ ਸਿੰਘ) ਭਾਰਤੀ ਓਲੰਪਿਕ ਦਲ ‘ਚ ਜਿੱਥੇ 13 ਪੰਜਾਬੀ ਖਿਡਾਰੀਆਂ ਦੀ ਸ਼ਮੂਲੀਅਤ ਨੇ ਪੰਜਾਬ ਦਾ ਮਾਣ ਵਧਾਇਆ ਹੈ ਉੱਥੇ ਹੀ ਪੰਜਾਬ ਵਾਸੀ ਤੇ ਨਿਸ਼ਾਨੇਬਾਜ ਅਭਿਨਵ ਬਿੰਦਰਾ ਨੇ ਭਾਰਤੀ ਓਲੰਪਿਕ ਦਲ ਦੀ ਅਗਵਾਈ ਕਰਕੇ ਪੰਜਾਬੀਆਂ ਦਾ ਸਿਰ ਮਾਣ ਨਾਲ ਹੋਰ ਉੱਚਾ ਕਰ ਦਿੱਤਾ ਹੈ ਦੁਨੀਆਂ ਦੇ ਸਭ ਤੋਂ ਵੱਡੇ ਇਸ ਖੇਡ ਮਹਾਂਕੁੰਭ ‘ਚ ਭਾਰਤੀ ਝੰਡਾਬਰਦਾਰ ਬਣਨ ਵਾਲਾ ਅਭਿਨਵ ਬਿੰਦਰਾ ਪੰਜਵਾਂ ਪੰਜਾਬੀ ਖਿਡਾਰੀ ਬਣ ਗਿਆ ਹੈ।

ਓਲੰਪਿਕ ਖੇਡਾਂ ‘ਚ ਦੇਸ਼ ਲਈ ਪਹਿਲਾ ਵਿਅਕਤੀਗਤ ਤੌਰ ‘ਤੇ ਤਮਗਾ ਜਿੱਤਣ ਵਾਲਾ ਅਭਿਨਵ ਬਿੰਦਰਾ ਪਹਿਲਾ ਭਾਰਤੀ ਨਿਸ਼ਾਨੇਬਾਜ਼ ਹੈ ਜਿਸਨੇ ਓਲੰਪਿਕ ਖੇਡਾਂ ‘ਚ ਭਾਰਤੀ ਦਲ ਦੀ ਨੁਮਾਇੰਦਗੀ ਕੀਤੀ ਹੈ 28 ਸਤੰਬਰ 1982 ਨੂੰ ਦੇਹਰਾਦੂਨ ‘ਚ ਪੈਦਾ ਹੋਇਆ ਤੇ ਮੋਹਾਲੀ ਜ਼ਿਲ੍ਹੇ ਦੇ ਸ਼ਹਿਰ ਜ਼ੀਰਕਪੁਰ ਦਾ ਵਸਨੀਕ ਹੈ ਪਿਤਾ ਅਭੀਜੀਤ ਸਿੰਘ ਬਿੰਦਰਾ ਤੇ ਮਾਤਾ ਸ੍ਰੀਮਤੀ ਬਬਲੀ ਬਿੰਦਰਾ ਦੇ ਇਸ ਹੋਣਹਾਰ ਪੁੱਤਰ ਨੇ 15 ਸਾਲ ਦੀ ਉਮਰ ਵਿੱਚ ਰਾਸ਼ਟਰ ਮੰਡਲ ਖੇਡਾਂ ‘ਚ ਭਾਰਤ ਵੱਲੋਂ ਨਿਸ਼ਾਨਾ ਲਾਉਣ ਦਾ ਮਾਣ ਹਾਸਿਲ ਕੀਤਾ।

ਇਹ ਵੀ ਪੜ੍ਹੋ : ਡਿਗਰੀਆਂ ’ਤੇ ਵਿਵਾਦ ਅਤੇ ਗਿਆਨ ਦੀ ਮਹਿਮਾ

ਇਹੋ ਹੀ ਨਹੀਂ 17 ਸਾਲ ਦੀ ਛੋਟੀ ਉਮਰ ‘ਚ ਅਭਿਨਵ ਨੇ  ਸੰਨ 2000 ‘ਚ ਸਿਡਨੀ ਓਲੰਪਿਕ ‘ਚ ਹਿੱਸਾ ਲਿਆ ਅਭਿਨਵ ਨੂੰ ਉਸਦੀਆਂ ਖੇਡ ਪ੍ਰਾਪਤੀਆਂ ਬਦਲੇ 17 ਸਾਲ ਦੀ ਉਮਰ ਵਿੱਚ ਅਰਜਨ ਐਵਾਰਡ ਅਤੇ 18 ਸਾਲ ਦੀ ਉਮਰ ਵਿੱਚ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਮਿਲਿਆ  ਸੰਸਾਰ ਭਰ ‘ਚ ਪ੍ਰਸਿੱਧ ਕੋਲਾਰਡੋ ਯੂਨੀਵਰਸਿਟੀ ਅਮਰੀਕਾ ਤੋਂ ਬੈਚੂਲਰ ਆਫ ਬਿਜ਼ਨਸ ਐਡਮਨਿਸਟ੍ਰੇਸ਼ਨ (ਬੀਬੀਏ) ਦੀ ਡਿਗਰੀ ਪਾਸ ਕਰਨ ਵਾਲੇ ਅਭਿਨਵ ਨੇ ਹਾਕੀ ਟੀਮ ਤੋਂ ਬਾਅਦ  25 ਸਾਲ ਦੀ ਉਮਰ ਵਿੱਚ ਬੀਜਿੰਗ ਉਲੰਪਿਕ 2008 ਵਿੱਚ ਸੋਨ ਤਮਗਾ ਜਿੱਤ ਕੇ ਪੂਰਾ ਕੀਤਾ ਇਸ ਜਿੱਤ ਦੇ ਸਿੱਟੇ ਵਜੋਂ ਹੀ ਸਾਲ 2009 ‘ਚ ਭਾਰਤ ਸਰਕਾਰ ਨੇ ਉਸ ਨੂੰ ਪਦਮ ਭੂਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ।

