ਸੰਸਦ ’ਚ ਸੰਨ੍ਹ ਲਾਉਣ ਦਾ ਮਾਮਲਾ ਗਰਮਾਇਆ ਹੋਇਆ ਹੈ। ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵੱਲੋਂ ਸ਼ੋਰ-ਸਰਾਬਾ ਕਰਨ ’ਤੇ ਰਾਜ ਸਭਾ ਦੇ 45 ਅਤੇ ਲੋਕ ਸਭਾ ਦੇ 33 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ 8 ਮੈਂਬਰ ਮੁਅੱਤਲ ਕੀਤੇ ਜਾ ਚੁੱਕੇ ਹਨ। ਦੋਵੇਂ ਮਸਲੇ ਸੰਸਦ ’ਚ ਸੰਨ੍ਹ ਲੱਗਣ ਤੇ ਸੰਸਦ ਮੈਂਬਰਾਂ ਦੀ ਮੁਅੱਤਲੀ ਵੱਡੇ ਮੁੱਦੇ ਹਨ ਤੇ ਪੂਰੇ ਦੇਸ਼ ਦਾ ਧਿਆਨ ਇਸ ਵੱਲ ਲੱਗਿਆ ਹੋਇਆ ਹੈ। ਸੰਸਦ ਨੂੰ ਸੰਨ੍ਹ ਲੱਗਣਾ ਬੜਾ ਗੰਭੀਰ ਮਸਲਾ ਹੈ। ਇਸ ਦੀ ਸੁਰੱਖਿਆ ਦੀ ਜਿੰਮੇਵਾਰੀ ਸਰਕਾਰ ਦੀ ਸੀ। (Members of Parliament)
ਲਾਪ੍ਰਵਾਹੀ ਤਾਂ ਹੋਈ ਹੈ ਕਿਤੇ ਖਾਮੀ ਰਹੀ ਹੈ ਜਿਸ ਦੀ ਤਹਿ ਤੱਕ ਜਾਣਾ ਦੇਸ਼ ਦੀ ਸੁਰੱਖਿਆ ਲਈ ਜ਼ਰੂਰੀ ਹੈ ਤਾਂ ਕਿ ਭਵਿੱਖ ’ਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ। ਸੁਰੱਖਿਆ ਏਜੰਸੀਆਂ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਦੇ ਨਾਲ-ਨਾਲ ਜਾਂਚ ਵੀ ਕਰ ਰਹੀਆਂ ਹਨ ਕਿ ਇਹ ਨੌਜਵਾਨਾਂ ਦੀ ਪ੍ਰਤੀਕਿਰਿਆ ਹੈ ਜਾਂ ਇਸ ਪਿੱਛੇ ਕੋਈ ਸਾਜਿਸ਼ ਹੈ। ਜੇਕਰ ਵਾਕਿਆਈ ਵੱਡੀ ਸਾਜਿਸ਼ ਹੈ ਤਾਂ ਇਸ ਦਾ ਪਰਦਾਫਾਸ਼ ਹੋਣ ਦਾ ਵਿਰੋਧੀ ਧਿਰ ਸਮੇਤ ਦੇਸ਼ ਦੀ ਜਨਤਾ ਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ। ਦੂਜੇ ਪਾਸੇ ਸੰਸਦ ਮੈਂਬਰਾਂ ਦੇ ਅਧਿਕਾਰ ਦਾ ਮਸਲਾ ਹੈ ਸੰਸਦ ਮੈਂਬਰਾਂ ਨੂੰ ਸਰਕਾਰ ਤੋਂ ਸਵਾਲ ਪੁੱਛਣ ਦਾ ਅਧਿਕਾਰ ਹੈ ਪਰ ਵਿਰੋਧ ਦਾ ਤਰੀਕਾ ਸਹੀ ਹੋਣਾ ਜ਼ਰੂਰੀ ਹੈ। (Members of Parliament)
Also Read : ਯੋਗਤਾ ਦਾ ਸਨਮਾਨ
ਸਿਰਫ਼ ਸ਼ੋਰ-ਸ਼ਰਾਬਾ ਜਾਂ ਨਾਅਰੇਬਾਜ਼ੀ ਹੀ ਵਿਰੋਧ ਨਹੀਂ ਹੈ। ਅਰਾਮ ਨਾਲ ਵੀ ਗੱਲ ਪੂਰਾ ਦੇਸ਼ ਸੁਣ ਲੈਂਦਾ ਹੈ। ਸੰਸਦ ਮੈਂਬਰਾਂ ਨੂੰ ਸੰਸਦ ਦੀ ਮਰਿਆਦਾ ਦਾ ਖਿਆਲ ਰੱਖਣਾ ਪੈਣਾ ਹੈ। ਵਿਚਾਰ ਤੇ ਸ਼ੋਰ-ਸ਼ਰਾਬਾ ਵੱਖ-ਵੱਖ ਹਨ। ਵਿਚਾਰ ਬਿਨਾ ਸ਼ੋਰ ਤੋਂ ਵੀ ਮਜ਼ਬੂਤ ਹੁੰਦਾ ਹੈ ਸ਼ੋਰ ਵਿਚਾਰ ਦੀ ਥਾਂ ਨਹੀਂ ਲੈ ਸਕਦਾ। ਸੰਸਦ ’ਚੋਂ ਇੰਨੀ ਵੱਡੀ ਗਿਣਤੀ ’ਚ ਮੈਂਬਰਾਂ ਦੇ ਮੁਅੱਤਲ ਕੀਤੇ ਜਾਣ ਦਾ ਮਸਲਾ ਵੱਡਾ ਹੈ। ਸਪੀਕਰ ਤੇ ਸਭਾਪਤੀ ਨੂੰ ਇੱੱਥੇ ਨਰਮਾਈ ਵਰਤਦਿਆਂ ਕੋਈ ਵਿਚਲਾ ਰਸਤਾ ਕੱਢਣਾ ਚਹੀਦਾ ਹੈ। ਸਰਕਾਰ ਤੇ ਵਿਰੋਧੀ ਧਿਰ ਦੋਵਾਂ ਨੂੰ ਸੰਜਮ ਤੇ ਗੰਭੀਰਤਾ ਤੋਂ ਕੰਮ ਲੈ ਕੇ ਮਸਲੇ ਦੀ ਡੂੰਘਾਈ ਤੱਕ ਜਾਣਾ ਚਾਹੀਦਾ ਹੈ।