ਅਭਿਨਵ ਬਿੰਦਰਾ ਦੀਆਂ ਹੋਰ ਪ੍ਰਾਪਤੀਆਂ ਦਾ ਜਿਕਰ ਕਰੀਏ ਤਾਂ 2002 ਦੀਆਂ ਮਾਨਚੈਸਟਰ ਰਾਸ਼ਟਰ ਮੰਡਲ ਖੇਡਾਂ ਵਿੱਚ ਉਸ ਨੇ ਪੇਅਰ ਵਰਗ ‘ਚ ਸੋਨ ਅਤੇ ਵਿਅਕਤੀਗਤ ਵਰਗ ‘ਚ ਚਾਂਦੀ, 2006 ਦੀਆਂ ਮੈਲਬੌਰਨ ਰਾਸ਼ਟਰ ਮੰਡਲ ਖੇਡਾਂ ‘ਚੋਂ ਪੇਅਰ ਵਰਗ ਵਿੱਚ ਸੋਨ ਅਤੇ ਵਿਅਕਤੀਗਤ ਵਰਗ ਵਿੱਚ ਕਾਂਸੀ ਤਮਗਾ ਹਾਸਿਲ ਕੀਤਾ । 2010 ‘ਚ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੋਈਆਂ ਰਾਸ਼ਟਰ ਮੰਡਲ ਖੇਡਾਂ ‘ਚ ਪੇਅਰ ਵਰਗ ‘ਚ ਸੋਨ ਤਮਗਾ ਅਤੇ ਵਿਅਕਤੀਗਤ ਵਰਗ ‘ਚ ਚਾਂਦੀ ਦਾ ਤਗਮਾ ਜਿੱਤਿਆ । ਸਾਲ 2010 ‘ਚ ਗੁਆਂਗਜ਼ੂ ਏਸ਼ੀਅਨ ਖੇਡਾਂ ਦੌਰਾਨ ਬਿੰਦਰਾ ਨੇ ਟੀਮ ਵਰਗ ‘ਚ ਚਾਂਦੀ, ਇੰਚੋਨ 2014  ਏਸ਼ੀਅਨ ਖੇਡਾਂ ‘ਚ ਟੀਮ ਵਰਗ ‘ਚ ਕਾਂਸੀ ਦਾ ਤਮਗਾ ਹਾਸਿਲ ਕੀਤਾ ਅਭਿਨਵ ਰੀਓ ਓਲੰਪਿਕ ‘ਚ ਵੀ 10 ਮੀਟਰ ਏਅਰ ਰਾਈਫਲ ਮੁਕਾਬਲੇ ‘ਚ ਹਿੱਸਾ ਲੈ ਰਿਹਾ ਹੈ ਉਸਦੇ ਪਿਛਲੇ ਪ੍ਰਦਰਸ਼ਨ ਨੂੰ ਅਧਾਰ ਮੰਨ ਕੇ ਹੁਣ ਵੀ ਸਮੂਹ ਭਾਰਤੀ ਖੇਡ ਪ੍ਰੇਮੀ ਉਨ੍ਹਾਂ ਤੋਂ ਤਮਗੇ ਦੀ ਉਮੀਦ ਲਗਾ ਰਹੇ ਹਨ।

ਮਾਣ ਵਾਲੀ ਗੱਲ ਹੈ : ਪ੍ਰਗਟ ਸਿੰਘ

ਸਾਬਕਾ ਭਾਰਤੀ ਓਲੰਪੀਅਨ ਤੇ ਪਦਮ ਸ੍ਰੀ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਕਿਸੇ ਵੀ ਖਿਡਾਰੀ ਲਈ ਓਲੰਪਿਕ ਵਰਗੇ ਵੱਡੇ ਖੇਡ ਮੰਚ ‘ਤੇ ਦੇਸ਼ ਦੇ ਦਲ ਦੀ ਅਗਵਾਈ ਕਰਨਾ ਕਾਫੀ ਮਾਣ ਵਾਲੀ ਗੱਲ ਹੈ।

ਇਨ੍ਹਾਂ ਪੰਜਾਬੀਆਂ ਨੂੰ ਮਿਲਿਆ ਹੈ ਭਾਰਤੀ ਦਲ ਦਾ ਝੰਡਾ ਬਰਦਾਰ ਬਣਨ ਦਾ ਮਣ

ਸਾਲ 1952 ਤੇ 1956 ‘ਚ ਸ੍ਰ. ਬਲਵੀਰ ਸਿੰਘ ਸੀਨੀਅਰ (ਹਾਕੀ), 1964 ਵਿੱਚ ਸ੍ਰ ਗੁਰਬਚਨ ਸਿੰਘ ਰੰਧਾਵਾ (ਅਥਲੈਟਿਕਸ), 1988 ‘ਚ  ਕਰਤਾਰ ਸਿੰਘ (ਕੁਸ਼ਤੀ) ਅਤੇ 1996 ਵਿਚ ਪ੍ਰਗਟ ਸਿੰਘ (ਹਾਕੀ) ਭਾਰਤੀ ਖੇਡ ਦਲਾਂ ਦੀ ਅਗਵਾਈ ਕਰ ਚੁੱਕੇ ਹਨ।

Kartar SinghGurbachan_Singh_RandhawaBalbir_Peter_Luck_small